ਜ਼ਿੰਦਗੀ ਬਚਾਉਣ ‘ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Sevadar, Dera Sacha Sauda, Deccan, Save, Lives

ਨੋਇਡਾ ‘ਚ ਡਿੱਗੀਆਂ ਇਮਾਰਤਾਂ ਦੇ ਮਲਬੇ ‘ਚੋਂ ਜ਼ਿੰਦਗੀ ਬਚਾਉਣ ਦਾ ਕੰਮ ਤੀਜੇ ਦਿਨ ਵੀ ਜਾਰੀ | Dera Sacha Sauda

  • ਤੀਜੇ ਦਿਨ ਵੀ ਜੁਟੇ ਰਹੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ | Dera Sacha Sauda

ਗ੍ਰੇਟਰ ਨੋਇਡਾ, (ਸੱਚ ਕਹੂੰ ਨਿਊਜ਼)। ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ਪਿੰਡ ‘ਚ ਡਿੱਗੀਆਂ ਇਮਾਰਤਾਂ ਦੇ ਮਲਬੇ ‘ਚੋਂ ਲੋਕਾਂ ਨੂੰ ਕੱਢਣ ਲਈ ਰਾਹਤ ਤੇ ਬਚਾਅ ਕਾਰਜ ਅੱਜ ਵੀ ਜੰਗੀ ਪੱਧਰ ‘ਤੇ ਜਾਰੀ ਰਿਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਵਾਨਾਂ ਨੇ ਜੀਅ-ਜਾਨ ਲਾ ਕੇ ਵੱਡੀਆਂ-ਵੱਡੀਆਂ ਮਸ਼ੀਨਾਂ ਦੀ ਮੱਦਦ ਨਾਲ ਮਲਬਾ ਹਟਾਇਆ ਸਵੇਰੇ ਤੋਂ ਹੀ ਰਾਹਤ ਤੇ ਬਚਾਅ ਕਾਰਜ ਦੇਰ ਰਾਤ ਤੱਕ ਲਗਾਤਾਰ ਚੱਲਦਾ ਰਿਹਾ। ਇਸ ਦਰਮਿਆਨ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 9 ਪਹੁੰਚ ਗਈ ਢਹਿ-ਢੇਰੀ ਹੋਈ। ਇਮਾਰਤ ਨੂੰ ਦੇਖ ਮਲਬੇ ‘ਚ ਫਸੇ ਲੋਕਾਂ ਦੇ ਬਚੇ ਰਹਿਣ ਦੀਆਂ ਸੰਭਾਵਨਾਵਾਂ ਘੱਟ ਹੀ ਦਿਖਾਈ ਦੇ ਰਹੀਆਂ ਹਨ, ਪਰ ਜੀਵਨ ਬਚਾਉਣ ਦੀ ਉਮੀਦ ਨਾਲ ਬਚਾਅ ਅਭਿਆਨ ਜਾਰੀ ਹੈ।

ਅੱਜ ਭਿਆਨਕ ਗਰਮੀ ਦਰਮਿਆਨ ਐਨਡੀਆਰਐਫ ਨਾਲ ਦਾਦਰੀ, ਸੂਰਜਪੁਰ, ਗਾਜੀਆਬਾਦ, ਦਨਕੌਰ, ਬੁਲੰਦਸ਼ਹਿਰ, ਮੇਰਠ, ਨਵਾਦਾ ਸਮੇਤ ਵੱਖ-ਵੱਖ ਬਲਾਕਾਂ ਤੋਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਦਿਨ-ਰਾਤ ਇੱਕ ਕਰਕੇ ਮਲਬਾ ਹਟਾ ਕੇ ਜ਼ਿੰਦਗੀਆਂ ਬਚਾਉਣ ਦੀ ਮੁਹਿੰਮ ‘ਚ ਜੁਟੇ ਰਹੇ। ਇਨ੍ਹਾਂ ਸੇਵਾਦਾਰਾਂ ‘ਚ 45 ਮੈਂਬਰ ਟੇਕਰਾਮ ਨਾਗਰ ਇੰਸਾਂ, 45 ਮੈਂਬਰ ਨਰਿੰਦਰ ਇੰਸਾਂ, ਗਾਜੀਆਬਾਦ  ਭੰਗੀਦਾਸ ਡਾ. ਮਦਨ ਲਾਲ ਇੰਸਾਂ, ਸਵਰਾਜ ਇੰਸਾਂ, ਅਤਰ ਸਿੰਘ ਇੰਸਾਂ, ਸ਼ਿਵ ਕੁਮਾਰ ਇੰਸਾਂ, ਪ੍ਰਤਾਪ ਇੰਸਾਂ, ਰਾਜਪਾਲ ਇੰਸਾਂ, ਧਰਮਪਾਲ ਚੌਹਾਨ ਇੰਸਾਂ, ਸੂਰਜਪੁਰ ਦੇ ਬਲਾਕ ਭੰਗੀਦਾਸ ਮਹਿੰਦਰਪਾਲ ਇੰਸਾਂ, ਦਨਕੌਰ ਦੇ ਭੰਗੀਦਾਸ ਜਗਦੀਸ਼ ਇੰਸਾਂ, ਬੁਲੰਦ ਸ਼ਹਿਰ ਦੇ ਬਲਾਕ ਭੰਗੀਦਾਸ ਸੰਜੈ ਇੰਸਾਂ, ਮਾਮਰਾਜ ਇੰਸਾਂ, ਓਮਕਾਰ ਇੰਸਾਂ ਸ਼ਿਕਾਰਪੁਰ, ਮੇਰਠ ਤੋਂ ਰਾਧੇ ਸ਼ਿਆਮ ਇੰਸਾਂ, ਰਾਜਿੰਦਰ ਇੰਸਾਂ, ਈਸ਼ਵਰ ਇੰਸਾਂ, ਰਾਜੂ ਇੰਸਾਂ, ਨਵਾਦਾ ਤੋਂ ਭਗਤ ਸਿੰਘ ਸਮੇਤ ਵੱਡੀ ਗਿਣਤੀ ‘ਚ ਭਾਈ-ਭੈਣ ਸ਼ਾਮਲ ਰਹੇ।

