Storms in North India: ਉੱਤਰ-ਭਾਰਤ ’ਚ ਤੂਫਾਨ, ਜਲਵਾਯੂ ਬਦਲਾਅ ਦਾ ਅਸਰ

Storms in North India
Storms in North India: ਉੱਤਰ-ਭਾਰਤ ’ਚ ਤੂਫਾਨ, ਜਲਵਾਯੂ ਬਦਲਾਅ ਦਾ ਅਸਰ

Storms in North India: ਹਾਲ ਹੀ ਵਿੱਚ 24-25 ਮਈ ਦੀ ਰਾਤ ਉੱਤਰ ਭਾਰਤ ਲਈ ਇੱਕ ਵਾਰ ਫਿਰ ਅਜਿਹੀ ਰਾਤ ਬਣ ਕੇ ਆਈ, ਜਿਸ ਨੇ ਨਾ ਸਿਰਫ਼ ਦਿੱਲੀ-ਐੱਨਸੀਆਰ ਸਗੋਂ ਪੂਰੇ ਉੱਤਰ ਭਾਰਤ ਨੂੰ ਝੰਜੋੜ ਕੇ ਰੱਖ ਦਿੱਤਾ ਇਸ ਭਾਰੀ ਮੌਸਮੀ ਖਰਾਬੀ ਨੇ ਨਾ ਸਿਰਫ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਸਗੋਂ ਇੱਕ ਵਾਰ ਫਿਰ ਇਹ ਸੰਕੇਤ ਦਿੱਤਾ ਕਿ ਹੁਣ ਮੌਸਮ ਚੱਕਰਾਂ ਵਿੱਚ ਸਥਿਰਤਾ ਨਹੀਂ ਰਹੀ ਤੇ ਜਲਵਾਯੂ ਬਦਲਾਅ ਦਾ ਅਸਰ ਸਿੱਧਾ ਸਾਡੇ ਸਿਰ ’ਤੇ ਮੰਡਰਾ ਰਿਹਾ ਹੈ ਇੱਕ ਪਾਸੇ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ, ਉੱਥੇ ਦੂਜੇ ਪਾਸੇ ਭਿਆਨਕ ਮੀਂਹ ਤੇ ਤੇਜ਼ ਹਵਾਵਾਂ ਨੇ ਜਨ-ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ।

ਇਹ ਖਬਰ ਵੀ ਪੜ੍ਹੋ : Body Donation: ਮੱਘਰ ਰਾਮ ਇੰਸਾਂ ਪਿੰਡ ਬੱਲੂਆਣਾ ਵੀ ਸਰੀਰਦਾਨੀਆਂ ’ਚ ਸ਼ਾਮਲ

ਮਈ ਮਹੀਨੇ ਜਦੋਂ ਉੱਤਰ ਭਾਰਤ 44-45 ਡਿਗਰੀ ਸੈਲਸੀਅਸ ਦੀ ਭਿਆਨਕ ਗਰਮੀ ਲਈ ਜਾਣਿਆ ਜਾਂਦਾ ਹੈ, ਅਜਿਹੇ ਸਮੇਂ ਵਿੱਚ ਅਚਾਨਕ ਅਜਿਹੇ ਤੂਫਾਨ, ਤੇਜ਼ ਮੀਂਹ ਤੇ ਗੜੇਮਾਰੀ ਵਰਗੇ ਦ੍ਰਿਸ਼ ਆਮ ਤੌਰ ’ਤੇ ਮਾਨਸੂਨ ਦੇ ਸਿਖਰ ਦੌਰਾਨ ਵੀ ਬਹੁਤ ਘੱਟ ਦਿਸਦੇ ਹਨ। ਹਾਲਾਂਕਿ ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਇਸ ਤੂਫਾਨ ਤੋਂ ਪਹਿਲਾਂ ਹੀ ਰੈੱਡ ਅਲਰਟ ਜਾਰੀ ਕਰ ਦਿੱਤਾ ਸੀ ਪਰ ਤੂਫਾਨ ਦੀ ਰਫ਼ਤਾਰ ਤੇ ਵਿਆਪਕ ਪ੍ਰਭਾਵ ਨੇ ਰਿਵਾਇਤੀ ਮੌਸਮੀ ਭਵਿੱਖਵਾਣੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਐਤਵਾਰ ਦੇਰ ਰਾਤ, ਤੇਜ਼ ਹਵਾਵਾਂ ਨੇ ਦਿੱਲੀ-ਐਨਸੀਆਰ ਵਿੱਚ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਪੱਛਮ ਅਤੇ ਉੱਤਰ-ਪੱਛਮ ਦਿਸ਼ਾ ਤੋਂ ਤੇਜ਼ੀ ਨਾਲ ਵਧਦੇ ਤੂਫਾਨੀ ਬੱਦਲ ਕੁਝ ਹੀ ਘੰਟਿਆਂ ਵਿੱਚ ਦਿੱਲੀ-ਐਨਸੀਆਰ ਵੱਲ ਆ ਗਏ। Storms in North India

