ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ
ਅਨਾਮੀ ਤੋਂ ਆਈ ਮੌਜ਼ ਮਸਤਾਨੀ
ਸਰਸਾ। ਜਦੋਂ-ਜਦੋਂ ਧਰਤੀ ’ਤੇ ਮਨੁੱਖੀ ਕਦਰਾਂ-ਕੀਮਤਾਂ ਨੇ ਦਮ ਤੋੜਿਆ, ਉਦੋਂ-ਉਦੋਂ ਖੁਦ ਖੁਦਾ ਖੁਦ ਗੁਰੂ ਰੂਪ ’ਚ ਮਾਨਵਤਾ ਨੂੰ ਸਹੀ ਰਾਹ ਵਿਖਾਉਣ ਲਈ ਧਰਤ ’ਤੇ ਅਵਤਾਰ ਲੈਂਦੇ ਰਹੇ ਸੱਚੇ ਸੰਤ ਫਕੀਰ ਮਾਲਕ ਦੇ ਹੁਕਮਾਂ ਅਨੁਸਾਰ ਸਮਾਜ ਅਤੇ ਸ੍ਰਿਸ਼ਟੀ ਦੇ ਉਧਾਰ ਕਰਦੇ ਹਨ ਅਜਿਹੀ ਹੀ ਅਲੌਕਿਕ ਜੋਤ ਸੰਮਤ ਬਿਕਰਮੀ 1948 ਭਾਵ ਸੰਨ 1891 ’ਚ ਕੱਤਕ ਮਹੀਨੇ ਦੀ ਪੁੰਨਿਆ ਦੇ ਦਿਨ ਇਸ ਧਰਤ ’ਤੇ ਪ੍ਰਗਟ ਹੋਈ ਪਿੰਡ ਕੋਟੜਾ, ਤਹਿਸੀਲ ਗੰਧੇਅ ਰਿਆਸਿਤ ਕਲਾਇਤ (ਬਲੋਚਿਸਤਾਨ) ’ਚ ਪੂਜਨੀਕ ਪਿਤਾ ਸ੍ਰੀ ਪਿੱਲਾ ਮੱਲ ਜੀ ਦੇ ਘਰ, ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੀ ਪਵਿੱਤਰ ਕੁੱਖੋਂ ਜਨਮੇ ‘ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ’ (Shah Mastana Ji Maharaj) ਨੇ ਲੋਕਾਂ ਨੂੰ ਰਾਮ-ਨਾਮ ਨਾਲ ਹੀ ਨਹੀਂ ਜੋੜਿਆ ਸਗੋਂ ਪਰਮਾਤਮਾ ਨੂੰ ਪਾਉਣ ਦਾ ਆਸਾਨ ਅਤੇ ਅਸਲ ਮਾਰਗ ਵੀ ਵਿਖਾਇਆ।
ਆਪ ਜੀ ਨੇ 29 ਅਪਰੈਲ 1948 ਨੂੰ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਅਤੇ ਧਰਮ, ਜਾਤ, ਮਜਹਬ ਦੇ ਫੇਰ ’ਚ ਉਲਝੇ ਮਨੁੱਖ ਨੂੰ ਰੂਹਾਨੀਅਤ, ਸੂਫੀਅਤ ਦੀ ਅਸਲੀਅਤ ਤੋਂ ਜਾਣੂੰ ਕਰਵਾ ਕੇ ਇਨਸਾਨੀਅਤ ਦਾ ਪਾਠ ਪੜ੍ਹਾਇਆ ।
‘ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ : ਸ਼ਾਹ ਮਸਤਾਨਾ ਜੀ ਮਹਾਰਾਜ
ਇੱਕ ਵਾਰ ਇੱਕ ਸੇਵਾਦਾਰ ਨੇ ਅਰਜ਼ ਕੀਤੀ, ਸਾਈਂ ਜੀ ਤੁਸੀਂ ਹਮੇਸ਼ਾ ਤੀਜੀ ਬਾਡੀ ’ਚ ਆਉਣ ਦੀ ਗੱਲ ਕਰਦੇ ਹੋ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਤੀਜੀ ਬਾਡੀ ’ਚ ਆਏ ਹੋ ਇਸ ’ਤੇ ਪੂਜਨੀਕ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਪੁੱਤਰ, ਜਦੋਂ ਸੂਰਜ ਚੜ੍ਹਦਾ ਹੈ ਤਾਂ ਸਭ ਨੂੰ ਪਤਾ ਲੱਗਦਾ ਹੈ ਜਦੋਂ ਤੀਜੀ ਬਾਡੀ ’ਚ ਆਵਾਂਗੇ, ਤੂਫਾਨੀ ਰੂਪ ’ਚ ਕੰਮ ਕਰਾਂਗੇ, ਸੱਚੇ ਸੌਦੇ ਦੀ ਚਾਰੇ ਪਾਸੇ ਰੜ ਮੱਚ ਜਾਵੇਗੀ, ਤਾਂ ਸਮਝਣਾ ਅਸੀਂ ਹੀ ਆਏ ਹਾਂ ਅੱਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ’ਚ ਸਾਧ-ਸੰਗਤ ਪੂਰੇ ਵਿਸ਼ਵ ’ਚ 142 ਮਾਨਵਤਾ ਭਲਾਈ ਦੇ ਕਾਰਜ ਜ਼ੋਰ-ਸ਼ੋਰ ਨਾਲ ਕਰ ਰਹੀ ਹੈ।
