ਸੇਰੇਨਾ ਦਾ ਵਿਵਾਦ, ਓਸਾਕਾ ਦਾ ਖਿ਼ਤਾਬ, ਯੂਂਂਐਸ ਓਪਨ ਫਾਈਨਲ ਬਣਿਆ ਇਤਿਹਾਸਕ

US Open, Osaka, Beat, Serena. In, The, Final

ਗਰੈਂਡਸਲੈਮ ਜਿੱਤਣ ਵਾਲੀ ਜਪਾਨ ਦੀ ਪਹਿਲੀ ਮਹਿਲਾ

ਨਿਊਯਾਰਕ, ਏਜੰਸੀ।

ਯੂਐਸ ਓਪਨ 2018 ਦੇ ਮਹਿਲਾ ਸਿੰਗਲ ਵਰਗ ਦੇ ਫਾਈਨਲ ਨੂੰ 2 ਕਾਰਨਾਂ ਕਰਕੇ ਟੈਨਿਸ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ ਪਹਿਲਾ ਇੱਕ ਨਵੇਂ ਚੈਂਪੀਅਨ ਦਾ ਸਾਹਮਣੇ ਆਉਣਾ ਅਤੇ ਦੂਸਰਾ ਸੇਰੇਨਾ ਵਿਲਿਅਮਸ ਦੀ ਚੇਅਰ ਅੰਪਾਇਰ ਨਾਲ ਗਰਮਾ ਗਰਮ ਬਹਿਸ ਸੇਰੇਨਾ ਅਤੇ ਓਸਾਕਾ ਦਰਮਿਆਨ ਇਸ ਮੈਚ ਨੂੰ ਗਰੈਂਡਸਲੈਮ ਦੇ ਸਭ ਤੋਂ ਵਿਵਾਦਾਂ ਵਾਲੇ ਫਾਈਨਲ ਦੇ ਤੌਰ ‘ਤੇ ਵੀ ਜਾਣਿਆ ਜਾਵੇਗਾ

ਫਾਈਨਲ ‘ਚ ਪਹੁੰਚਣ ਤੋਂ ਬਾਅਦ ਕਿਹਾ ਸੀ ਕਿ ਉਸਦਾ ਬਚਪਨ ਦੀ ਆਦਰਸ਼ ਸੇਰੇਨਾ ਵਿਲਿਅਮਸ ਨਾਲ ਯੂਐਸ ਓਪਨ ‘ਚ ਖੇਡਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਪਰ ਓਦੋਂ ਉਸਨੂੰ ਆਸ ਵੀ ਨਹੀਂ ਸੀ ਕਿ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ‘ਤੇ ਲਗਾਤਾਰ ਸੈੱਟਾਂ ‘ਚ ਆਸਾਨ ਜਿੱਤ ਦੇ ਨਾਲ ਉਹ ਆਪਣੇ ਦੇਸ਼ ਜਾਪਾਨ ਦੀ ਪਹਿਲੀ ਗਰੈਂਡ ਸਲੈਮ ਚੈਂਪੀਅਨ ਬਣ ਜਾਵੇਗੀ
20 ਸਾਲ ਦੀ ਓਸਾਕਾ ਅਤੇ 36 ਸਾਲਾ ਅਮਰੀਕੀ ਖਿਡਾਰੀ ਸੇਰੇਨਾ ਵਿਲਿਅਮਸ ਦਰਮਿਆਨ ਯੂ.ਐਸ.ਓਪਨ ਦਾ ਖ਼ਿਤਾਬੀ ਮੁਕਾਬਲਾ ਰੋਮਾਂਚ ਅਤੇ ਵਿਵਾਦ ਨਾਲ ਭਰਿਆ ਰਿਹਾ ਜਿੱਥੇ ਇੱਕ ਪਾਸੇ  ਓਸਾਕਾ ਜਾਪਾਨ ਦੀ ਮਹਿਲਾ ਅਤੇ ਪੁਰਸ਼ ਕਿਸੇ ਵੀ ਵਰਗ ‘ਚ ਗਰੈਂਡ ਸਲੈਮ ਜਿੱਤਣ ਵਾਲੀ ਪਹਿਲੀ ਖਿਡਾਰੀ ਬਣਨ ਲਈ ਖੇਡ ਰਹੀ ਸੀ ਤਾਂ ਸੇਰੇਨਾ ਦੀਆਂ ਨਜ਼ਰਾਂ ‘ਚ ਹੁਣ ਤੱਕ ਦੀ ਮਹਾਨ ਮਾਰਗਰੇਟ ਕੋਰਟ ਦੇ 24 ਸਿੰਗਲ ਮੇਜਰ ਖ਼ਿਤਾਬ ਜਿੱਤਣ ਦੀ ਬਰਾਬਰੀ ਕਰਕੇ ਇਤਿਹਾਸ ‘ਚ ਆਪਣਾ ਨਾਂਅ ਦਰਜ ਕਰਾਉਣ ਦੀ ਹੜਬੜਾਹਟ ਦਿਖਾਈ ਦੇ ਰਹੀ ਸੀ
ਆਖ਼ਰ ਨੌਜਵਾਨ ਓਸਾਕਾ ਨੇ ਸੇਰੇਨਾ ਨੂੰ ਹਰਾਉਂਦਿਆਂ ਇਤਿਹਾਸ ਰਚਦੇ ਹੋਏ ਮਹਿਲਾ ਸਿੰਗਲ ਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-2, 6-4 ਨਾਲ ਹਰਾ ਕੇ ਗਰੈਂਡ ਸਲੈਮ ਜਿੱਤਣ ਵਾਲੀ ਜਾਪਾਨ ਦੀ ਪਹਿਲੀ ਖਿਡਾਰੀ ਬਣ ਗਈ

ਜਾਪਾਨੀ ਖਿਡਾਰੀ ਦੇ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੂਸਰੇ ਸੈੱਟ ਦੀ ਦੂਸਰੀ ਗੇਮ ‘ਚ ਅੰਪਾਇਰ ਰਾਮੋਸ ਨੇ ਸੇਰੇਨਾ ਨੂੰ ਪਲੇਅਰਜ਼ ਬਾੱਕਸ ਤੋਂ ਕੋਚ ਪੈਟ੍ਰਿਕ ਵੱਲੋਂ ਕੁਝ ਸੰਕੇਤ ਦੇਣ ‘ਤੇ ਨਿਯਮਾਂ ਦਾ ਉਲੰਘਣ ਕਰਾਰ ਦਿੱਤਾ ਅਤੇ ਸੇਰੇਨਾ ਵਿਰੁੱਧ ਪੈਨਲਟੀ ਦੇ ਦਿੱਤੀ ਜਿਸ ਨਾਲ ਓਸਾਕਾ ਨੂੰ ਇੱਕ ਅੰਕ ਮਿਲ ਗਿਆ ਸੇਰੇਨਾ ਨੇ ਰਾਮੋਸ ਵਿਰੁੱਧ ਚੇਂਜ਼ਓਵਰ ਦੌਰਾਨ ਵਿਰੋਧ ਕੀਤਾ ਅਤੇ ਫਿਰ ਓਸਾਕਾ ਦੀ ਸਰਵਿਸ ਬ੍ਰੇਕ ਕਰਕੇ ਦੂਸਰੇ ਸੈੱਟ ‘ਚ 3-1 ਦਾ ਵਾਧਾ ਬਣਾਇਆ ਹਾਲਾਂਕਿ ਅਗਲੀ ਗੇਮ ‘ਚ ਓਸਾਕਾ ਨੇ ਸੇਰੇਨਾ ਦੀ ਸਰਵਿਸ ਤੋੜ ਦਿੱਤੀ ਇਸ ਨਾਲ ਸੇਰੇਨਾ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ ਅਤੇ ਉਸਨੇ ਆਪਣਾ ਰੈਕੇਟ ਵੀ ਤੋੜ ਦਿੱਤਾ

ਇਹ ਦੇਖ ਕੇ ਅੰਪਾਇਰ ਨੇ ਸੇਰੇਨਾ ਨੂੰ ਚੇਤਾਵਨੀ ਦਿੱਤੀ ਅਤੇ ਉਸਨੂੰ ਅੰਕ ਗੁਆਉਣਾ ਪਿਆ ਸੇਰੇਨਾ ਨੇ ਅੰਕ ਖ਼ਤਮ ਹੋਣ ‘ਤੇ ਅੰਪਾਇਰ ਨੂੰ ਚੋਰ ਤੱਕ ਕਹਿ ਦਿੱਤਾ ਹਾਲਾਂਕਿ ਸੇਰੇਨਾ ਨੇ ਕੁਝ ਸਮੇਂ ਬਾਅਦ ਫਿਰ ਅੰਪਾਇਰ ਦੀ ਕੁਰਸੀ ਕੋਲ ਆ ਕੇ ਉਸਨੂੰ ਝੂਠਾ ਦੱਸਦੇ ਹੋਏ ਜਬਾਨੀ ਹਮਲਾ ਕੀਤਾ ਜੋ ਕਿ ਨਿਯਮਾਂ ਦੇ ਉਲਟ ਹੋਣ ਕਾਰਨ ਸੇਰੇਨਾ ਨੂੰ ਮਹਿੰਗਾ ਪਿਆ ਅਤੇ ਉਸਨੂੰ ਗੇਮ ਪੈਨਲਟੀ ਲੱਗੀ ਜਿਸ ਤੋਂ ਉਹ ਦੂਸਰੇ ਸੈੱਟ ‘ਚ 5-3 ਨਾਲ ਪੱਛੜ ਗਈ ਇਸ ਮੌਕੇ ਜਾਪਾਨੀ ਖਿਡਾਰੀ ਨੇ ਹੋਰ ਆਤਮਵਿਸ਼ਵਾਸ ਨਾਲ ਖੇਡਦੇ ਹੋਏ ਆਪਣੀ ਸਰਵਿਸ ‘ਤੇ ਅੰਕ ਲੈ ਕੇ ਮੈਚ ਅਤੇ ਖ਼ਿਤਾਬ ਆਪਣੇ ਨਾਂਅ ਕਰ ਲਿਆ

