ਬ੍ਰਾਜੀਲ ‘ਚ ਤੇਜ਼ ਮੀਂਹ ਨਾਲ 7 ਦੀ ਮੌਤ

Seven Killed, Heavy Rain, Brazil

ਬ੍ਰਾਜੀਲ ‘ਚ ਤੇਜ਼ ਮੀਂਹ ਨਾਲ 7 ਦੀ ਮੌਤ

ਰਿਓ ਡੀ ਜਿਨੇਜੀਓ, ਏਜੰਸੀ।

ਬ੍ਰਾਜੀਲ ਦੇ ਪਰਨਾਮਬੁਕਾਂ ‘ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਲਾਪਤਾ ਹਨ। ਫਾਇਰਬ੍ਰਿਗੇਡ ਦੇ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜ ਲੋਕਾਂ ਦੀ ਜ਼ਮੀਨ ਖਿਸਕਣ ਨਾਲ ਮੌਤ ਹੋਈ ਹੈ। ਰੇਸਿਫੇ ਦੇ ਬਾਹਰੀ ਇਲਾਕੇ ਕੇਮਰ ਗਿਬੇ ਸ਼ਹਿਰ ‘ਚ 4 ਘਰ ਜ਼ਮੀਨ ਖਿਸਕਣ ਕਾਰਨ ਦੱਬੇ ਗਏ। ਜਾਬੋਤਾਓ ਡੋਸ ਗੁਰਾਰਾਪੇਸ ਦੀ ਨਗਰ ਪਾਲਿਕਾ ਰੇਸਿਫ ਮੇਟਰੋ ਨੇ ਇਲਾਕੇ ‘ਚ ਇੱਕ ਨੌਜਵਾਨ ਦੀ ਜ਼ਮੀਨ ਖਿਕਸਣ ਨਾਲ ਮੌਤ ਹੋ ਗਈ ਤੇ ਇੱਕ ਔਰਤ ਇੱਥੇ ਦੀ ਸੁਰੰਗ ਦੇ ਪਾਣੀ ‘ਚ ਕਾਰ ਦੇ ਅੰਦਰ ਮ੍ਰਿਤਕ ਪਾਈ ਗਈ ਸੀ। ਕੇਮਰਗਿਬੇ ਤੋਂ ਦੋ ਬੱਚਿਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਜਦੋਂ ਕਿ ਇੱਕ 20 ਸਾਲਾਂ ਵਿਅਕਤੀ ਨਹਾਉਂਦਿਆਂ ਸਮੇਂ ਨਦੀਂ ਦੇ ਬਹਾਅ ‘ਚ ਰੁੜ ਗਿਆ। ਭਾਰੀ ਮੀਂਹ ਕਾਰਨ ਰੇਸਿਫ ‘ਚ ਹੜ੍ਹ ਜਿਹੇ ਹਾਲਾਤ ਹਨ ਅਤੇ ਸੜਕਾਂ ‘ਤੇ ਪਾਣੀ ਭਰਿਆ ਹੋਇਆ ਹੈ ਤੇ ਦਰੱਖਤ ਡਿੱਗੇ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here