(ਖੁਸ਼ਵੀਰ ਤੂਰ) ਪਟਿਆਲਾ। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ (Parneet Kaur) ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਵੱਲੋਂ ਹੜ੍ਹ ਪੀੜਤ ਪਿੰਡਾਂ ਅੰਦਰ ਲਗਾਤਾਰ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਇਹ ਸੇਵਾਦਾਰ ਉਨ੍ਹਾਂ ਨੂੰ ਕਈ ਪਿੰਡਾਂ ਅੰਦਰ ਮਿਲੇ ਸਨ ਅਤੇ ਇਹ ਗ੍ਰੀਨ ਐੱਸ ਫੋਰਸ ਵਿੰਗ ਮਾਨਵਤਾ ਭਲਾਈ ਲਈ ਅੱਗੇ ਰਹਿੰਦੀ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ’ਤੇ ਆਈ ਇਸ ਬਿਪਤਾ ਦੀ ਘੜੀ ਵਿੱਚ ਪੰਜਾਬੀਆਂ ਵੱਲੋਂ ਆਪਣੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਿਆਂ ਦਿਲ ਖੋਲ੍ਹ ਕੇ ਸੇਵਾ ਕੀਤਾ ਜਾ ਰਹੀ ਹੈ ਅਤੇ ਪੰਜਾਬ ਦੀਆਂ ਵੱਡੀ ਗਿਣਤੀ ਸੰਸਥਾਵਾਂ ਹੜ੍ਹ ਪੀੜਤਾਂ ਦੀ ਮੱਦਦ ਕਰਕੇ ਉਨ੍ਹਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਰਹੀਆਂ ਹਨ। ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਵਿੱਚ ਪੁੱਜ ਕੇ ਦੁਖੀ ਲੋਕਾਂ ਨਾਲ ਖੜ੍ਹਿਆ ਜਾ ਰਿਹਾ ਹੈ।
ਡਰਾਉਣੇ ਹਾਲਾਤ, ਨਿਡਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਜਦੋਂ ਜਦੋਂ ਕੁਦਰਤ ਆਪਣਾ ਖਤਰਨਾਕ ਰੂਪ ਧਾਰਨ ਕਰਕੇ ਮਾਨਵਤਾ ’ਤੇ ਕਹਿਰ ਢਾਉਂਦੀ ਹੈ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਿ੍ਰਸ਼ਟੀ ਦੀ ਭਲਾਈ ਲਈ ਬਣਾਈ ਗਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਟੀਮ ਮੱਦਦ ਦਾ ਹੱਥ ਜ਼ੋਰ-ਸ਼ੋਰ ਨਾਲ ਪੀੜਤਾਂ ਲਈ ਵਧਾ ਦਿੰਦੀ ਹੈ ਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੀ ਹੈ ਮੌਜ਼ੂਦਾ ਸਮੇਂ ’ਚ ਪੰਜਾਬ ਦੇ ਸੰਗਰੂਰ ਤੇ ਪਟਿਆਲਾ, ਹਰਿਆਣਾ ਦੇ ਸਰਸਾ, ਫਤਿਆਬਾਦ ਜ਼ਿਲ੍ਹਿਆਂ ’ਚ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਸੇਵਾਦਾਰਾਂ ਨੇ ਜਾਰੀ ਰਾਹਤ ਅਭਿਆਨ ਨੂੰ ਹੋਰ ਤੇਜ਼ ਕਰਕੇ ਦਿੱਤਾ ਹੈ। (Parneet Kaur)
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਛੇ-ਛੇ ਫੁੱਟ ਪਾਣੀ ’ਚੋਂ ਲੰਘ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪਟਿਆਲਾ ਦੇ ਹਲਕਾ ਸਮਾਣਾ, ਸਨੌਰ, ਪਾਤੜਾਂ, ਬਾਦਸ਼ਾਹਪੁਰ, ਸ਼ੁਤਰਾਣਾ ਅਤੇ ਮੂਣਕ ਸ਼ਹਿਰ, ਖਨੌਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪੀੜਤ ਲੋਕਾਂ ਤੱਕ ਰਾਹਤ ਸਮੱਗਰੀ, ਦਵਾਈਆਂ ਅਤੇ ਪਸ਼ੂਆਂ ਲਈ ਹਰਾ-ਚਰਾ ਪਹੰੁਚਾਉਣ ’ਚ ਜੁਟੇ ਹੋਏ ਹਨ ਲਹਿਰਾਗਾਗਾ ਵਿਖੇ ਹੜ੍ਹ ਪੀੜਤਾਂ ਲਈ 24 ਘੰਟੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਜਿੱਥੋਂ ਸੇਵਾਦਾਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪੀੜਤ ਲੋਕਾਂ ਤੱਕ ਪਹੰੁਚਾ ਰਹੇ ਹਨ।
ਇਹ ਵੀ ਪੜ੍ਹੋ : ਰਾਹਤ ਦੀ ਖ਼ਬਰ : ਹਰਿਆਣਾ ਨੇ ਸ਼ਰਤ ਰੱਖ ਕੇ ਪੰਜਾਬ ਨੂੰ ਬੰਨ੍ਹ ਪੂਰਨ ਦੀ ਦਿੱਤੀ ਇਜ਼ਾਜਤ
ਹਰਿਆਣਾ ਦੇ ਸਰਸਾ ਜ਼ਿਲ੍ਹੇ ’ਚ ਘੱਗਰ ਹੜ੍ਹ ਦੀ ਮਾਰ ਝੱਲ ਰਹੇ ਪਿੰਡਾਂ ਤੇ ਆਬਾਦੀ ਵਾਲੇ ਖੇਤਰਾਂ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਨਾਲ ਮਿਲ ਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦਾ ਹੜ੍ਹ ਰਾਹਤ ਕਾਰਜ ਸੋਮਵਾਰ ਨੂੰ ਤੇਜ਼ ਰਫ਼ਤਾਰ ਨਾਲ ਜਾਰੀ ਰਿਹਾ।
ਜਦੋਂ-ਜਦੋਂ ਬਿਪਤਾ ਆਈ ਡੇਰੇ ਨੇ ਵਧਾਇਆ ਮੱਦਦ ਦਾ ਹੱਥ
ਦੱਸ ਦਈਏ ਕਿ ਸਰਸਾ ’ਚ ਸਾਲ 1993, 94,95, 2010 ਦੌਰਾਨ ਆਏ ਹੜ੍ਹਾਂ ਸਮੇਂ ਵੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਹੜ੍ਹ ਰਾਹਤ ਕਾਰਜਾਂ ’ਚ ਲੋਕਾਂ ਦੀ ਸਹਾਇਤਾ ਕੀਤੀ ਸੀ ਤੇ ਘੱਗਰ ਦੇ ਟੁੱਟੇ ਬੰਨ੍ਹਾਂ ਨੂੰ ਬੰਨ੍ਹ ਕੇ ਸ਼ਹਿਰ ਸਮੇਤ ਹੋਰ ਕਈ ਪਿੰਡਾਂ ਨੂੰ ਬਚਾਇਆ ਸੀ। ਇਸ ਤੋਂ ਇਲਾਵਾ ਦੇਸ਼ ਤੇ ਵਿਦੇਸ਼ ’ਚ ਜਦੋਂ ਵੀ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵਧ-ਚੜ੍ਹ ਕੇ ਲੋਕਾਂ ਦੀ ਸਹਾਇਤਾ ਕਰਦੇ ਹਨ।