ਅੰਪਾਇਰ ਨਾਲ ਤਿੱਖੀ ਬਹਿਸ

ਅੱਜ ਤੋਂ ਬਾਅਦ ਤੂੰ ਮੇਰੇ ਕਿਸੇ ਵੀ ਮੈਚ ਦਾ ਹਿੱਸਾ ਨਹੀਂ ਬਣੇਗਾ ਤੂੰ ਝੂਠਾ ਹੈ ਅਤੇ ਇਸ ਲਈ ਮੈਨੂੰ ਮੇਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਤੂੰ ਮੇਰੇ ਤੋਂ ਅੰਕ ਖੋਹ ਲਿਆ ਹੈ ਅਤੇ ਇਸ ਲਈ ਤੂੰ ਚੋਰ ਵੀ ਹੈ ਸੇਰੇਨਾ ਮੁਤਾਬਕ ਕੋਚ ਸਿਰਫ਼ ਉਸਦਾ ਹੌਂਸਲਾ ਵਧਾਉਣ ਲਈ ਉਸਨੂੰ ਅੰਗੂਠਾ ਦਿਖਾ ਰਹੇ ਸਨ

ਮੈਚ ਤੋਂ ਬਾਅਦ ਸੇਰੇਨਾ

ਮੈਚ ਖ਼ਤਮ ਹੋਣ ਤੋਂ ਬਾਅਦ ਸੇਰੇਨਾ ਦਾ ਅੰਪਾਇਰ ‘ਤੇ ਗੁੱਸਾ ਕਾਇਮ ਰਿਹਾ ਉਸਨੇ ਅੰਪਾਇਰ ਨਾਲ ਹੱਥ ਨਹੀਂ ਮਿਲਾਇਆ ਅਤੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਫਿਲਹਾਲ ਸਵਾਲ ਚੁੱਕ ਕੇ ਗਲਤ ਵਤੀਰਾ ਨਹੀਂ ਕਰਨਾ ਚਾਹੁੰਦੀ ਇਹ ਨਾਓਮੀ ਓਸਾਕਾ ਦਾ ਪਹਿਲਾ ਗਰੈਂਡ ਸਲੈਮ ਹੈ ਇਸ ਲਈ ਉਹਨਾਂ ਲਈ ਇਸ ਜਿੱਤ ਨੂੰ ਖ਼ੁਸ਼ਨੁਮਾ ਬਣਾਉਂਦੇ ਹਾਂ ਸੇਰੇਨਾ ਨੇ ਇਹ ਵੀ ਕਿਹਾ ਕਿ ਜੇਕਰ ਇੰਝ ਹੀ ਪੁਰਸ਼ਾਂ ਦੇ ਮੈਚ ‘ਚ ਹੁੰਦਾ ਤਾਂ ਅੰਪਾਇਰ ਦਾ ਰਵੱਈਆ ਅਜਿਹਾ ਨਾ ਹੁੰਦਾ ਪੁਰਸ਼ਾਂ ਦੇ ਮੈਚ ‘ਚ ਤਾਂ ਖਿਡਾਰੀ ਇਸ ਤੋਂ ਵੀ ਜ਼ਿਆਦਾ ਬੁਰਾ-ਭਲਾ ਕਹਿ ਦਿੰਦੇ ਹਨ

ਮੈਚ ਤੋਂ ਬਾਅਦ ਓਸਾਕਾ

ਓਸਾਕਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਹੁਣ ਵੀ ਨਹੀਂ ਲੱਗ ਰਿਹਾ ਕਿ ਅਸਲ ‘ਚ ਅਜਿਹਾ ਹੋ ਗਿਆ ਹੈ ਸ਼ਾਇਦ ਕੁਝ ਦਿਨਾਂ ‘ਚ ਮੈਨੂੰ ਅਹਿਸਾਸ ਹੋਵੇਗਾ ਕਿ ਮੈਂ ਕੀ ਕੀਤਾ ਹੈ ਓਸਾਕਾ ਨੇ ਕਿਹਾ ਕਿ  ਮੈਂ ਜਾਣਦੀ ਹਾਂ ਕਿ ਸਾਰੇ ਸੇਰੇਨਾ ਲਈ ਆਏ ਸਨ ਅਤੇ ਉਹਨਾਂ ਦੇ ਹਾਰਨ ਤੋਂ ਦੁਖੀ ਹਨ ਫਿਰ ਮੀ ਖੁਸ਼ਕਿਸਮਤ ਹਾਂ ਕਿ ਮੇਰਾ ਸੇਰੇਨਾ ਨਾਲ ਫਾਈਨਲ ਖੇਡਣ ਦਾ ਸੁਪਨਾ ਪੂਰਾ ਹੋਇਆ