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜ਼ਬਾ ਕਾਬਿਲੇ-ਤਾਰੀਫ਼ | Dera Sacha Sauda

ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਪ੍ਰਸੰਸਾ ਕਰਦਿਆਂ ਐਨਡੀਆਰਐਫ ਦੇ ਡਿਪਟੀ ਕਮਾਂਡੈਂਟ ਬੇਗਰਾਜ ਮੀਨਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜ਼ਬਾ ਕਾਬਿਲੇ-ਤਾਰੀਫ਼ ਹੈ, ਮੁਸੀਬਤ ਦੇ ਸਮੇਂ ‘ਚ ਇਹ ਲੋਕ ਸਾਡੇ ਨਾਲ ਪੂਰਾ ਸਹਿਯੋਗ ਕਰ ਰਹੇ ਹਨ।

ਸਾਧ-ਸੰਗਤ ਨੇ ਪੀੜਤਾਂ ਲਈ ਕੀਤਾ ਭੋਜਨ-ਪਾਣੀ ਦਾ ਪ੍ਰਬੰਧ | Dera Sacha Sauda

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਨਾ ਸਿਰਫ਼ ਮਲਬਾ ਹਟਾਉਣ ‘ਚ ਸਹਿਯੋਗ ਦਿੱਤਾ ਸਗੋਂ ਪੀੜਤ ਪਰਿਵਾਰਾਂ ਨੂੰ ਹੌਂਸਲਾ ਦਿੰਦੇ ਹੋਏ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ। 45 ਮੈਂਬਰ ਟੇਕਰਾਮ ਨਾਗਰ ਇੰਸਾਂ ਨੇ ਦੱਸਿਆ ਕਿ ਗਾਜੀਆਬਾਦ ਸਮੇਤ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਵੱਲੋਂ ਪੀੜਤਾਂ ਲਈ ਭੋਜਨ ਤੇ ਪੀਣ ਦੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।

ਹਾਦਸੇ ਦੀ ਜਾਂਚ ਕਰਾਂਗੇ : ਮੇਰਠ ਕਮਿਸ਼ਨਰ | Dera Sacha Sauda

ਬਿਲਡਿੰਗ ਡਿੱਗਣ ਦੇ ਮਾਮਲੇ ‘ਚ ਯੋਗੀ ਸਰਕਾਰ ਨੇ ਸਖ਼ਤ ਰਵੱਈਆ ਅਪਣਾਉਂਦਿਆਂ ਵਿਸ਼ੇਸ਼ ਕਾਰਜਅਧਿਕਾਰੀ ਡਾ. ਵਿਭਾ ਚਹਿਲ ਨੂੰ ਹਟਾ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਨੇ ਖੇਤੀ ਉਤਪਾਦਨ ਬ੍ਰਾਂਚ ਦਾ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਹੈ। ਪ੍ਰਸ਼ਾਸਨ ਸਹਾਇਕ ਪਰਿਯੋਜਨਾ ਅਖ਼ਤਰ ਅੱਬਾਸ ਜੈਦੀ ਤੇ ਪ੍ਰਬੰਧਨ ਯੋਜਨਾ ਵੀ. ਪੀ. ਸਿੰਘ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਹੈ। ਇਸ ਹਾਦਸੇ ਦੀ ਜਾਂਚ ਦੀ ਜ਼ਿੰਮੇਵਾਰੀ ਮੇਰਠ ਦੇ ਕਮਿਸ਼ਨਰ ਨੂੰ ਸੌਂਪੀ ਗਈ ਹੈ। ਉਹ ਸਰਕਾਰ ਨੂੰ ਇਸ ਮਾਮਲੇ ਨਾਲ ਸਬੰਧਿਤ ਜਾਣਕਾਰੀਆਂ ਸੌਂਪਣਗੇ।