Malout News: ਸਾਲ 2023 ਤੋਂ ਵੀ ਵੱਧ ਕੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਤੋੜੇ ਆਪਣੇ ਹੀ ਰਿਕਾਰਡ
- ਮਾਨਵਤਾ ਦੇ ਅਸਲੀ ਯੋਧੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ : 85 ਮੈਂਬਰ ਪੰਜਾਬ Malout News
- ਸਾਲ 2024 ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ, ਮਕਾਨ ਬਣਾ ਕੇ ਦਿੱਤੇ, ਮੈਡੀਕਲ ਖੋਜਾਂ ਲਈ ਸਰੀਰਦਾਨ, ਖੂਨਦਾਨ ਕੀਤਾ
Malout News: ਮਲੋਟ (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਜੇਕਰ ਸਾਲ 2023 ਨਾਲੋਂ ਸਾਲ 2024 ਵਿੱਚ ਕੀਤੇ ਮਾਨਵਤਾ ਭਲਾਈ ਕਾਰਜਾਂ ਦੀ ਤੁਲਨਾ ਕਰੀਏ ਤਾਂ ਸਾਧ-ਸੰਗਤ ਨੇ ਸਾਲ 2024 ਵਿੱਚ ਵਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਆਪਣੇ ਹੀ ਰਿਕਾਰਡ ਖੁਦ ਤੋੜੇ ਹਨ।
ਜੇਕਰ ਸਾਲ 2024 ਵਿੱਚ ਕੀਤੇ ਗਏ ਮਾਨਵਤਾ ਭਲਾਈ ਕਾਰਜਾਂ ਦੇ ਵੇਰਵਿਆਂ ਦੀ ਗੱਲ ਕਰੀਏ ਤਾਂ ਸੇਵਾਦਾਰਾਂ ਵੱਲੋਂ ਸਾਧ-ਸੰਗਤ ਦੇ ਸਹਿਯੋਗ ਨਾਲ ਅਥਾਹ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ ਹਨ, ਜਿਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ, ਥੋੜ੍ਹੀ ਹੈ।
ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ | Malout News
ਸਾਧ-ਸੰਗਤ ਵੱਲੋਂ ਸਾਲ 2024 ਵਿੱਚ 131 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਜ਼ਿਕਰਯੋਗ ਹੈ ਕਿ ਸਾਧ-ਸੰਗਤ ਵੱਲੋਂ ਫੂਡ ਬੈਂਕ, ਸਹਾਰਾ-ਏ-ਇੰਸਾਂ ਅਤੇ ਬਜ਼ੁਰਗ ਸੰਭਾਲ ਮੁਹਿੰਮ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ।
ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ
ਪੂਜਨੀਕ ਗੁਰੂ ਜੀ ਵੱਲੋਂ ਚਲਾਈ ‘ਆਸ਼ਿਆਨਾ ਮੁਹਿੰਮ’ ਤਹਿਤ ਸਾਧ-ਸੰਗਤ ਨੇ ਮਲੋਟ, ਰੱਥੜੀਆਂ ਅਤੇ ਔਲਖ ਵਿੱਚ 3 ਲੋੜਵੰਦ ਪਰਿਵਾਰਾਂ ਨੂੰ ਮਕਾਨ ਬਣਾ ਕੇ ਦਿੱਤੇ।
ਲੋੜਵੰਦ ਪਰਿਵਾਰਾਂ ਨੂੰ ਮੌਸਮ ਅਨੁਸਾਰ ਵੰਡੇ ਨਵੇਂ ਕੱਪੜੇ