ਅਸਮਾਨ ਵਿੱਚ ਅਚਾਨਕ ਤੇਜ਼ ਬਿਜਲੀ ਚਮਕਣ ਲੱਗੀ, ਫਿਰ ਗਰਜ ਨਾਲ ਮੀਂਹ ਸ਼ੁਰੂ ਹੋ ਗਿਆ ਅਤੇ ਵੇਖਦੇ-ਵੇਖਦੇ ਸਥਿਤੀ ਇੱਕ ਸ਼ਕਤੀਸ਼ਾਲੀ ਤੂਫ਼ਾਨ ਵਿੱਚ ਬਦਲ ਗਈ। ਆਈਐਮਡੀ ਅਨੁਸਾਰ, ਇਸ ਦੌਰਾਨ ਹਵਾ ਦੀ ਰਫ਼ਤਾਰ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਅਤੇ ਕੁਝ ਥਾਵਾਂ ’ਤੇ ਇਹ ਇਸ ਤੋਂ ਵੀ ਵੱਧ ਰਿਕਾਰਡ ਕੀਤੀ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਭ ਸਿਰਫ਼ ਆਮ ਮੌਸਮੀ ਉਤਾਰ-ਚੜ੍ਹਾਅ ਨਹੀਂ ਹਨ, ਸਗੋਂ ਜਲਵਾਯੂ ਬਦਲਾਅ ਦੇ ਡੂੰਘੇ ਸੰਕੇਤ ਹਨ। ਮੌਸਮ ਵਿਭਾਗ ਨੇ ਇਸ ਵਾਰ ਦੇ ਤੂਫਾਨ ਦੇ ਪਿੱਛੇ ਪੱਛਮੀ ਗੜਬੜ ਤੇ ਬੰਗਾਲ ਦੀ ਖਾੜੀ ਤੋਂ ਉੱਠਣ ਵਾਲੀਆਂ ਸਿੱਲ੍ਹੀਆਂ ਹਵਾਵਾਂ ਦੇ ਮੇਲ ਨੂੰ ਕਾਰਨ ਦੱਸਿਆ ਹੈ।

ਆਮ ਤੌਰ ’ਤੇ ਪੱਛਮੀ ਗੜਬੜ ਨਵੰਬਰ ਤੋਂ ਅਪਰੈਲ ਵਿਚਕਾਰ ਸਰਗਰਮ ਰਹਿੰਦੀ ਹੈ ਪਰ ਪਿਛਲੇ ਕੁਝ ਸਾਲਾਂ ਵਿੱਚ, ਇਹ ਮਈ-ਜੂਨ ਵਿੱਚ ਵੀ ਸਰਗਰਮ ਰਹਿਣ ਲੱਗੀ ਹੈ, ਜੋ ਕਿ ਸੰਸਾਰਿਕ ਤਾਪਮਾਨ ਵਾਧੇ ਦਾ ਸੰਕੇਤ ਹੈ। ਇਹ ਸੰਕੇਤ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਰਵਾਇਤੀ ਮੌਸਮ ਚੱਕਰਾਂ ਵਿੱਚ ਹੁਣ ਸਥਿਰਤਾ ਨਹੀਂ ਹੈ ਅਤੇ ਮੌਸਮੀ ਗਤੀਵਿਧੀਆਂ ਹੋਰ ਵੀ ਅਨਿਯਮਿਤ ਅਤੇ ਅਸਥਿਰ ਹੁੰਦੀਆਂ ਜਾ ਰਹੀਆਂ ਹਨ। ਜਦੋਂ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਸਿੱਲ੍ਹੀਆਂ ਹਵਾਵਾਂ ਪੱਛਮੀ ਗੜਬੜ ਨਾਲ ਟਕਰਾਉਂਦੀਆਂ ਹਨ, ਤਾਂ ਉਹ ਇੱਕ ਸੰਗਠਿਤ ਮੌਸਮੀ ਪ੍ਰਣਾਲੀ ਦਾ ਨਿਰਮਾਣ ਕਰਦੀਆਂ ਹਨ, ਜਿਸ ਨਾਲ ਉੱਤਰ ਭਾਰਤ ਵਿੱਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜੇਮਾਰੀ ਹੁੰਦੀ ਹੈ। ਇਹ ਆਮ ਤੌਰ ’ਤੇ ਮਾਨਸੂਨ ਦੇ ਵਿਚਕਾਰਲੇ ਗੇੜਾਂ ਵਿੱਚ ਹੁੰਦਾ ਹੈ। Storms in North India

