ਪਵਿੱਤਰ ਯਾਦ ‘ਤੇ ਵਿਸ਼ੇਸ਼
ਪਰਮ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮੁੜ ਸੁਰਜੀਤ ਕਰਦਿਆਂ ਦੁਨੀਆ ਨੂੰ ਪ੍ਰੇਮ ਤੇ ਭਾਈਚਾਰੇ ਦਾ ਪਾਠ ਪੜ੍ਹਾਇਆ ਆਪ ਜੀ ਦੀ ਦਿਆਲੁਤਾ ਤੇ ਪਰਉਪਕਾਰਤਾ ਪੂਰੀ ਦੁਨੀਆ ਲਈ ਉਮੀਦ ਦੀ ਇੱਕ ਅਜਿਹੀ ਕਿਰਨ ਬਣ ਕੇ ਆਈ, ਜਿਸ ਨਾਲ ਪੂਰੀ ਲੋਕਾਈ ਬੇਗ਼ਮ ਹੋ ਕੇ ਰਾਮ ਨਾਮ ਦੀ ਭਗਤੀ ਦੇ ਮਾਰਗ ਨਾਲ ਜੁੜਦੀ ਚਲੀ ਗਈ ਅਸਲ ‘ਚ ਅਜਿਹੀਆਂ ਮਹਾਨ ਹਸਤੀਆਂ ਜੀਵੋ-ਉੱਧਾਰ ਲਈ ਮਾਲਕ, ਪਰਮ ਪਿਤਾ ਪਰਮਾਤਮਾ ਦੇ ਹੁਕਮ ਅਨੁਸਾਰ ਸਮੇਂ-ਸਮੇਂ ‘ਤੇ ਜਗਤ ‘ਚ ਆਉਂਦੀਆਂ ਹਨ ਪਰਮ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਕੁਲੈਤ (ਬਲੋਚਿਸਤਾਨ) ਦੇ ਰਹਿਣ ਵਾਲੇ ਸਨ ਆਪ ਜੀ ਦੇ ਅਤੀ ਪੂਜਨੀਕ ਪਿਤਾ ਜੀ ਦਾ ਸ਼ੁਭ ਨਾਂਅ ਸ੍ਰੀ ਪਿੱਲਾ ਮੱਲ ਜੀ ਅਤੇ ਅਤੀ ਪੂਜਨੀਕ ਮਾਤਾ ਜੀ ਦਾ ਸ਼ੁਭ ਨਾਂਅ ਤੁਲਸਾਂ ਬਾਈ ਜੀ ਸੀ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ ਕੇਵਲ ਚਾਰ ਲੜਕੀਆਂ ਹੀ ਸਨ, ਪੁੱਤਰ ਰਤਨ ਪ੍ਰਾਪਤੀ ਲਈ ਉਨ੍ਹਾਂ ਦੇ ਦਿਲ ‘ਚ ਭਾਰੀ ਤੜਫ਼ ਸੀ ਉਨ੍ਹਾਂ ਨੇ ਅਨੇਕਾਂ ਫ਼ਕੀਰਾਂ ਸਾਹਮਣੇ ਪੁੱਤਰ ਦੀ ਪ੍ਰਬਲ ਇੱਛਾ ਪ੍ਰਗਟ ਕੀਤੀ ।
ਇੱਕ ਵਾਰ ਪੂਜਨੀਕ ਮਾਤਾ ਜੀ ਦੀ ਪਰਮ ਪਿਤਾ ਪਰਮਾਤਮਾ ਦੇ ਇੱਕ ਸੱਚੇ ਫਕੀਰ ਨਾਲ ਭੇਂਟ ਹੋਈ ਪੂਜਨੀਕ ਮਾਤਾ ਜੀ ਨੇ ਉਸ ਫਕੀਰ ਤੋਂ ‘ਪੁੱਤਰ’ ਦੀ ਦਾਤ ਦੀ ਮੰਗ ਕੀਤੀ ਈਸ਼ਵਰ ਦੀ ਬੰਦਗੀ ਕਰਨ ਵਾਲੇ ਉਸ ਮਹਾਤਮਾ ਨੇ ਕਿਹਾ, ”ਪੁੱਤਰ ਤਾਂ ਤੁਹਾਡੇ ਘਰ ਜਨਮ ਲੈ ਲਵੇਗਾ ਪਰ ਉਹ ਤੁਹਾਡੇ ਕੰਮ ਨਹੀਂ ਆਵੇਗਾ, ਜੇਕਰ ਇਹ ਸ਼ਰਤ ਮਨਜੂਰ ਹੈ ਤਾਂ ਦੇਖ ਲਵੋ” ਪੂਜਨੀਕ ਮਾਤਾ ਜੀ ਨੇ ਕਿਹਾ ਕਿ ਸਾਨੂੰ ਇਹ ਮਨਜ਼ੂਰ ਹੈ ਆਖਰ ਪੂਜਨੀਕ ਮਾਤਾ ਜੀ ਅਤੇ ਪੂਜਨੀਕ ਪਿਤਾ ਜੀ ਦੁਆਰਾ ਸਾਧੂ-ਸੰਤਾਂ ਦੀ ਕੀਤੀ ਸੇਵਾ ਤੇ ਦੁਆ ਰੰਗ ਲਿਆਈ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਮਤ ਬਿਕਰਮੀ 1948 ( ਸੰਨ 1891) ‘ਚ ਕੱਤਕ ਦੀ ਪੂਰਨਮਾਸ਼ੀ ਨੂੰ ਅਵਤਾਰ ਧਾਰਨ ਕੀਤਾ ਅਸਲ ‘ਚ ਅਜਿਹੀਆਂ ਮਹਾਨ ਤੇ ਪਵਿੱਤਰ ਹਸਤੀਆਂ ਜੀਵਾਂ ਦੇ ਉੱਧਾਰ ਲਈ ਪਰਮ ਪਿਤਾ ਪਰਮਾਤਮਾ ਦੇ ਹੁਕਮ ਅਨੁਸਾਰ ਸਮੇਂ-ਸਮੇਂ ‘ਤੇ ਧਰਤੀ ‘ਤੇ ਆਇਆ ਕਰਦੀਆਂ ਹਨ ।
ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਬਚਪਨ ਦਾ ਨਾਂਅ ਸ੍ਰੀ ਖੇਮਾ ਮੱਲ ਜੀ ਸੀ (ਹਜ਼ੂਰ ਬਾਬਾ ਸਾਵਣ ਸਿੰਘ ਜੀ ਨੇ ਆਪਣੀ ਸ਼ਰਨ ‘ਚ ਆਉਣ ਤੋਂ ਬਾਅਦ ਆਪ ਜੀ ਦਾ ਨਾਂਅ ਬਦਲ ਕੇ ‘ਸ਼ਾਹ ਮਸਤਾਨਾ ਜੀ ਮਹਾਰਾਜ’ ਰੱਖ ਦਿੱਤਾ) ਆਪ ਜੀ ਦੇ ਪੂਜਨੀਕ ਪਿਤਾ ਜੀ ਪਿੰਡ ‘ਚ ਹੀ ਹਲਵਾਈ ਦੀ ਦੁਕਾਨ ਕਰਿਆ ਕਰਦੇ ਸਨ ਜਿਸ ਸਮੇਂ ਪੂਜਨੀਕ ਪਿਤਾ ਜੀ ਦੁਕਾਨ ‘ਤੇ ਨਾ ਹੁੰਦੇ , ਤਾਂ ਆਪ ਜੀ ਦੁਕਾਨ ‘ਤੇ ਰੱਖੀ ਮਠਿਆਈ ਸਾਧੂ-ਫਕੀਰਾਂ ਨੂੰ ਵੰਡ ਦਿਆ ਕਰਦੇ ਆਪ ਜੀ ਨੂੰ ਬਚਪਨ ਤੋਂ ਹੀ ਮਾਲਕ ਦੀ ਭਗਤੀ ਪ੍ਰਤੀ ਬਹੁਤ ਖਿੱਚ ਸੀ ਮਾਲਕ ਦੀ ਪ੍ਰਾਪਤੀ ਲਈ ਆਪ ਜੀ ਨੇ ਬਹੁਤ ਯਤਨ ਕੀਤੇ, ਅਨੇਕਾਂ ਤੀਰਥਾਂ ਦੀ ਯਾਤਰਾ ਕੀਤੀ ।
ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਦਿਲ ‘ਚ ਪਰਮਾਤਮਾ ਨੂੰ ਪਾਉਣ ਦੀ ਅਤਿ ਪ੍ਰਬਲ ਇੱਛਾ ਸੀ ਇਸ ਲਈ ਆਪ ਜੀ ਕਿਸੇ ਪੂਰੇ ਸੰਤ-ਮਹਾਤਮਾ ਦੀ ਤਲਾਸ਼ ‘ਚ ਲੱਗ ਗਏ ਆਪ ਜੀ ਨੇ ਕਈ ਸਾਧੂਆਂ ਨਾਲ ਮੁਲਾਕਾਤ ਕੀਤੀ, ਪਰੰਤੂ ਕਿਤੋਂ ਵੀ ਆਪ ਜੀ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸਹੀ ਮਾਰਗ ਨਾ ਮਿਲਿਆ ਆਖਰ ਆਪ ਜੀ ਡੇਰਾ ਬਿਆਸ (ਪੰਜਾਬ) ‘ਚ ਆ ਗਏ ਅਤੇ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਨੂਰੀ ਮੁੱਖੜੇ ਦੇ ਦੀਦਾਰ ਕੀਤੇ, ਤਾਂ ਆਪ ਜੀ ਗੁਰੂ ਪ੍ਰੇਮ ‘ਚ ਮਸਤ ਹੋ ਕੇ ਨੱਚਣ ਲੱਗੇ ਅਤੇ ‘ਮੱਖਣ ਮਲਾਈ ਦਾਤਾ ਜੀ, ਸਾਈਂ ਦਾਤਾ ਜੀ’ ਕਹਿੰਦੇ ਹੋਏ ਗੁਰੂ ਪ੍ਰੇਮ ‘ਚ ਪੂਰੀ ਤਰ੍ਹਾਂ ਲਬਰੇਜ਼ ਹੋ ਗਏ ।
ਆਪ ਜੀ ਨੇ ਪੂਜਨੀਕ ਹਜੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਪ੍ਰਾਪਤੀ ਕੀਤੀ ਪੂਜਨੀਕ ਹਜ਼ੂਰ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ਦੀ ਮਾਲਕ ਪ੍ਰਤੀ ਸੱਚੀ ਤੜਫ਼ ਅਤੇ ਗੁਰੂ ਪ੍ਰਤੀ ਸੱਚੇ ਪਿਆਰ ਨੂੰ ਦੇਖ ਕੇ ਆਪ ਜੀ ਨੂੰ ਬੇਸ਼ੁਮਾਰ ਬਖਸ਼ਿਸ਼ਾਂ ਪ੍ਰਦਾਨ ਕੀਤੀਆਂ ਰੂਹਾਨੀਅਤ ਦੇ ਪ੍ਰਚਾਰ ਲਈ ਆਪ ਜੀ ਦੀ ਡਿਊਟੀ ਪਹਿਲਾਂ ਬਲੋਚਿਸਤਾਨ ਅਤੇ ਬਾਅਦ ‘ਚ ਪੱਛਮੀ ਪੰਜਾਬ ਦੇ ਗੋਜਰਾ, ਮਿੰਟਗੁਮਰੀ, ਮੁਲਤਾਨ ਤੇ ਸਿੰਧ ਪ੍ਰਾਂਤ ‘ਚ ਲਗਾ ਦਿੱਤੀ ਗਈ ।
ਆਪ ਜੀ ਬਲੋਚਿਸਤਾਨੀ ਬੋਲੀ ‘ਚ ਸਤਿਸੰਗ ਕਰਿਆ ਕਰਦੇ ਸਨ, ਭਾਵੇਂ ਸਾਧ-ਸੰਗਤ ਨੂੰ ਉਹ ਬੋਲੀ ਸਮਝ ਨਾ ਆਉਂਦੀ ਪਰ ਉਹ ਸਿੱਧਾ ਰੂਹ ‘ਤੇ ਅਸਰ ਕਰਦੀ ਸੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਬਚਨਾਂ ਦੀ ਪਾਲਣਾ ਕਰਦਿਆਂ ਬਲੋਚਿਸਤਾਨ ਸਿੰਧ ਅਤੇ ਪੰਜਾਬ ਆਦਿ ਪ੍ਰਾਤਾਂ ਦੇ ਅਨੇਕਾਂ ਸ਼ਹਿਰਾਂ ਅੰਦਰ ਵੀ ਆਪਣੇ ਸਤਿਗੁਰੂ ਦੀ ਅਪਾਰ ਮਹਿਮਾ ਕੀਤੀ ਅਤੇ ਉੱਥੋਂ ਅਨੇਕਾਂ ਜੀਵਾਂ ਨੂੰ ਆਪਣੇ ਨਾਲ ਲਿਆ ਕੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦਿਵਾਇਆ ਆਖਰ ‘ਚ ਆਪ ਜੀ ਆਪਣਾ ਪੂਰਾ ਘਰ-ਬਾਰ ਤਿਆਗ ਕੇ ਬਿਆਸ ਆ ਗਏ ।
