ਸਤਨਾ ਜ਼ਿਲ੍ਹੇ ‘ਚ ਸੜਕ ਹਾਦਸੇ ‘ਚ ਸੱਤ ਮੌਤਾਂ, ਪੰਜ ਜ਼ਖਮੀ
ਸਤਨਾ। ਮੱਧ ਪ੍ਰਦੇਸ ਦੇ ਸਤਨਾ ਜ਼ਿਲ੍ਹੇ ਦੇ ਨਾਗੌਦ ਥਾਦਾ ਖੇਤਰ ‘ਚ ਡੰਪਰ ਦੀ ਟੱਕਰ ਨਾਲ ਜੀਪ ‘ਚ ਸਵਾਰ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਤੇ ਪੰਜ ਜਣੇ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਸਵੇਰੇ ਨਾਗੌਦ ਥਾਣਾ ਖੇਤਰ ‘ਚ ਇੱਕ ਮੌੜ ‘ਤੇ ਇਹ ਹਾਦਸਾ ਵਾਪਰਿਆ।
ਮ੍ਰਿਤਕਾਂ ‘ਚ ਤਿੰਨ ਔਰਤਾਂ, ਤਿੰਨ ਪੁਰਸ਼ ਤੇ ਇੱਕ ਬੱਚਾ ਸ਼ਾਮਲ ਹੈ। ਜ਼ਖਮੀਆਂ ਨੂੰ ਇੱਥੇ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ। ਕੁਝ ਨੂੰ ਗੰਭੀਰ ਹਾਲਤ ਹੋਣ ‘ਤੇ ਰੀਵਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ। ਸੂਤਰਾਂ ਨੇ ਕਿਹਾ ਕਿ ਜੀਵ ‘ਚ ਸਵਾਰ ਵਿਅਕਤੀ ਪੰਨਾ ਜ਼ਿਲ੍ਹੇ ‘ਚ ਇੱਕ ਪ੍ਰੋਗਰਾਮ ‘ਚ ਸ਼ਾਮਲ ਹੋ ਕੇ ਪਰਤ ਰਹੇ ਸਨ। ਪ੍ਰਭਾਵਿਤ ਪਰਿਵਾਰ ਰੀਵਾ ਸੰਭਾਵ ਖੇਤਰ ਦਾ ਹੀ ਦੱਸਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.