ਪਰ ਮਈ ਦੀ ਸ਼ੁਰੂਆਤ ਵਿੱਚ ਜਾਂ ਆਖ਼ਰੀ ਹਫਤੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਨਹੀਂ ਹਨ, ਜਿਨ੍ਹਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਮੌਸਮੀ ਪ੍ਰਵਿਰਤੀਆਂ ਦੀ ਦਿਸ਼ਾ ਹੁਣ ਬਦਲ ਰਹੀ ਹੈ ਵਰਤਮਾਰਨ ਸਥਿਤੀ ’ਚ ਸਰਕਾਰ, ਵਿਗਿਆਨਕ ਭਾਈਚਾਰਾ ਤੇ ਆਮ ਨਾਗਰਿਕਾਂ ਲਈ ਇੱਕ ਗੰਭੀਰ ਚਿਤਾਵਨੀ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜਲਵਾਯੂ ਬਦਲਾਅ ਨੂੰ ਸਿਰਫ਼ ਵਿਗਿਆਨਕ ਬਹਿਸ ਦਾ ਵਿਸ਼ਾ ਨਾ ਮੰਨੀਏ ਸਗੋਂ ਇਸ ਨੂੰ ਜਨਤਕ ਨੀਤੀ ਤੇ ਨਿੱਜੀ ਜੀਵਨਸ਼ੈਲੀ ਵਿੱਚ ਵੀ ਪਹਿਲ ਦੇਈਏ ਭਾਰਤ ਨੂੰ ਹੁਣ ਮੌਸਮ ਵਿਗਿਆਨ, ਖੇਤੀ, ਪਾਣੀ ਸੰਭਾਲ, ਊਰਜਾ ਨੀਤੀ ਤੇ ਸ਼ਹਿਰੀਕਰਨ ਨੂੰ ਆਪਸ ਵਿੱਚ ਜੋੜਦੇ ਹੋਏ ਇੱਕ ਸਮੁੱਚੀ ਨੀਤੀ ਬਣਾਉਣੀ ਹੋਵੇਗੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੂੰ ਵੀ ਆਪਣੀਆਂ ਰਣਨੀਤੀਆਂ ਨੂੰ ਅੱਪਡੇਟ ਕਰਨਾ ਪਵੇਗਾ। Storms in North India

ਵੱਖ-ਵੱਖ ਭੂਗੋਲਿਕ ਖੇਤਰਾਂ ਦੀਆਂ ਜਲਵਾਯੂ ਵਿਸ਼ੇਸ਼ਤਾਵਾਂ ਅਨੁਸਾਰ ਵੱਖ-ਵੱਖ ਯੋਜਨਾਵਾਂ ਬਣਾਉਣੀਆਂ ਪੈਣਗੀਆਂ। ਦਿੱਲੀ-ਐਨਸੀਆਰ ਵਰਗੇ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ਲਈ ਇੱਕ ਵੱਖਰਾ ਮਾਡਿਊਲ ਹੋਵੇ, ਜਦੋਂਕਿ ਹਿਮਾਲੀਅਨ ਖੇਤਰਾਂ ਲਈ ਜ਼ਮੀਨ ਖਿਸਕਣ, ਹੜ੍ਹਾਂ ਤੇ ਬਰਫ਼ਬਾਰੀ ’ਤੇ ਕੇਂਦਰਿਤ ਯੋਜਨਾਵਾਂ ਹੋਣੀਆਂ ਚਾਹੀਦੀਆਂ ਹਨ। ਪੇਂਡੂ ਖੇਤਰਾਂ ਦੇ ਕਿਸਾਨਾਂ ਲਈ ਮੌਸਮ-ਅਨੁਕੂਲ ਬੀਮਾ ਯੋਜਨਾਵਾਂ, ਸਹੀ ਭਵਿੱਖਬਾਣੀ ਸੇਵਾਵਾਂ ਤੇ ਕੁਦਰਤੀ ਆਫ਼ਤਾਂ ਤੋਂ ਪਹਿਲਾਂ ਚਿਤਾਵਨੀ ਦੀ ਭਰੋਸੇਯੋਗ ਪ੍ਰਣਾਲੀ ਵਿਕਸਤ ਕਰਨੀ ਹੋਵੇਗੀ ਫਿਲਹਾਲ, ਦਿੱਲੀ ਤੇ ਉੱਤਰੀ ਭਾਰਤ ’ਚ ਮੌਸਮ ਵਿੱਚ ਅਚਾਨਕ ਤੇ ਤੇਜ਼ ਬਦਲਾਅ ਹੁਣ ਕੋਈ ਹੈਰਾਨੀ ਵਾਲੀ ਗੱਲ ਨਹੀਂ ਰਹਿ ਗਈ ਹੈ ਸਗੋਂ ਇਹ ਇੱਕ ਚਿਤਾਵਨੀ ਹੈ ਕਿ ਜੇਕਰ ਅਸੀਂ ਸਮੇਂ ਸਿਰ ਧਿਆਨ ਨਾ ਦਿੱਤਾ, ਤਾਂ ਇਹ ਬਦਲਾਅ ਸਾਨੂੰ ਹੋਰ ਵੀ ਤਬਾਹਕਾਰੀ ਸਥਿਤੀਆਂ ਵੱਲ ਲਿਜਾ ਸਕਦਾ ਹੈ। ਇਹ ਸਮਾਂ ਹੈ। Storms in North India

