ਸ਼ਹੀਦ ਭਗਤ ਸਿੰਘ ਦੇ ਸਹੀਦੀ ਦਿਹਾੜੇ ਦੇ ਦਿੱਤਾ ਜਾਵੇਗਾ ਮੈਨ ਆਫ ਦਾ ਵਿਲੇਜ ਐਵਾਰਡ | Shagun Scheme Punjab
- ਸ਼ਲਾਘਾਯੋਗ ਫ਼ੈਸਲਾ : ਸਾਦਾ ਵਿਆਹ ਕਰਨ ਵਾਲਿਆਂ ਨੂੰ ਇਹ ਪੰਚਾਇਤ ਦੇਵੇਗੀ 21 ਹਜਾਰ ਰੁਪਏ ਸ਼ਗਨ
Shagun Scheme Punjab: ਬਠਿੰਡਾ (ਸੁਖਜੀਤ ਮਾਨ)। ਗ੍ਰਾਮ ਪੰਚਾਇਤ ਬੱਲ੍ਹੋ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਆਮ ਇਜਲਾਸ ਦੀ ਮੀਟਿੰਗ ’ਚ ਵਿਆਹਾਂ ਤੇ ਹੁੰਦੀ ਫਜ਼ੂਲ ਖਰਚੇ ਰੋਕਣ ਲਈ ਸਾਦੇ ਢੰਗ ਨਾਲ ਵਿਆਹ ਸਾਹੇ ਕਰਨ ਦੀ ਚੇਟਕ ਲਾਉਣ ਲਈ ਗ੍ਰਾਮ ਸਭਾ ਦੇ ਮੈਬਰਾਂ ਦੀ ਸਹਿਮਤੀ ਨਾਲ ਅਹਿਮ ਫ਼ੈਸਲਾ ਲੈਂਦਿਆ ਮਤੇ ਪਾਸ ਕਰ ਦਿੱਤੇ। ਪਾਸ ਮਤਿਆਂ ਮੁਤਾਬਿਕ ਜੋ ਪਰਿਵਾਰ ਨਸ਼ਾ ਰਹਿਤ ਅਤੇ ਵਗੈਰ ਡੀ ਜੇ ਲਾਉਣ ਤੋਂ ਸਾਦੇ ਢੰਗ ਨਾਲ ਵਿਆਹ ਕਰੇਗਾ ਤਾਂ ਪੰਚਾਇਤ 21 ਹਜਾਰ ਰੁਪਏ ਦਾ ਸ਼ਗਨ ਦੇਵੇਗੀ ਤੇ ਲੋਕਾਂ ਨੂੰ ਜ਼ਹਿਰ ਮੁਕਤ ਸਬਜੀਆਂ ਦੇਣ ਲਈ ਗੁਰੂ ਨਾਨਕ ਬਗੀਚੀ ਸਕੀਮ ਤਹਿਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਗ੍ਰਾਮ ਪੰਚਾਇਤ ਮੁਫਤ ’ਚ ਸਬਜੀਆਂ ਤੇ ਫਲਾਂ ਦੀ ਬੀਜ ਦੇਵੇਗੀ।
ਇਹ ਖਬਰ ਵੀ ਪੜ੍ਹੋ : Kotputli Borewell Update: ਬੋਰਵੇੱਲ ’ਚ ਫਸੀ ਚੇਤਨਾ ਤੱਕ ਪਹੁੰਚੀ ਰੈਸਕਿਊ ਟੀਮ, ਜਲਦ ਆ ਸਕਦੀ ਹੈ ਬਾਹਰ, ਪੁਲਿਸ ਅਲਰਟ…
ਪੰਚਾਇਤ ਨੇ ਬੇਜਮੀਨੇ ਤੇ ਢਾਈ ਏਕੜ ਤੋ ਘੱਟ ਜਮੀਨ ਵਾਲੇ ਪਰਿਵਾਰ ਦੀ ਚੋਣ ਕਰਕੇ ਬਾਇਉ ਗੈਸ ਪਲਾਂਟ ਲਾਉਣ ਦਾ ਮਤਾ ਵੀ ਪਾਸ ਕਰ ਦਿੱਤਾ। ਗ੍ਰਾਮ ਸਭਾ ਦੌਰਾਨ ਪੰਚਾਇਤ ਨੇ ਪਿੰਡ ’ਚ, ਚੰਗੇ ਕਾਰਜਾਂ ਲਈ ਸਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਮੈਨ ਆਫ ਦਾ ਵਿਲੇਜ ਤੇ ਵੂਮੈਨ ਆਫ ਦਾ ਵਿਲੇਜ ਚੁਣ ਕੇ 11 ਹਜਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ। ਇਹ ਸਨਮਾਨ ਉਨਾਂ ਲੋਕਾਂ ਨੂੰ ਮਿਲੇਗਾ ਜੋ ਗ੍ਰਾਮ ਪੰਚਾਇਤ ਦੇ ਵਿਕਾਸ ਕਾਰਜਾਂ ਦੇ ਕੰਮਾਂ ਤੇ ਲੜਾਈ ਝਗੜੇ ਦੇ ਕੇਸਾਂ ਨੂੰ ਸਲਝਾਉਣ ਲਈ ਯੋਗਦਾਨ ਪਾਏਗਾ ਤੇ ਔਰਤਾਂ ਦੇ ਕੇਸਾਂ ’ਚ ਔਰਤਾਂ ਦੇ ਹਿੱਤ ਲਈ ਕੰਮ ਕਰਨ ਤੇ ਭਲਾਈ ਸਕੀਮਾਂ ਦਾ ਲਾਭ ਦਿਵਾਉਣਾ ਸ਼ਾਮਲ ਹੈ। ਹੋਰ ਫੈਸਲਿਆਂ ’ਚ ਪਿੰਡ ਦੇ ਜੋ ਬੱਚੇ ਪੀਸੀਐਸ ਤੇ ਆਈਏਐਸ ਦੀ ਪੜਾਈ ਕਰਨਗੇ। Shagun Scheme Punjab
