ਹੁਣ ਡਾਕਟਰਾਂ ਨੂੰ ਲਿਖਣੀ ਪਵੇਗੀ ਸਸਤੀ ਜੈਨਰਿਕ ਦਵਾਈ : ਮੋਦੀ

ਸੂਰਤ (ਏਜੰਸੀ ) । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹਾ ਕਾਨੂੰਨ ਬਣਾਏਗੀ, ਜਿਸ ਨਾਲ ਡਾਕਟਰਾਂ ਲਈ ਸਸਤੀਆਂ ਜੈਨਰਿਕ ਦਵਾਈਆਂ ਨੂੰ ਪਰਚੀ ‘ਤੇ ਲਿਖਣਾ ਜ਼ਰੂਰੀ ਹੋ ਜਾਵੇਗਾ ।

ਮੋਦੀ ਨੇ 500 ਕਰੋੜ ਦੀ ਲਾਗਤ ਨਾਲ ਬਣੇ ਇੱਕ ਨਿੱਜੀ ਹਸਪਤਾਲ ਦੇ ਉਦਘਾਟਨ ਮੌਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿਵਾਉਣ ਲਈ ਸਸਤੀ ਦਵਾਈਆਂ ਦੀ ਉਪਲੱਬਧਤਾ ਤੇ ਜ਼ਰੂਰੀ ਦਵਾਈਆਂ ਦੇ ਮੁੱਲ ਤੈਅ ਕਰਨ ਸਮੇਤ ਕਈ ਕਦਮ ਚੁੱਕੇ ਹਨ ਇਸੇ ਕੜੀ ‘ਚ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ 15 ਸਾਲਾਂ ਬਾਅਦ ਉਨ੍ਹਾਂ ਦੀ ਸਰਕਾਰ ਸਿਹਤ ਨੀਤੀ ਲੈ ਕੇ ਆਈ ਹੈ ਦੇਸ਼ ‘ਚ ਸਿਹਤ ਖੇਤਰ ‘ਚ ਡਾਕਟਰਾਂ ਦੀ ਕਮੀ ਸਮੇਤ ਕਈ ਸਮੱਸਿਆਵਾਂ ਸਨ ।

ਮੱਧ ਵਰਗ ਦੇ ਪਰਿਵਾਰ ‘ਚ ਇੱਕ ਵੀ ਵਿਅਕਤੀ ਦੇ ਬਿਮਾਰ ਹੋ ਜਾਣ ਨਾਲ ਪਰਿਵਾਰ ਦਾ ਪੂਰਾ ਆਰਥਿਕ ਢਾਂਚਾ ਵਿਗੜ ਜਾਂਦਾ ਹੈ ਮਕਾਨ ਖਰੀਦਣ ਤੇ ਬੇਟੀ ਦਾ ਵਿਆਹ ਵਰਗੇ ਹੋਰ ਬੇਹੱਦ ਜ਼ਰੂਰੀ ਕੰਮ ਰੁਕ ਜਾਂਦੇ ਹਨ ਉਨ੍ਹਾਂ ਕਿਹਾ ਕਿ ਉਨ੍ਹਾਂ ਸਮਾਜ ਦੇ ਇੱਕ ਤਾਕਤਵਰ ਤਬਕੇ ਦੀ ਨਰਾਜ਼ਗੀ ਮੁੱਲ ਲੈ ਕੇ ਵੀ ਗਰੀਬ ਤੇ ਮੱਧ ਵਰਗ ਲਈ ਸਿਹਤ ਸਹੂਲਤਾਂ ਵਧਾਉਣ ਦੀ ਕੋਸ਼ਿਸ਼ ਜਾਰੀ ਰੱਖੀਆਂ ਹੋਈਆਂ ਹਨ ।

ਉਨ੍ਹਾਂ 700 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਤੈਅ ਕਰਨ ਤੇ ਦਿਲ ਦੇ ਰੋਗ ਲਈ ਜ਼ਰੂਰੀ ਸਟੇਂਟ ਦੀ ਕੀਮਤ ਘਟਾਉਣ ਦਾ ਕੰਮ ਕੀਤਾ ਹੈ ਫਿਰ ਵੀ ਹਾਲੇ ਕਈ ਡਾਕਟਰ ਪਰਚੀਆਂ ਲਿਖਦੇ ਹਨ ਤਾਂ ਇਸ ਤਰੀਕੇ ਨਾਲ ਲਿਖ ਦਿੰਦੇ ਹਨ ਕਿ ਮਰੀਜ਼ਾਂ ਨੂੰ ਮਹਿੰਗੀ ਦੁਕਾਨ ‘ਤੇ ਜਾਣਾ ਪੈਂਦਾ ਹੈ ਪਰ ਛੇਤੀ ਹੀ ਉਹ ਅਜਿਹਾ ਕਾਨੂੰਨ ਬਣਾਉਣਗੇ ਤੇ ਯਕੀਨੀ ਕਰਨਗੇ ।

