Paddy Submerged In Water: ਨਵੀਂ ਦਾਣਾ ਮੰਡੀ ’ਚ ਫੈਲਿਆ ਸੀਵਰੇਜ਼ ਦਾ ਪਾਣੀ, ਝੋਨੇ ਦੀਆਂ ਭਰੀਆਂ ਬੋਰੀਆਂ ਡੁੱਬੀਆਂ ਪਾਣੀ ’ਚ

Paddy Submerged In Water
ਸ੍ਰੀ ਮੁਕਤਸਰ ਸਾਹਿਬ : ਮੰਡੀ ’ਚ ਫੈਲੇ ਸੀਵਰੇਜ਼ ਦੇ ਪਾਣੀ ਦਾ ਦ੍ਰਿਸ਼। ਫੋਟੋ : ਸੁਰੇਸ਼ ਗਰਗ

(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ੍ਰੀ ਮੁਕਤਸਰ ਸਾਹਿਬ ਦੇ ਲੋਕ ਪਿਛਲੇਂ ਲੰਮੇ ਅਰਸੇ ਤੋਂ ਸੀਵਰੇਜ਼ ਸਿਸਟਮ ਦੀ ਮਾੜੀ ਕਾਰਗੁਜ਼ਾਰੀ ਕਾਰਨ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਕਿ ਸਮੇਂ ਦੀਆਂ ਸਰਕਾਰਾਂ ਨੇ ਰਾਜਨੀਤਿਕ ਵਾਦਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਤੇ ਲੱਖ ਰੁਪਏ ਖਰਚ ਕਰਕੇ ਤਿਆਰ ਕੀਤੀਆਂ ਗਈਆਂ ਸੜਕਾਂ ਵੀ ਇੱਕ ਇੱਕ ਕਰਕੇ ਇਸ ਸੀਵਰੇਜ਼ ਦੇ ਪਾਣੀ ਕਾਰਨ ਟੁੱਟਦੀਆਂ ਜਾ ਰਹੀਆਂ ਹਨ। ਸ਼ਹਿਰ ਦੀ ਤਕਰੀਬਨ ਹਰ ਗਲੀ ’ਚ ਸੀਵਰੇਜ਼ ਦਾ ਪਾਣੀ ਆਮ ਦੇਖਿਆ ਜਾ ਸਕਦਾ ਹੈ। ਜਿਸ ਦੀ ਤਾਜ਼ਾ ਮਿਸਾਲ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਨਵੀਂ ਦਾਣਾ ਮੰਡੀ ’ਚ ਦੇਖਣ ਨੂੰ ਮਿਲੀ, ਜਿਥੇ ਸੀਵਰੇਜ ਸਿਸਟਮ ਦੀ ਬਲੋਕਿਜ਼ ਤੋਂ ਬਾਅਦ ਸੀਵਰੇਜ਼ ਦਾ ਪਾਣੀ ਮੰਡੀ ਦੀਆਂ ਸੜਕਾਂ ’ਤੇ ਫੈਲਿਆ ਹੋਇਆ ਹੈ, ਜਿਸ ਕਾਰਨ ਮੰਡੀ ’ਚ ਪਈ ਕਿਸਾਨਾਂ ਦੀ ਝੋਨੇ ਦੀ ਫਸਲ ਪਾਣੀ ’ਚ ਭਿੱਜਣ ਕਿਨਾਰੇ ਪਈ ਹੈ। Paddy Submerged In Water

ਇਹ ਵੀ ਪੜ੍ਹੋ: Crime News: ਲੁੱਟਾਂ-ਖੋਹਾਂ ਕਰਨ ਵਾਲੇ ਅੰਤਰਰਾਜੀ ਗੈਂਗ ਦੇ ਭਗੌੜੇ ਮੁਲਜ਼ਮ ਕਾਬੂ

ਮੰਡੀ ’ਚ ਕੰਮ ਕਰਦੇ ਮਜ਼ਦੂਰਾਂ, ਆੜਤੀਆਂ ਤੇ ਕਿਸਾਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਜਲਦੀ ਹੀ ਸੀਵਰੇਜ਼ ਸਿਸਟਮ ਦੀ ਸਫਾਈ ਨਾ ਕਰਵਾਈ ਗਈ ਤਾਂ ਲਗਾਤਾਰ ਫੈਲ ਰਿਹਾ ਸੀਵਰੇਜ਼ ਦਾ ਪਾਣੀ ਪੂਰੀ ਮੰਡੀ ਦੇ ਪਿੜ ਨੂੰ ਆਪਣੀ ਚਪੇਟ ਵਿੱਚ ਲੈ ਸਕਦਾ ਹੈ, ਜਿਸ ਤੋਂ ਬਾਅਦ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਹੋ ਜਾਵੇਗੀ ਤੇ ਮੰਡੀ ’ਚ ਫਸਲ ਪਾਣੀ ਕਾਰਨ ਖਰਾਬ ਹੋ ਸਕਦੀ ਹੈ। ਇਸ ਮੌਕੇ ਮੌਜੂਦ ਕਿਸਾਨ ਕਸ਼ਮੀਰ ਸਿੰਘ, ਗੁਰਦੇਵ ਸਿੰਘ, ਸ਼ਿਵਰਾਜ ਸਿੰਘ, ਅਜ਼ਾਦ ਸਿੰਘ, ਗੁਰਮੀਤ ਸਿੰਘ, ਸਮੁੰਦਰ ਸਿੰਘ, ਯੋਗਰਾਜ, ਗੁਰਮੇਲ ਸਿੰਘ, ਕੁਲਤਾਰ ਸਿੰਘ, ਜਗਤਾਰ ਸਿੰਘ ਆਦਿ ਨੇ ਪ੍ਰਸਾਸ਼ਨ ਤੋਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੀ ਮੰਗ ਕੀਤੀ ਹੈ।