ਉਨਾਂ ਦੀ ਫੀਸ ਗ੍ਰਾਮ ਪੰਚਾਇਤ ਭਰੇਗੀ। ਇਸ ਤੋਂ ਇਲਾਵਾ ਦੁਕਾਨਾਂ ’ਤੇ ਸਟਿੰਗ ਤੇ ਕੂਲਿੱਪ ਵੇਚਣ ਤੇ ਪਾਬੰਦੀ ਹੋਵੇਗੀ। ਵਿਕਾਸ ਕਾਰਜਾਂ ਦੇੇ ਹੋੋਏੇ ਖਰਚੇ ਦੀ ਸੂਚੀ ਪ੍ਰੋਜੈਕਟ ਵਾਲੀ ਜਗ੍ਹਾ ’ਤੇ ਨਸਰ ਕੀਤੀ ਜਾਵੇਗੀ। ਇੰਨਾਂ ਲੋਕ ਹਿੱਤ ਦੇ ਭਲਾਈ ਕਾਰਜਾਂ ਤੇ ਹੋਣ ਵਾਲੇ ਖਰਚ ’ਤੇ ਤਰਨਜੋਤ ਗਰੁੱਪ ਤੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਜਿੰਮੇਵਾਰੀ ਲਈ ਹੈ। ਸਰਪੰਚ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਏ ਆਮ ਇਜਲਾਸ ਦੀ ਮੀਟਿੰਗ ’ਚ ਟਿਕਾਊ ਵਿਕਾਸ ਦੇ 9 ਟੀਚਿਆਂ ’ਚੋਂ ਛੇ ਥੀਮਾਂ ਨੂੰ ਜੀ ਪੀ ਡੀ ਪੀ ’ਚ ਸਾਮਲ ਕਰਕੇ ਸਾਲ 2025-26 ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦਾ ਅਨੁਮਾਨਤ ਬਜਟ 98 ਲੱਖ 74 ਹਜਾਰ ਰੁਪਏ ਦਾ ਪਾਸ ਕੀਤਾ ਗਿਆ। ਇਸ ਗ੍ਰਾਮ ਸਭਾ ਦੀ ਇਹ ਖਾਸੀਅਤ ਰਹੀ ਕਿ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਨਾਇਬ ਤਹਿਸੀਲਦਾਰ ਰਮਨਦੀਪ ਕੌਰ ਤੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਕੁਲਵੰਤ ਸਿੰਘ ਡੀ ਐੱਸ ਪੀ ਵਿਜੀਲੈਂਸ ਨੇ ਗ੍ਰਾਮ ਸਭਾ ਮੈਂਬਰਾਂ ਵੱਲੋਂ ਲਏ ਫੈਸਲਿਆਂ ਦਾ ਨਜ਼ਾਰਾ ਆਪਣੇ ਅੱਖੀਂ ਤੱਕਿਆ ਤੇ ਨਿਵੇਕਲੇ ਤਰੀਕੇ ਨਾਲ ਕੀਤੇ ਕਾਰਜ ਦੀ ਸਰਾਹਨਾ ਕੀਤੀ। ਜੀ ਪੀ ਡੀ ਪੀ ਪਲਾਨ ’ਚ ਛੱਪੜਾਂ ਨੂੰ ਥਾਪਰ ਮਾਡਲ ਬਣਾਉਣਾ, ਖੇਡ ਮੈਦਾਨ, ਆਂਗਣਵਾੜੀ ਸੈਟਰ, ਇਮਾਰਤ, ਗਲੀਆਂ-ਨਾਲੀਆ ਦੀ ਉਸਾਰੀ, ਮਗਨਰੇਗਾ ਭਵਨ, ਸਰਕਾਰੀ ਸਕੂਲਾਂ ਦੇ ਹੋਣ ਵਾਲੇ ਕੰਮ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਪਸ਼ੂ ਹਸਪਤਾਲ ਦੀ ਚਾਰਦੀਵਾਰੀ ਉੱਚੀ ਕਰਨਾ, ਪਾਰਕ, ਜਾਗਰੂਕਤਾ ਕੈਂਪ, ਜੈਵਿਕ ਖਾਦ ਦੇ ਪਿਟ, ਸੁੱਕੇ ਗਿੱਲੇ ਕੂੜੇ ਦੇ ਪ੍ਰਬੰਧ, ਪਲਾਸਟਿਕ ਵੇਸਟ ਮੈਨੇਜਮੈਟ ਯੂਨਿਟ, ਜਿੰਮ ਦਾ ਕਮਰਾ ਤੇ ਸਮਾਨ, ਨਰਸਰੀਆਂ ਦਾ ਨਿਰਮਾਣ। Shagun Scheme Punjab
