ਸੇਵਾ-ਸਿਮਰਨ ਹੈ ਖੁਸ਼ੀਆਂ ਦਾ ਖਜ਼ਾਨਾ: ਪੂਜਨੀਕ ਗੁਰੂ ਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਸੇਵਾ ਤੇ ਸਿਮਰਨ ਇਨਸਾਨ ਨੂੰ ਉਹ ਸਾਰੀਆਂ ਖੁਸ਼ੀਆਂ ਦਿਵਾ ਦਿੰਦੇ ਹਨ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਹ ਕਿਹਾ ਜਾਂਦਾ ਹੈ ਕਿ ਜੋ ਕਿਸਮਤ ’ਚ ਹੈ ਉਹ ਮਿਲਦਾ ਹੈ, ਜੋ ਮਿਲਣਾ ਹੈ ,ਉਹ ਮਾਲਕ ਨੇ ਲਿਖ ਦਿੱਤਾ ਹੈ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹੱਥ ’ਤੇ ਹੱਥ ਰੱਖ ਕੇ ਬੈਠ ਜਾਓ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਇਨਸਾਨ ਨੂੰ ਕਰਮਯੋਗੀ ਤੇ ਗਿਆਨਯੋਗੀ ਹੋਣਾ ਚਾਹੀਦਾ ਹੈ ਇਸ ਲਈ ਇਨਸਾਨ ਗਿਆਨਯੋਗੀ ਤੇ ਕਰਮਯੋਗੀ ਬਣੇ, ਤਾਂ ਫਿਰ ਇਨਸਾਨ ਆਪਣੀ ਤਕਦੀਰ ਨੂੰ ਬਦਲ ਸਕਦਾ ਹੈ ਮਨੁੱਖੀ ਜੂਨ ਖੁਦਮੁਖਤਿਆਰ ਤੇ ਸਰਵੋਤਮ ਜੂਨ ਹੈ ਪਸ਼ੂ, ਪੰਛੀ, ਪਰਿੰਦੇ ਜਿਵੇਂ ਕਰਮਾਂ ’ਚ ਲਿਖਿਆ ਹੈ ,ਉਹੋ ਜਿਹਾ ਭੁਗਤਦੇ ਹਨ,ਪਰ ਮਨੁੱਖ ਨੂੰ ਮਾਲਕ ਨੇ ਖੁਦਮੁਖਤਿਆਰੀ ਦਿੱਤੀ ਹੈ, ਸ਼ਕਤੀ ਦਿੱਤੀ ਹੈ, ਜਿਸ ਨਾਲ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਤਕਦੀਰ ਨੂੰ ਬਦਲ ਸਕਦਾ ਹੈ, ਆਪਣੇ ਅੰਦਰ ਆਤਮ ਸ਼ਕਤੀ ਪੈਦਾ ਕਰਕੇ ਬੁਲੰਦੀਆਂ ਨੂੰ ਛੋਹ ਸਕਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜਿਸ ਤਰ੍ਹਾਂ ਇਨਸਾਨ ਸਵੇਰ, ਦੁਪਹਿਰ, ਸ਼ਾਮ ਸਰੀਰ ਦੀ ਖੁਰਾਕ ਲੈਂਦਾ ਹੈ, ਉਸੇ ਤਰ੍ਹਾਂ ਆਤਮਾ ਨੂੰ ਵੀ ਖੁਰਾਕ ਚਾਹੀਦੀ ਹੈ, ਜਿਸ ਨਾਲ ਆਤਮਬਲ ਵਧੇ ਧਰਮਾਂ ਅਨੁਸਾਰ ਆਤਮਾ ਦੀ ਖੁਰਾਕ ਤਾਂ ਸਾਡੇ ਅੰਦਰ ਹੈ, ਪ੍ਰਭੂ, ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਦੀ ਭਗਤੀ ਕਰੋ ਤਾਂ ਆਤਮ ਬਲ ਵਧਦਾ ਹੈ ਤੇ ਜਿਸ ਦੇ ਅੰਦਰ ਆਤਮ ਬਲ ਹੈ ,ਸਫ਼ਲਤਾ ਉਨ੍ਹਾਂ ਦੇ ਕਦਮ ਜ਼ਰੂਰ ਚੁੰਮਿਆ ਕਰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