ਸੇਵਾਦਾਰਾਂ ਨੇ ਜਰੂਰਤਮੰਦ ਪਰਿਵਾਰ ਦੇ ਘਰ ਦੀ ਛੱਤ ਦਾ ਲੈਂਟਰ ਪਾਇਆ
(ਸੁਖਨਾਮ) ਬਠਿੰਡਾ। ਬਲਾਕ ਬਠਿੰਡਾ ਦੇ ਏਰੀਆ ਗੁਰੂ ਨਾਨਕ ਪੁਰਾ ਦੀ ਸਾਧ-ਸੰਗਤ (Sadh Sangat) ਨੇ ਇੱਕ ਜਰੂਰਤਮੰਦ ਪਰਿਵਾਰ ਦੇ ਘਰ ਦੀ ਛੱਤ ਦਾ ਲੈਂਟਰ ਪਾ ਕੇ ਉਸ ਦੇ ਚਿਰਾਂ ਤੋਂ ਅਧੂਰੇ ਪਏ ਸੁਪਨੇ ਨੂੰ ਪੂਰਾ ਕੀਤਾ ਹੈ ਇਸ ਮੌਕੇ ਜਾਣਕਾਰੀ ਦਿੰਦਿਆਂ ਏਰੀਆ ਭੰਗੀਦਾਸ ਭੈਣ ਸੱਚਵਿੰਦਰ ਕੌਰ ਇੰਸਾਂ ਨੇ ਦੱਸਿਆ ਕਿ ਬਠਿੰਡਾ ਦੇ ਰਾਮ ਬਾਗ ਰੋਡ, ਗਲੀ ਨੰ.1 ਦਾ ਵਾਸੀ ਗਨੀ ਰਾਮ ਪੁੱਤਰ ਸੰਤੋਖ ਰਾਮ ਜੋ ਕਿ ਅਧਰੰਗ ਨਾਲ ਪੀੜਿਤ ਹੈ ਉਸ ਦੇ ਇੱਕ ਲੜਕੇ ਦੀ ਮੌਤ ਹੋ ਚੁੱਕੀ ਅਤੇ ਘਰ ਦਾ ਗੁਜਾਰਾ ਉਸਦਾ ਇੱਕ ਹੋਰ ਲੜਕਾ ਬੜੀ ਮੁਸ਼ਕਿਲ ਨਾਲ ਚਲਾਉਂਦਾ ਹੈ ਉਸ ਦੇ ਘਰ ਦੀ ਆਰਥਿਕ ਹਾਲਤ ਬਹੁਤ ਨਾਜੁਕ ਹੈ ਉਹ ਆਪਣੇ ਬੱਚਿਆਂ ਨਾਲ ਖਸਤਾ ਹਾਲ ਛੱਤ ਵਾਲੇ ਮਕਾਨ ’ਚ ਬਹੁਤ ਹੀ ਤਰਸਯੋਗ ਹਾਲਤ ਵਿਚ ਰਹਿ ਰਿਹਾ ਸੀ।
ਅਕਸਰ ਬਰਸਾਤਾਂ ਵਿੱਚ ਛੱਤ ਚਿਉਣ ਲੱਗ ਜਾਂਦੀ ਸੀ ਅਤੇ ਹਰ ਵੇਲੇ ਛੱਤ ਡਿੱਗਣ ਦਾ ਡਰ ਬਣਿਆ ਰਹਿੰਦਾ ਸੀ ਲਗਭਗ 20 ਦੇ ਕਰੀਬ ਸੇਵਾਦਾਰ ਵੀਰ ਅਤੇ ਭੈਣਾਂ ਨੇ (Sadh Sangat) ਮਿਸਤਰੀ ਵੀਰਾਂ ਦੀ ਮੱਦਦ ਨਾਲ ਇਸ ਜਰੂਰਤਮੰਦ ਪਰਿਵਾਰ ਦੇ ਘਰ ਦੀ ਛੱਤ ਦਾ ਅੱਜ ਲੈਂਟਰ ਪਾ ਕੇ ਦਿੱਤਾ ਆਪਣੇ ਘਰ ਦੀ ਬਦਲੀ ਹੋਈ ਛੱਤ ਵੱਲ ਦੇਖ ਕੇ ਖੁਸ਼ ਹੁੰਦਿਆਂ ਗਨੀ ਰਾਮ ਅਤੇ ਬੱਚਿਆਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਉਨ੍ਹਾਂ ਦੇ ਘਰ ਦੀ ਛੱਤ ਬਦਲ ਕੇ ਉਨ੍ਹਾਂ ਨੂੰ ਬੇਫਿਕਰ ਕਰ ਦਿੱਤਾ ਹੈ, ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਉਹ ਡਰ-ਡਰ ਕੇ ਦਿਨ ਕੱਟਦੇ ਸਨ ਉਹ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਹੁਤ ਧੰਨਵਾਦੀ ਹਨ ਜਿੰਨ੍ਹਾਂ ਦੇ ਸੇਵਾਦਾਰਾਂ ਨੇ ਉਨ੍ਹਾਂ ਦਾ ਬਹੁਤ ਵੱਡਾ ਫਿਕਰ ਮੁਕਾਇਆ ਹੈ।
ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 23 ਦੀ ਕੌਂਸਲਰ ਕਿਰਨ ਰਾਣੀ ਦੇ ਪਤੀ ਗੁਰਪ੍ਰੀਤ ਸਿੰਘ ਬੰਟੀ ਅਤੇ ਇਲਾਕਾ ਨਿਵਾਸੀਆਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ 15 ਮੈਂਬਰ ਸੱਤ ਨਰੈਣ ਇੰਸਾਂ, ਰਜੇਸ਼ ਪਿੰਕਾ ਇੰਸਾਂ, ਪ੍ਰੇਮੀ ਪੰਚਾਇਤ ਸੇਵਾਦਾਰ ਜਸਵੰਤ ਇੰਸਾਂ ਧਿਆਨੂੰ, ਮਾਸਟਰ ਰਾਜ ਕੁਮਾਰ ਇੰਸਾਂ, ਹੈਪੀ ਇੰਸਾਂ, ਸੱਤਪਾਲ ਇੰਸਾਂ ਕੰਪਿਊਟਰ ਵਾਲੇ, ਡਾ. ਰਜੇਸ ਇੰਸਾਂ, ਗੁਰਦਰਸ਼ਨਾ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਅਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੀਰ, ਭੈਣਾਂ ਅਤੇ ਹੋਰ ਸਾਧ ਸੰਗਤ ਨੇ ਆਪਣੀ ਸੇਵਾ ਨਿਭਾਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