ਸਮੂਹ ਸਹਾਇਤਾਂ ਗਰੁੱਪਾਂ ਦਾ ਨਿਰਮਾਣ, ਨਰੇਗਾ ਮਜਦੂਰਾਂ ਨੂੰ ਕੰਮ ਦੇਣਾ ਤੇ ਵਾਤਾਵਰਣ ਨਾਲ ਸਬੰਧਤ ਕੰਮਾਂ ਦੇ ਮਤੇ ਗ੍ਰਾਮ ਸਭਾ ਦੇ ਮੈਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਆਮ ਇਜਲਾਸ ’ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਪੁੱਜੇ ਹਰਿੰਦਰ ਸਿੰਘ ਨੇ ਪਾਣੀ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਤੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੇ ਸਰਕਾਰੀ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ । ਸਕੂਲ ਦੇ ਬੱਚੇ ਜਿੰਨ੍ਹਾਂ ਪੜਾਈ ਤੇ ਖੇਡਾਂ ਦੇ ਖੇਤਰ ’ਚ ਮੱਲਾਂ ਮਾਰੀਆ ਸਨ, ਉਨਾਂ ਦਾ ਸਨਮਾਨ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਅਹੁਦੇਦਾਰਾਂ ਤੇ ਸਰਪੰਚ ਵੱਲੋਂ ਸਾਂਝੇ ਰੂਪ ’ਚ ਕੀਤਾ ਗਿਆ।
ਗ੍ਰਾਮ ਸਭਾ ਦੇ ਮੈਬਰਾਂ ’ਚ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਲੱਕੀ ਕੂਪਨ ਰਾਹੀਂ ਡਰਾਅ ਕੱਢਿਆ ਗਿਆ, ਜਿਸ ’ਚ ਗ੍ਰਾਮ ਸਭਾ ਮੈਬਰਾਂ ਨੇ ਪੂਰੀ ਸਰਗਰਮੀ ਨਾਲ ਹਿੱਸਾ ਲਿਆ। ਇਸ ਸਮੇਂ ਡਾਕਟਰ ਯਾਦਵਿੰਦਰ ਸਿੰਘ ਮੌੜ, ਜਗਤਾਰ ਸਿੰਘ ਅਨਜਾਣ ਤੇ ਲਖਸ਼ਮੀ ਦੇਵੀ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਭੁਪਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਪੰਚ ਕਰਮਜੀਤ ਸਿੰਘ ਫੌਜੀ, ਹਰਬੰਸ ਸਿੰਘ, ਜਗਸੀਰ ਸਿੰਘ, ਹਾਕਮ ਸਿੰਘ, ਰਾਮ ਸਿੰਘ, ਰਾਜਵੀਰ ਕੌਰ, ਹਰਵਿੰਦਰ ਕੌਰ, ਪਰਮਜੀਤ ਕੌਰ, ਰਣਜੀਤ ਕੌਰ, ਡੀਐਸਪੀ ਕੁਲਵੰਤ ਸਿੰਘ ਵਿਜੀਲੈਂਸ ਬਠਿੰਡਾ ਤੇ ਪਰਮਜੀਤ ਸਿੰਘ ਭੁੱਲਰ ਗ੍ਰਾਮ ਸੇਵਕ ਵੀ ਹਾਜਰ ਸਨ।