ਪੀਐੱਮ ਮੋਦੀ ਦੀ ਸੁਰੱਖਿਆ ’ਚ ਢਿੱਲ ਮਾਮਲੇ ’ਚ 7 ਪੁਲਿਸ ਅਧਿਕਾਰੀ ਮੁਅੱਤਲ

Punjab News

ਬਠਿੰਡਾ (ਸੱਚ ਕਹੂੰ ਨਿਊਜ਼)। ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਢਿੱਲ ਕੇਸ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਹੈ। ਸੁਰੱਖਿਆ ’ਚ ਢਿੱਲ ਕੇਸ ਨੂੰ ਲੈ ਕੇ 7 ਪੁਲਿਸ ਅਧਿਕਾਰੀਆਂ ਨੂੰ ਮੁਹੱਤਲ ਕੀਤਾ ਗਿਆ ਹੇ। ਇਯ ’ਚ ਬਠਿੰਡਾ ਐੱਸਪੀ ਗੁਰਬਿੰਦਰ ਸਿੰਘ, ਡੀਐੱਸਪੀ ਪਰਸਨ ਸਿੰਘ, ਡੀਐੱਸਪੀ ਜਗਦੀਸ਼ ਕੁਮਾਰ, ਇੰਸਪੈਕਟਰ ਤੇਜਿੰਦਰ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ, ਇੰਸਪੈਕਟਰ ਜਤਿੰਦਰ ਸਿੰਘ ਅਤੇ ਏਐੱਯਆਈ ਰਾਕੇਸ਼ ਕੁਮਾਰ ਦੇ ਨਾਂਅ ਸ਼ਾਮਲ ਹਨ। (Punjab News)

ਕੀ ਹੈ ਮਾਮਲ | Punjab News

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 5 ਫਰਵਰੀ 2022 ਨੂੰ ਬਠਿੰਡਾ ਤੋਂ ਸੜਕ ਮਾਰਗ ਦੇ ਜ਼ਰੀਏ ਫਿਰੋਜ਼ਪੁਰ ਜਾ ਰਹੇ ਸਨ। ਤਾਂ ਕਿਸਾਨਾਂ ਨੇ ਰਸਤੇ ’ਚ ਜਾਮ ਲਾ ਦਿੱਤਾ। ਇਸ ਕਾਰਨ ਪੀਐੱਮ ਮੋਦੀ ਦੇ ਕਾਫ਼ਲੇ ਨੂੰ ਫਿਰੋਜ਼ਪੁਰ ਦੇ ਪਿਆਰੇਆਣਾ ਫਲਾਈਓਵਰ ’ਤੇ ਰੋਕਣਾ ਪਿਆ। ਫਲਾਈਓਵਰ ’ਤੇ ਕਾਫ਼ਲਾ ਕਰੀਬ 20 ਮਿੰਟ ਤੱਕ ਰੁਕਿਆ ਰਿਹਾ। ਇਸ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਪੀਐੱਮ ਮੋਦੀ ਦੇ ਕਾਫ਼ਲੇ ਨੂੰ ਫਿਰੋਜ਼ਪੁਰ ਜਾਣ ਦੀ ਬਜਾਇ ਵਾਪਸ ਯੂ-ਟਰਨ ਕਰਵਾ ਦਿੱਤਾ ਗਿਆ।

18 ਅਕਤੂਬਰ 2023 ਨੂੰ ਸੌਂਪੀ ਸੀ ਰਿਪੋਰਟ | Punjab News

ਤੁਹਾਨੂੰ ਦੱਸ ਦਈਏ ਕਿ ਮੁਅੱਤਲੀ ਦੇ ਹੁਕਮਾਂ ਅਨੁਸਾਰ ਘਟਨਾ ’ਤੇ 18 ਅਕਤੂਬਰ 2023 ਦੀ ਇੱਕ ਰਿਪੋਰਟ ਡੀਜੀਪੀ ਨੂੰ ਸੌਂਪੀ ਗਈ ਸੀ, ਜਿਸ ’ਚ ਸੂਬਾ ਪੁਲਿਸ ਮੁਖੀ ਨੇ ਕਿਹਾ ਸੀ ਕਿ ਸਿੰਘ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਪੂਰੀ ਨਹੀਂ ਕੀਤੀ। ਪੰਜਾਬੀ ਭਾਸ਼ਾ ’ਚ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਸਕਸ਼ਮ ਪ੍ਰਾਧੀਕਾਰੀ ਦੇ ਪੰਧਰ ’ਤੇ ਮਾਮਲੇ ’ਤੇ ਵਿਚਾਰ ਤੋਂ ਬਾਅਦ ਸਬੰਧਤ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ।

Also Read : ਮਨ ਕੀ ਬਾਤ : ਪ੍ਰਧਾਨ ਮੰਤਰੀ ਬੋਲੇ 26/11 ਹਮਲੇ ਨੂੰ ਕਦੇ ਨਹੀਂ ਭੁੱਲ ਸਕਦੇ