 

ਵਿਵਾਦਿਤ ਅਤੇ ਖੇਡ ਭਾਵਨਾ ਦੇ ਉਲਟ ਮੈਚਾਂ ਦੇ ਤੌਰ ‘ਤੇ ਗਿਣਤੀ

ਮੈਚ ਦੌਰਾਨ ਸੇਰੇਨਾ ਅਤੇ ਦਰਸ਼ਕਾਂ ਦਾ ਵਤੀਰਾ ਕਾਫ਼ੀ ਗਲਤ ਰਿਹਾ ਘਰੇਲੂ ਮੈਦਾਨ ‘ਤੇ ਆਪਣੀ ਸਟਾਰ ਸੇਰੇਨਾ ਨੂੰ ਹਾਰਦੇ ਦੇਖਣ ਤੋਂ ਬਾਅਦ ਸਟੇਡੀਅਮ ‘ਚ ਬੈਠੇ ਸਾਰੇ ਲੋਕਾਂ ਨੇ ਚੀਕਦੇ ਹੋਏ ਦੁੱਖ ਪ੍ਰਗਟ ਕੀਤਾ ਜਦੋਂਕਿ ਪੋਡੀਅਮ ‘ਤੇ ਖੜ੍ਹੀ ਹੋ ਕੇ ਆਪਣੀ ਟਰਾਫ਼ੀ ਅਤੇ ਜੇਤੂ ਚੈੱਕ ਲੈਂਦਿਆਂ ਓਸਾਕਾ ਨੂੰ ਸਿਰਫ਼ ਹੂਟਿੰਗ ਹੀ ਸੁਣਾਈ ਦਿੱਤੀ ਜਦੋਂਕਿ ਪੁਰਤਗਾਲੀ ਚੇਅਰ ਅੰਪਾਇਰ ਕਾਰਲੋਸ ਰਾਮੋਸ ਵਿਰੁੱਧ ਵੀ ਦਰਸ਼ਕਾਂ ਨੇ ਨਾਅਰੇਬਾਜ਼ੀ ਅਤੇ ਹੂਟਿੰਗ ਕੀਤੀ
ਦਿਲਚਸਪ ਇਹ ਰਿਹਾ ਕਿ ਜਿੱਥੇ ਸੇਰੇਨਾ ਨੇ ਕੋਚ ਪੈਟਿਰਿਕ ਮੋਰਾਤੋਗਲੂ ਵੱਲੋਂ ਕੋਈ ਕੋਚਿੰਗ ਸੰਕੇਤ ਦੇਣ ਤੋਂ ਨਾਂਹ ਕੀਤੀ ਅਤੇ ਅੰਪਾਇਰ ਨੂੰ ਝੂਠਾ ਕਿਹਾ ਉੱਥੇ ਸੇਰੇਨਾ ਦੇ ਕੋਚ ਨੇ ਮੈਚ ਤੋਂ ਬਾਅਦ ਮੰਨਿਆ ਕਿ ਉਹ ਬਾੱਕਸ ਤੋਂ ਸੇਰੇਨਾ ਨੂੰ ਕੋਚਿੰਗ ਸੰਕੇਤ ਦੇ ਰਹੇ ਸਨ ਪਰ ਨਾਲ ਹੀ ਉਹਨਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਉਸਨੇ ਮੇਰੇ ਵੱਲ ਇੱਕ ਵਾਰ ਵੀ ਦੇਖਿਆ  ਛੇ ਵਾਰ ਦੀ ਯੂਐਸ ਓਪਨ ਚੈਂਪੀਅਨ ਸੇਰੇਨਾ ਵੱਲੋਂ ਅੰਪਾਇਰ ਅਤੇ ਓਸਾਕਾ ਵਿਰੁੱਧ ਖ਼ਰਾਬ ਵਤੀਰੇ ਦੇ ਕਾਰਨ ਉਸ ‘ਤੇ ਹੋਰ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਮਾਮਲੇ ‘ਤੇ ਮਹਿਲਾ ਟੈਨਿਸ ਸੰਘ ਵੱਲੋਂ ਕਾਰਵਾਈ ਦੀ ਆਸ ਹੈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।