ਸਾਧ-ਸੰਗਤ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਨਾਲ-ਨਾਲ ਮੌਸਮ ਅਨੁਸਾਰ ਕੱਪੜੇ ਵੀ ਵੰਡੇ ਜਾਂਦੇ ਹਨ ਅਤੇ ਸਾਲ 2024 ਵਿੱਚ ਸੇਵਾਦਾਰਾਂ ਵੱਲੋਂ ਕਲਾਥ ਬੈਂਕ ਵਿੱਚੋਂ 801 ਦੇ ਕਰੀਬ ਮੌਸਮ ਅਨੁਸਾਰ ਨਵੇਂ ਕੱਪੜੇ ਵੰਡੇ ਗਏ ਹਨ।
ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਸਮਾਨ ਦਾ ਸਹਿਯੋਗ
ਬਲਾਕ ਦੀ ਸਾਧ-ਸੰਗਤ ਵੱਲੋਂ 2 ਲੋੜਵੰਦ ਲੜਕੀਆਂ ਦੇ ਵਿਆਹ ਵਿੱਚ ਘਰੇਲੂ ਸਮਾਨ ਦਾ ਸਹਿਯੋਗ ਦਿੱਤਾ ਗਿਆ।
ਪੰਜ ਹਜ਼ਾਰ ਦੇ ਕਰੀਬ ਬੂਟੇ ਲਾਏ | Malout News
ਇੱਥੇ ਹੀ ਬਸ ਨਹੀਂ ਸਾਧ-ਸੰਗਤ ਵਾਤਾਵਰਨ ਨੂੰ ਸਵੱਛ ਰੱਖਣ ਲਈ ਹਰ ਸਾਲ ਵੱਧ ਤੋਂ ਵੱਧ ਬੂਟੇ ਵੀ ਲਾਉਂਦੀ ਹੈ ਅਤੇ ਸਾਲ 2024 ਵਿੱਚ ਸਾਧ-ਸੰਗਤ ਵੱਲੋਂ 5 ਹਜ਼ਾਰ ਦੇ ਕਰੀਬ ਬੂਟੇ ਲਾ ਕੇ ਵਾਤਾਵਰਨ ਨੂੰ ਸਵੱਛ ਰੱਖਣ ਵਿੱਚ ਆਪਣਾ ਸਹਿਯੋਗ ਦਿੱਤਾ।
ਸਾਲ 2024 ’ਚ ਹੋਏ 10 ਸਰੀਰਦਾਨ | Malout News
ਜੇਕਰ ਸਾਲ 2024 ਵਿੱਚ ਦੇਹਾਂਤ ਉਪਰੰਤ ਨਵੀਆਂ ਮੈਡੀਕਲ ਖੋਜਾਂ ਲਈ ਸਰੀਰਦਾਨ ਦੀ ਗੱਲ ਕਰੀਏ ਤਾਂ 10 ਸਰੀਰਦਾਨ ਹੋਏ ਹਨ, ਜਿਨ੍ਹਾਂ ਦੇ ਨਾਂਅ ਰਾਜ ਕੁਮਾਰ ਮਲੋਟ, ਅਮਰਜੀਤ ਕੌਰ ਇੰਸਾਂ ਅਬੁੱਲ ਖੁਰਾਣਾ, ਨਿਰਮਲਾ ਦੇਵੀ ਮਲੋਟ, ਤੁਲਸੀ ਦੇਵੀ ਇੰਸਾਂ ਮਲੋਟ, ਨੀਲਮ ਰਾਣੀ ਇੰਸਾਂ ਮਲੋਟ, ਸੁਮਿਤਰਾ ਦੇਵੀ ਇੰਸਾਂ ਮਲੋਟ, ਫੂਲਾਂ ਦੇਵੀ ਮਲੋਟ, ਗੁਰਦੇਵ ਕੌਰ ਇੰਸਾਂ ਅਬੁੱਲਖੁਰਾਣਾ, ਰਮੇਸ਼ ਕੁਮਾਰ ਇੰਸਾਂ ਦਾਨੇਵਾਲਾ (ਮਲੋਟ) ਅਤੇ ਕ੍ਰਿਸ਼ਨਾ ਦੇਵੀ ਇੰਸਾਂ ਮਲੋਟ ਹਨ।
ਪੰਛੀਆਂ ਦੀ ਸੰਭਾਲ ਵਿੱਚ ਵੀ ਜੁਟੀ ਰਹੀ ਸਾਧ-ਸੰਗਤ
ਗਰਮੀ ਦੇ ਦਿਨਾਂ ’ਚ ਪੰਛੀਆਂ ਦੀ ਪਿਆਸ ਅਤੇ ਭੁੱਖ ਨੂੰ ਮਿਟਾਉਣ ਲਈ ਜਿੱਥੇ 494 ਦੇ ਕਰੀਬ ਪਾਣੀ ਵਾਲੇ ਕਟੋਰੇ ਟੰਗੇ ਅਤੇ ਵੰਡੇ ਗਏ ਉਥੇ ਸਾਧ-ਸੰਗਤ ਵੱਲੋਂ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਠੰਢੇ ਪਾਣੀ ਵਾਲੇ ਘੜੇ ਵੀ ਰੱਖੇ ਗਏ।
ਚੱਲਦੇ-ਫਿਰਦੇ ਬਲੱਡ ਪੰਪ ਹਨ ਬਲਾਕ ਮਲੋਟ ਦੇ ਖੂਨਦਾਨੀ ਸੇਵਾਦਾਰ