ਮਾਨਵਤਾ ਭਲਾਈ ਕਾਰਜਾਂ ’ਚ ਅਨੇਕਾਂ ਰਿਕਾਰਡ ਗਿਨੀਜ਼ ਬੁੱਕ, ਏਸ਼ੀਆ ਬੁੱਕ ਅਤੇ ਬੁੱਕ ਆਫ ਰਿਕਾਰਡ ’ਚ ਦਰਜ ਹਨ ਖੂਨਦਾਨ ਕਰਨਾ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਬੇਟੀਆਂ ਦਾ ਵਿਆਹ ਕਰਵਾਉਣਾ, ਸੁਖਦੁਆ ਸਮਾਜ ਅਤੇ ਵੇਸਵਾਵਾਂ ਦਾ ਉੱਧਾਰ, ਵੇਸਵਾਪੁਣੇ ’ਚ ਫਸੀਆਂ ਲੜਕੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਲਿਆ ਕੇ ਅਤੇ ਆਪਣੀ ਬੇਟੀ ਬਣਾ ਕੇ ਸ਼ੁੱਭ ਦੇਵੀ ਦਾ ਦਰਜਾ ਦੇਣਾ ਵਰਗੇ ਅਨੋਖੇ ਕਾਰਜ ਪੂਜਨੀਕ ਗੁਰੂ ਜੀ ਨੇ ਹੀ ਕੀਤੇ ਹਨ।
‘ਜਦੋਂ ਤੀਜੀ ਬਾਡੀ ’ਚ ਆਵਾਂਗੇ, ਰੋਜ਼ਾਨਾ ਬਦਲ-ਬਦਲ ਕੇ ਕੱਪੜੇ ਪਾਵਾਂਗੇ’
ਇੱਕ ਵਾਰ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਕਿਸੇ ਪ੍ਰੇਮੀ ਨੇ ਅਰਜ਼ ਕੀਤੀ, ਸਾੲੀਂ ਜੀ ਤੁਸੀਂ ਸੇਵਾਦਾਰਾਂ ਨੂੰ ਸੋਨਾ, ਚਾਂਦੀ, ਨਵੇਂ-ਨਵੇਂ ਕੱਪੜੇ ਵੰਡਦੇ ਹੋ, ਪਰ ਖੁਦ ਪਾਟੇ ਅਤੇ ਟਾਂਕੇ ਲੱਗੇ ਕੱਪੜੇ ਪਾਉਂਦੇ ਹੋ ਉਦੋਂ ਪੂਜਨੀਕ ਬੇਪਰਵਾਹ ਜੀ ਨੇ ਫ਼ਰਮਾਇਆ, ‘‘ਪੁੱਤਰ! ਫਿਕਰ ਨਾ ਕਰ, ਜਦੋਂ ਤੀਜੀ ਬਾਡੀ ’ਚ ਆਵਾਂਗੇ ਤਾਂ ਰੋਜ਼ਾਨਾ ਬਦਲ-ਬਦਲ ਕੇ ਕੱਪੜੇ ਪਾਇਆ ਕਰਾਂਗੇ, ਕਾਲ ਦੀ ਲਿੱਦ ਕੱਢ ਦਿਆਂਗੇ’’ ਰੂਹਾਨੀ ਜਾਮ ਦੇ ਸਮੇਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪੁਸ਼ਾਕਾਂ ਪਾਈਆਂ ਤਾਂ ਸਾਧ-ਸੰਗਤ ਨੇ ਪੂਜਨੀਕ ਬੇਪਰਵਾਹ ਜੀ ਦੇ ਉਪਰੋਕਤ ਬਚਨਾਂ ਨੂੰ ਸੱਚ ਹੁੰਦੇ ਹੋਏ ਵੇਖਿਆ।
‘ਅਜਿਹਾ ਸਮਾਂ ਆਵੇਗਾ ਜਦੋਂ ਹਾਥੀ ’ਤੇ ਚੜ੍ਹ ਕੇ ਦਰਸ਼ਨ ਦਿਆਂਗੇ’
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸ਼ਾਹ ਮਸਤਾਨਾ ਜੀ ਧਾਮ ’ਚ ਬਚਨ ਫਰਮਾਏ ਕਿ ‘‘ਹੁਣ ਤਾਂ ਮੌਜ ਤੁਹਾਡੇ ਵਿਚ ਫਿਰ ਰਹੀ ਹੈ, ਫਿਰ ਅਜਿਹਾ ਸਮਾਂ ਆਵੇਗਾ ਜਦੋਂ ਹਾਥੀ ’ਤੇ ਚੜ੍ਹੇ ਹੋਣਗੇ ਫਿਰ ਵੀ ਦਰਸ਼ਨ ਨਹੀਂ ਹੋਇਆ ਕਰਨਗੇ!’’ ਪੂਜਨੀਕ ਗੁਰੂ ਜੀ ਦੀ ਸ਼ਾਹੀ ਸਟੇਜ ਜਿਸ ਦੀ ਉੱਚਾਈ ਹਾਥੀ ਦੀ ਉੱਚਾਈ ਤੋਂ ਵੀ ਜ਼ਿਆਦਾ ਹੈ ਅਤੇ ਸਤਿਸੰਗ ਦੇ ਸਮੇਂ ’ਤੇ ਪੂਜਨੀਕ ਗੁਰੂ ਜੀ ਇਸ ਸਟੇਜ ਨੂੰ ਚਲਾ ਕੇ ਸਾਧ-ਸੰਗਤ ਨੂੰ ਦਰਸ਼ਨ ਦਿੰਦੇ ਹਨ ਅਤੇ ਕਈ ਸਤਿਸੰਗਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਾਥੀ ’ਤੇ ਸਵਾਰ ਹੋ ਕੇ ਵੀ ਸਾਧ-ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