ਕਿ ਡਾਕਟਰਾਂ ਲਈ ਸਸਤੀਆਂ ਜੈਨਰਿਕ ਦਵਾਈਆਂ ਲਿਖਣਾ ਜ਼ਰੂਰੀ ਹੋਵੇਗਾ ਮੋਦੀ ਨੇ ਆਪਣੇ ਖਾਸ ਲਹਿਜੇ ‘ਚ ਕਿਹਾ ਕਿ ਮੈਂ ਗੁਜਰਾਤ ‘ਚ ਸੀ ਤਾਂ ਬਹੁਤ ਲੋਕਾਂ ਨੂੰ ਨਾਰਾਜ਼ ਕਰਦਾ ਸੀ ਹੁਣ ਦਿੱਲੀ ‘ਚ ਗਿਆ ਹਾਂ ਤਾਂ ਵੀ ਲੋਕਾਂ ਨੂੰ ਨਾਰਾਜ ਕਰਦਾ ਰਹਿੰਦਾ ਹਾਂ ਰੋਜ਼ ਇੱਕ ਕੰਮ ਅਜਿਹਾ ਕਰਦਾ ਹਾਂ ਜਿਸ ਨਾਲ ਕੋਈ ਨਾ ਕੋਈ ਨਾਰਾਜ਼ ਹੋ ਜਾਵੇ ਹੁਣ ਦਵਾਈ ਕੰਪਨੀਆਂ ਮੇਰੇ ਤੋਂ ਨਾਰਾਜ਼ ਹਨ।

ਉਨ੍ਹਾਂ ਆਪਣੀ ਸਵੱਛਤਾ ਮੁਹਿੰਮ ਨੂੰ ਵੀ ਸਿਹਤ ਨਾਲ ਸਿੱਧੇ ਤੌਰ ‘ਤੇ ਜੁੜਿਆ ਦੱਸਿਆ ਮੋਦੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਦੇਸ਼ ‘ਚ ਅਜਿਹਾ ਮਾਹੌਲ ਬਣ ਗਿਆ ਸੀ ਕਿ ਸਭ ਕੁਝ ਸਰਕਾਰ ਨੂੰ ਹੀ ਕਰਨਾ ਚਾਹੀਦਾ ਹੈ, ਜਦੋਂਕਿ ਪੁਰਾਤਨ ਸਮੇਂ ਤੋਂ ਸਮਾਜ ਲਈ ਜਨਸ਼ਕਤੀ ਰਾਹੀਂ ਕਰਨ ਦੀ ਪਰੰਪਰਾ ਸੀ ਇੱਕ ਵਾਰ ਫਿਰ ਇਹ ਭਾਵਨਾ ਵਾਪਸ ਜ਼ੋਰ ਫੜ ਰਹੀ ਹੈ ।

ਉਨ੍ਹਾਂ ਉਕਤ ਹਸਪਤਾਲ ਦੀ ਨੀਂਹ ਤੇ ਉਦਘਾਟਨ ਦੋਵੇਂ ਖੁਦ ਕਰਨ ਦੀ ਚਰਚਾ ਕਰਦਿਆਂ ਕਿਹਾ ਕਿ ਦੇਸ਼ ‘ਚ ਸਿਰਫ਼ ਯੋਜਨਾਵਾਂ ਦੀ ਨੀਂਹ ਰੱਖਣ ਦਾ ਫੈਸਨ ਬਣ ਗਿਆ ਸੀ ਉਹ ਇਸ ਨੂੰ ਖਤਮ ਕਰਨਾ ਚਾਹੁੰਦੇ ਸਨ ਉਨ੍ਹਾਂ ਇਹ ਵੀ ਕਿਹਾ ਕਿ ਉਹ ਜੁਲਾਈ ਮਹੀਨੇ ‘ਚ ਜਦੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੇ ਪਹਿਲੇ ਇਜ਼ਰਾਇਲ ਦੌਰੇ ‘ਤੇ ਜਾਣਗੇ ਤਾਂ ਸੂਰਤ ਦੇ ਹੀਰਾ ਉਦਯੋਗ ਦੇ ਪ੍ਰਤੀਨਿਧੀ ਬਣ ਕੇ ਵੀ ਜਾਣਗੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।