ਇੱਥੋਂ ਪੂਜਨੀਕ ਸਾਵਣ ਸਿੰਘ ਜੀ ਮਹਾਰਾਜ ਨੇ ਆਪਣੀ ਪੂਰੀ ਤਾਕਤ ਦੇ ਕੇ ਅਤੇ ਆਪਣੀਆਂ ਸਭ ਇਲਾਹੀ ਬਖਸ਼ਿਸ਼ਾਂ ਨਾਲ ਨਿਵਾਜ ਕੇ ਸਰਸਾ ਭੇਜਿਆ ਤੇ ਫਰਮਾਇਆ, ”ਜਾ ਮਸਤਾਨਾ! ਤੈਨੂੰ ਬਾਗੜ ਦਾ ਬਾਦਸ਼ਾਹ ਬਣਾਇਆ ਜਾਓ! ਸਰਸਾ ‘ਚ ਕੁਟੀਆ (ਡੇਰਾ) ਬਣਾਓ ਅਤੇ ਸਤਿਸੰਗ ਲਗਾ ਕੇ ਦੁਨੀਆਂ ਨੂੰ ਮਾਲਕ ਦਾ ਨਾਮ ਜਪਾਓ, ਅਸੀਂ ਹਰ ਸਮੇਂ ਤੁਹਾਡੇ ਨਾਲ ਹਾਂ ਜੋ ਵੀ ਤੁਹਾਥੋਂ ਨਾਮ ਸ਼ਬਦ ਲਵੇਗਾ, ਉਸਦਾ ਇੱਕ ਪੈਰ ਇੱਥੇ ਅਤੇ ਦੂਜਾ ਪੈਰ ਸੱਚਖੰਡ ‘ਚ ਹੋਵੇਗਾ” ਇਸ ‘ਤੇ ਆਪ ਜੀ ਨੇ ਆਪਣੇ ਮੁਰਸ਼ਿਦੇ ਕਾਮਿਲ ਤੋਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਮਨਜ਼ੂਰ ਕਰਵਾਇਆ ਤੇ ਹੋਰ ਅਨੇਕਾਂ ਬਖਸ਼ਿਸ਼ਾਂ ਹਾਸਲ ਕੀਤੀਆਂ ।
ਪਹਿਲਾਂ ਕੁਝ ਸਮਾਂ ਆਪ ਜੀ ਸਰਸਾ ਸ਼ਹਿਰ ‘ਚ ਹੀ ਰਹੇ, ਫਿਰ ਆਪ ਜੀ ਨੇ ਆਪਣੇ ਮੁਰਸ਼ਿਦੇ ਕਾਮਿਲ ਦੇ ਪਵਿੱਤਰ ਹੁਕਮਾਂ ਅਨੁਸਾਰ 29 ਅਪਰੈਲ 1948 ਨੂੰ ਸਰਸਾ ਸ਼ਹਿਰ ਦੇ ਬਾਹਰ ਸਰਵ ਧਰਮ ਸੰਗਮ ‘ਡੇਰਾ ਸੱਚਾ ਸੌਦਾ’ ਦੀ ਸਥਾਪਨਾ ਕੀਤੀ ਆਪ ਜੀ ਨੇ ਲਗਭਗ 12 ਸਾਲਾਂ ਤੱਕ ਖੂਬ ਸੋਨਾ, ਚਾਂਦੀ, ਨੋਟ, ਕੱਪੜੇ ਕੰਬਲ ਆਦਿ ਵੰਡ ਕੇ ਹਜ਼ਾਰਾਂ ਜੀਵਾਂ ਨੂੰ ਬਿਨਾਂ ਕਿਸੇ ਪਖੰਡ, ਦਾਨ ਚੜ੍ਹਾਵੇ, ਪਹਿਰਾਵਾ ਅਤੇ ਬਿਨਾ ਧਰਮ ਬਦਲੇ ਮਾਲਕ ਦਾ ਨਾਮ ਜਪਣ ਦਾ ਪਵਿੱਤਰ ਸੰਦੇਸ਼ ਦਿੱਤਾ ।