ਜਦੋਂ ਨੀਤੀ ਘਾੜੇ, ਵਿਗਿਆਨਕ ਤੇ ਆਮ ਲੋਕ ਇੱਕਜੁਟ ਹੋ ਕੇ ਜਲਵਾਯੂ ਬਦਲਾਅ ਦੀ ਚੁਣੌਤੀ ਦਾ ਹੱਲ ਕੱਢਣਗੇ 24-25 ਮਈ ਦੀ ਰਾਤ ਉੱਤਰ ਭਾਰਤ ਵਿੱਚ ਆਇਆ ਤੂਫਾਨ ਨਾ ਸਿਰਫ ਭੌਤਿਕ ਰੂਪ ਨਾਲ ਤਬਾਹੀ ਦਾ ਪ੍ਰਤੀਕ ਸੀ ਸਗੋਂ ਇਹ ਜਲਵਾਯੂ ਸੰਕਟ ਦੀ ਉਸ ਗੰਭੀਰਤਾ ਦਾ ਪ੍ਰਤੀਕ ਵੀ ਸੀ, ਜਿਸ ਨਾਲ ਅਸੀਂ ਪ੍ਰਭਾਵਿਤ ਹੋ ਰਹੇ ਹਾਂ ਜੇਕਰ ਆਉਣ ਵਾਲੇ ਸਮੇਂ ਵਿੱਚ ਅਜਿੀਆਂ ਘਟਨਾਵਾਂ ਵਧਦੀਆਂ ਹਨ ਤਾਂ ਇਸ ਨਾਲ ਨਾ ਸਿਰਫ਼ ਸਾਡੀ ਜੀਵਨਸ਼ੈਲੀ ਪ੍ਰਭਾਵਿਤ ਹੋਵੇਗੀ ਸਗੋਂ ਭਾਰਤ ਦੀ ਖੇਤੀਬਾੜੀ, ਅਰਥਵਿਵਸਥਾ ਅਤੇ ਵਾਤਾਵਰਣ ਸੰਤੁਲਨ ਵੀ ਖ਼ਤਰੇ ਵਿੱਚ ਪੈ ਸਕਦਾ ਹੈ ਇਸ ਲਈ ਸਾਨੂੰ ਚੌਕਸ ਰਹਿਣਾ ਹੋਵੇਗਾ, ਤਿਆਰੀ ਕਰਨੀ ਹੋਵੇਗੀ ਤੇ ਕੁਦਰਤ ਦੇ ਨਾਲ ਸੰਤੁਲਨ ਬਣਾ ਕੇ ਚੱਲਣਾ ਹੋਵੇਗਾ ਤਾਂ ਹੀ ਅਸੀਂ ਸੁਰੱਖਿਅਤ ਤੇ ਟਿਕਾਊ ਭਵਿੱਖ ਵੱਲ ਵਧ ਸਕਦੇ ਹਾਂ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਯੋਗੇਸ਼ ਕੁਮਾਰ ਗੋਇਲ