American Democracy: ਅਮਰੀਕੀ ਲੋਕਤੰਤਰ ’ਤੇ ਫਿਰਕੂਪੁਣੇ ਦਾ ਪਰਛਾਵਾਂ

American Democracy
American Democracy: ਅਮਰੀਕੀ ਲੋਕਤੰਤਰ ’ਤੇ ਫਿਰਕੂਪੁਣੇ ਦਾ ਪਰਛਾਵਾਂ

American Democracy: ਜਦੋਂ ਕਿਤੇ ਵੀ ਤਾਨਾਸ਼ਾਹੀ, ਅੱਤਵਾਦ ਤੇ ਫਿਰਕਾਪ੍ਰਸਤੀ ਦੀ ਸਮੱਸਿਆ ਉੱਭਰਦੀ ਹੈ ਤਾਂ ਸਾਰੀ ਦੁਨੀਆ ਅਮਰੀਕਾ ਵੱਲ ਵੇਖਦੀ ਹੈ, ਪਰ ਅੱਜ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰੀ ਮੁਲਕ ਅਮਰੀਕਾ ਅੰਦਰ ਕੱਟੜਤਾ, ਸੰਪ੍ਰਦਾਇਕਤਾ ਅਤੇ ਲੋਕਤੰਤਰ ਨੂੰ ਖ਼ਤਰੇ ਦੀ ਗੱਲ ਚਿੰਤਾਜਨਕ ਤੇ ਹੈਰਾਨੀ ਵਾਲੀ ਹੈ ਲੋਕਤੰਤਰ ਪ੍ਰਣਾਲੀ ਅਮਰੀਕਾ ਤੋਂ ਸ਼ੁਰੂ ਹੋ ਕੇ ਦੁਨੀਆ ਭਰ ’ਚ ਫੈਲੀ ਸੀ ਇੱਥੋਂ ਤੱਕ ਰਾਜਸ਼ਾਹੀ ਅੰਦਰ ਵੀ ਲੋਕਤੰਤਰ ਦਾ ਝੰਡਾ ਲਹਿਰਾਇਆ ਗਿਆ ਕਈ ਮੁਲਕਾਂ ’ਚ ਸੀਮਤ ਰਾਜਤੰਤਰ ਨੇ ਲੋਕਤੰਤਰ ਨੂੰ ਕਬੂਲ ਕਰ ਲਿਆ ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਚੱਲ ਰਹੀਆਂ ਹਨ, ਉੱਥੇ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਨ ਆਗੂ ਦੂਜੀ ਵਾਰ ਰਾਸ਼ਟਰਪਤੀ ਬਣਨ ਦੀ ਕਾਹਲ ’ਚ ਜਿਸ ਤਰ੍ਹਾਂ ਈਸਾਈ ਭਾਈਚਾਰੇ ਨੂੰ ਵੋਟ ਪਾਉਣ ਲਈ ਮਜ਼ਹਬ ਦੇ ਨਾਂਅ ’ਤੇ ਅਪੀਲਾਂ ਕਰ ਰਹੇ ਹਨ। American Democracy

Read This : ਨਾਕੇ ਦੌਰਾਨ ਪੁਲਿਸ ਕਰਮੀ ’ਤੇ ਹਮਲਾ

ਉਹ ਲੋਕਤੰਤਰ ਦੇ ਨਾਲ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ ਅਮਰੀਕਾ ’ਚ ਪਹਿਲਾਂ ਹੀ ਨਸਲਵਾਦ ਨੇ ਪ੍ਰਵਾਸੀਆਂ ’ਚ ਬੇਗਾਨੀਅਤ ਦੀ ਭਾਵਨਾ ਪੈਦਾ ਕੀਤੀ ਹੋਈ ਹੈ ਪਿਛਲੇ ਦੋ ਕੁ ਦਹਾਕਿਆਂ ਤੋਂ ਕੱਟੜ ਗੋਰਿਆਂ ਵੱਲੋਂ ਗੈਰ-ਅਮਰੀਕੀਆਂ ’ਤੇ ਕੀਤੇ ਗਏ ਹਮਲਿਆਂ ਦੀਆਂ ਘਟਨਾਵਾਂ ਨੇ ਅਮਰੀਕਾ ਦੀ ਸ਼ਾਨ ਨੂੰ ਦਾਗ ਲਾਇਆ ਹੈ ਜੇਕਰ ਚੋਣਾਂ ਅੰਦਰ ਧਰਮ ਤੇ ਨਸਲ ਦੇ ਨਾਂਅ ’ਤੇ ਵੋਟਾਂ ਮੰਗੀਆਂ ਗਈਆਂ ਤਾਂ ਇਸ ਨਾਲ ਨਫਰਤ ਦੀਆਂ ਗੰਢਾਂ ਹੋਰ ਪੀਡੀਆਂ ਹੋਣਗੀਆਂ ਮਨੁੱਖੀ ਅਧਿਕਾਰਾਂ ਤੇ ਵਿਸ਼ਵ ਭਾਈਚਾਰੇ ਲਈ ਜਾਣੇ ਜਾਂਦੇ ਅਮਰੀਕੀ ਸੱਭਿਆਚਾਰ ਨੂੰ ਬਚਾਉਣ ਲਈ ਸਿਆਸਤਦਾਨਾਂ ਨੂੰ ਸਵਾਰਥੀ ਤੇ ਤੰਗ ਸੋਚ ਤੋਂ ਉੱਪਰ ਉੱਠਣਾ ਪਵੇਗਾ ਅਮਰੀਕਾ ਧਰਮ ਨਿਰਪੱਖਤਾ, ਵਿਸ਼ਵ ਭਾਈਚਾਰੇ ਤੇ ਸਦਭਾਵਨਾ ਦੀ ਮਿਸਾਲ ਹੀ ਬਣਿਆ ਰਹਿਣਾ ਚਾਹੀਦਾ ਹੈ। American Democracy