ਆਪ ਜੀ ਨੇ ਧਰਮ,ਜਾਤੀ, ਅਮੀਰ-ਗਰੀਬ ਦੇ ਭੇਦ-ਭਾਵ ਨੂੰ ਮਿਟਾ ਕੇ ਸਭ ਨੂੰ ਇੱਕ ਜਗ੍ਹਾ ਬਿਠਾਇਆ ਈਰਖਾ, ਨਫ਼ਰਤ ਨੂੰ ਦੁਰ ਕਰਕੇ ਸਭ ਨੂੰ ਪ੍ਰ੍ਰੇਮ ਦਾ ਪਾਠ ਪੜ੍ਹਾਇਆ ਆਪ ਜੀ ਨੇ ਸਭ ਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਦਾ ਸੌਖਾ ਤੇ ਅਸਾਨ ਤਰੀਕਾ ਦੱਸਿਆ ਆਪ ਜੀ ਨੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ‘ਚ ਅਨੇਕਾਂ ਆਸ਼ਰਮ ਬਣਾਏ।
ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣਾ ਚੋਲਾ ਬਦਲਣ ਤੋਂ ਦੋ ਸਾਲ ਪਹਿਲਾਂ ਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਬਹੁਤ ਹੀ ਕਠਿਨ ਪ੍ਰੀਖਿਆ ਲਈ ਅਤੇ ਆਪਣੀ ਦਇਆ ਮਿਹਰ ਰਹਿਮਤ ਨਾਲ ਭਰਪੂਰ ਕਰ ਕੇ 28 ਫਰਵਰੀ 1960 ਨੂੰ ਨੋਟਾਂ ਦਾ ਹਾਰ ਪਹਿਨਾ ਕੇ ਅਤੇ ਜੀਪ ‘ਚ ਸਵਾਰ ਕਰ ਕੇ ਸਰਸਾ ਸ਼ਹਿਰ ‘ਚ ਘੁਮਾਇਆ ਅਤੇ ਆਪਣੀ ਪਵਿੱਤਰ ਗੁਰਗੱਦੀ ਦਾ ਵਾਰਸ ਬÎਣਾਇਆਂ ਤੇ ਅਨਾਮੀ ਗੁਫ਼ਾ ‘ਚ ਬਿਰਾਜਮਾਨ ਕਰਕੇ ਫਰਮਾਇਆ ਕਿ ਦੁਨੀਆ ਦੀ ਕੋਈ ਵੀ ਤਾਕਤ ਇਨ੍ਹਾਂ ਨੂੰ ਹਿਲਾ ਨਹੀਂ ਸਕੇਗੀ ।
ਇਸ ਤਰ੍ਹਾਂ ਸਾਧ-ਸੰਗਤ ਦੀ ਸੇਵਾ ਅਤੇ ਡੇਰਾ ਸੱਚਾ ਸੌਦਾ ਦਰਬਾਰ ਦੀ ਪੂਰੀ ਜਿੰਮੇਵਾਰੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਸੌਂਪ ਕੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ 18 ਅਪਰੈਲ 1960 ਨੂੰ ਅਨਾਮੀ ਦੇਸ਼ ਜਾ ਸਮਾਏ ਪੂਜਨੀਕ ਹਜ਼ੂਰ ਪਿਤਾ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ‘ਚ ਹਰ ਸਾਲ ਦੀ ਤਰ੍ਹਾਂ ਆਪ ਜੀ ਦੀ ਪਵਿੱਤਰ ਯਾਦ ‘ਚ ਇਸ ਵਾਰ 18 ਅਪਰੈਲ ਨੂੰ ਡੇਰਾ ਸੱਚਾ ਸੌਦਾ ਵਿਖੇ ‘ਯਾਦ-ਏ-ਮੁਰਸ਼ਿਦ ਮੁਫ਼ਤ ਪੋਲੀਓ ਤੇ ਅੰਗਹੀਣਤਾ ਨਿਵਾਰਨ ਕੈਂਪ ਲਾਇਆ ਜਾ ਰਿਹਾ ਹੈ।