ਬਲਾਕ ਮਲੋਟ ਦੇ ਸੇਵਾਦਾਰ ਚੱਲਦੇ-ਫਿਰਦੇ ਬਲੱਡ ਪੰਪ ਹਨ ਅਤੇ ਰੋਜ਼ਾਨਾ ਵਾਂਗ ਹੀ ਬਲਾਕ ਮਲੋਟ ਦੇ ਸੇਵਾਦਾਰ ਭੈਣ ਭਲਾਈ ਇਲਾਜ ਅਧੀਨ ਮਰੀਜ਼ਾਂ ਨੂੰ ਖੂਨਦਾਨ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਅ ਰਹੇ ਹਨ। ਸਾਲ 2024 ਵਿੱਚ ਵੀ ਸੇਵਾਦਾਰ ਭੈਣਾਂ-ਭਾਈਆਂ ਵੱਲੋਂ ਇਲਾਜ ਅਧੀਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ ਐਮਰਜੈਂਸੀ ਦੌਰਾਨ 401 ਯੂਨਿਟ ਖੂਨਦਾਨ ਕੀਤਾ ਗਿਆ।
ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਇਆ
ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ 9 ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਉਣ ਵਿੱਚ ਵੀ ਆਰਥਿਕ ਮੱਦਦ ਕੀਤੀ ਗਈ ਹੈ।
ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾਇਆ
ਬਲਾਕ ਮਲੋਟ ਦੇ ਸੇਵਾਦਾਰਾਂ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਆਪਣੇ ਪਰਿਵਾਰ ਨਾਲੋਂ ਵਿੱਛੜੇ 2 ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾ ਕੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਸਹਿਯੋਗ ਦਿੱਤਾ ਹੈ। Malout News
ਮੋਬਾਇਲ ਵਾਪਸ ਕਰਕੇ ਇਮਾਨਦਾਰੀ ਦਿਖਾਈ
ਬੀਤੇ ਦਿਨੀਂ ਹੀ ਬਲਾਕ ਮਲੋਟ ਦੇ ਇੱਕ ਸੇਵਾਦਾਰ ਨੇ ਸੜਕ ’ਤੇ ਲੱਭਿਆ ਮੋਬਾਇਲ ਅਸਲੀ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਇਸ ਤੋਂ ਇਲਾਵਾ 125 ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ
ਮਾਨਵਤਾ ਭਲਾਈ ਕਾਰਜਾਂ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ ਬਲਾਕ ਮਲੋਟ ਦੀ ਸਾਧ-ਸੰਗਤ : 85 ਮੈਂਬਰ ਪੰਜਾਬ
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਵਿੰਦਰ ਸਿੰਘ ਇੰਸਾਂ, ਬਲਰਾਜ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਇੰਸਾਂ ਅਤੇ ਮਮਤਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਵਿੱਚ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰ ਰਹੀ ਹੈ, ਇਸ ਲਈ ਇਹ ਸੇਵਾਦਾਰ ਮਾਨਵਤਾ ਦੇ ਅਸਲੀ ਯੋਧੇ ਹਨ।
Read Also : Punjab Bandh: ਪੰਜਾਬ ਬੰਦ ਤਹਿਤ ਕਿਸਾਨਾਂ ਵੱਲੋਂ ਵੱਖ-ਵੱਖ ਥਾਈ ਜਾਮ ਲਾ ਕੇ ਪ੍ਰਦਰਸ਼ਨ