
ਇੰਟਰਲੋਕ ਟਾਈਲ ਨਾਲ ਬਣਨ ਵਾਲੀਆਂ ਗਲੀਆਂ ਦਾ ਕੰਮ ਸੁਰੂ ਕਰਵਾਇਆ
Sirhind New Projects: (ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਵਾਰਡ ਨੰਬਰ 7 ਦੇ ਅਧੀਨ ਆਉਂਦੇ ਇਲਾਕੇ ਵਿੱਚ ਇੰਟਰਲੋਕ ਟਾਇਲ ਨਾਲ ਬਣਨ ਵਾਲੀਆਂ ਗਲੀਆਂ ਦਾ ਕੰਮ ਸ਼ੁਰੂ ਕਰਵਾਇਆ। ਇਸੇ ਤਰ੍ਹਾਂ ਮਾਤਾ ਗੁਜਰੀ ਕਲੋਨੀ ਵਿਖੇ ਵੀ ਇੰਟਰਲੋਕ ਟਾਈਲ ਨਾਲ ਬਣਨ ਵਾਲੀ ਗਲੀ ਦਾ ਕੰਮ ਸ਼ੁਰੂ ਕਰਵਾਇਆ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਸਰਹਿੰਦ ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਵਾਰਡ ਨੰਬਰ 7 ਦੇ ਦੀਵਾਨ ਟੋਡਰ ਮੱਲ ਗੇਟ ਏਰੀਆ ਦੇ ਵਿੱਚ 11.90 ਲੱਖ ਰੁਪਏ ਦੀ ਲਾਗਤ ਦੇ ਨਾਲ ਇੰਟਰਲੋਕ ਟਾਈਲਾਂ ਦੇ ਨਾਲ ਬਣਨ ਵਾਲੀਆਂ ਗਲੀਆਂ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸੇ ਤਰ੍ਹਾਂ ਮਾਤਾ ਗੁਜਰੀ ਕਲੋਨੀ ਫਤਹਿਗੜ੍ਹ ਸਾਹਿਬ ਵਿਖੇ ਵੀ 4.30 ਲੱਖ ਰੁਪਏ ਦੀ ਲਾਗਤ ਦੇ ਨਾਲ ਇੰਟਰਲੋਕ ਟਾਈਲਾਂ ਦਾ ਕੰਮ ਸੁਰੂ ਕਰਵਾਇਆ।
ਇਹ ਵੀ ਪੜ੍ਹੋ: Honesty: ਡੇਰਾ ਸ਼ਰਧਾਲੂਆਂ ਨੇ ਪਰਸ ਵਾਪਸ ਕਰਕੇ ਵਿਖਾਈ ਇਮਾਨਦਾਰੀ
ਉਹਨਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਸਦਕਾ ਸ਼ਹਿਰ ਦੇ ਵਿਕਾਸ ਕਾਰਜ ਨਿਰੰਤਰ ਜਾਰੀ ਹਨ। ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਇਹ ਉਪਰਾਲੇ ਨਿਰੰਤਰ ਜਾਰੀ ਰਹਿਣਗੇ। ਉਹਨਾਂ ਕਿਹਾ ਕਿ ਸਹਿਰ ਦੇ ਵਿੱਚ ਜਿਹੜੇ ਕਾਰਜ ਅਧੂਰੇ ਹਨ ਉਹਨਾਂ ਨੂੰ ਵੀ ਛੇਤੀ ਪੂਰਾ ਕੀਤਾ ਜਾਵੇਗਾ। ਇੱਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਦੇ ਵੱਲੋਂ ਸਰਹਿੰਦ ਵਿਖੇ ਦੋ ਤਿੰਨ ਨਵੇਂ ਪ੍ਰੋਜੈਕਟ ਵੀ ਲਿਆਂਦੇ ਜਾ ਰਹੇ ਹਨ, ਤਾਂ ਜੋ ਸਰਹੰਦ ਨੂੰ ਵੀ ਇੱਕ ਵਿਕਸਿਤ ਸ਼ਹਿਰ ਬਣਾਇਆ ਜਾ ਸਕੇ।
ਇਸ ਮੌਕੇ ਵਾਰਡ ਦੇ ਵਾਸੀਆਂ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਦਾ ਧੰਨਵਾਦ ਕੀਤਾ ਗਿਆ ਕਿ ਉਹਨਾਂ ਦੀ ਬਦੌਲਤ ਹੀ ਇਹ ਰਸਤਾ ਪੱਕਾ ਹੋਣ ਜਾ ਰਿਹਾ ਹੈ ਪਿਛਲੇ ਲੰਮੇ ਸਮੇਂ ਤੋਂ ਉਹ ਇਸਦੀ ਮੰਗ ਕਰਦੇ ਆ ਰਹੇ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿਤਪਾਲ ਸਿੰਘ ਜੱਸੀ, ਰਮੇਸ ਕੁਮਾਰ ਸੋਨੂੰ, ਬਲਵੀਰ ਸੋਢੀ, ਗੁਰਮੀਤ ਬਾਜਵਾ, ਪਵੇਲ ਹਾਂਡਾ, ਮੋਹਿਤ ਸੂਦ ਬਹਾਦਰ ਖਾਨ ਮਾਨਵ ਟਿਵਾਣਾ, ਗੁਰਦਰਸ਼ਨ ਸਿੰਘ ਆਦਿ ਵੀ ਹਾਜ਼ਰ ਸਨ।