ਸੇਰੇਨਾ ‘ਤੇ ਲੱਗਾ 12 ਲੱਖ ਰੁਪਏ ਦਾ ਜੁਰਮਾਨਾ

ਮਹਿਲਾ ਸਿੰਗਲ ਫਾਈਨਲ ਂਚ ਅੰਪਾਇਰ ਨਾਲ ਹੋਈ ਸੀ ਤੂੰ-ਤੂੰ, ਮੈਂ-ਮੈਂ

ਨਵੀਂ ਦਿੱਲੀ, 10 ਸਤੰਬਰ

 

ਅਮਰੀਕੀ ਟੈਨਿਸ ਐਸੋਸੀਏਸ਼ਨ ਨੇ ਸੇਰੇਨਾ ਵਿਲਿਅਮਜ਼ ‘ਤੇ ਯੂਐਸਓਪਨ ਦੇ ਫਾਈਨਲ ‘ਚ ਨਿਯਮਾਂ ਨੂੰ ਤੋੜਨ ਲਈ 12.26 ਲੱਖ ਰੁਪਏ (17 ਹਜਾਰ ਡਾੱਲਰ) ਦਾ ਜੁਰਮਾਨਾ ਲਾਇਆ ਹੈ ਸੇਰੇਨਾ ਮਹਿਲਾ ਸਿੰਗਲ ਦੇ ਫਾਈਨਲ ‘ਚ ਜਾਪਾਨ ਦੀ ਨਾਓਮੀ ਓਸਾਕਾ ਤੋਂ ਹਾਰ ਗਈ ਸੀ
ਐਸੋਸੀਏਸ਼ਨ ਨੇ ਸੇਰੇਨਾ ਨੂੰ ਤਿੰਨ ਮਾਮਲੇ ‘ਚ ਜੁਰਮਾਨਾ ਲਾਇਆ ਇਸ ਵਿੱਚ ਮੈਚ ਦੌਰਾਨ ਕੋਚਿੰਗ ਲੈਣ ਲਈ 2.88 ਲੱਖ ਰੁਪਏ(4 ਹਜਾਰ ਡਾਲਰ), ਰੈਕੇਟ ਸੁੱਟਣ ਲਈ 2.16 ਲੱਖ ਰੁਪਏ (3 ਹਜਾਰ ਡਾਲਰ) ਅਤੇ ਚੇਅਰ ਅੰਪਾਇਰ ਨਾਲ ਬਦਸਲੂਕੀ ਕਰਨ ‘ਤੇ 7.21 ਲੱਖ ਰੁਪਏ (10 ਹਜ਼ਾਰ) ਦਾ ਜੁਰਮਾਨਾ ਸ਼ਾਮਲ ਹੈ

 

 
ਯੂਐਸਓਪਨ ਦੇ ਮਹਿਲਾ ਵਰਗ ਦੇ ਫਾਈਨਲ ‘ਚ ਜਾਪਾਨ ਦੀ ਓਸਾਕਾ ਵਿਰੁੱਧ ਮੈਚ ਦੌਰਾਨ ਸੇਰੇਨਾ ਦੇ ਗਲਤ ਵਤੀਰੇ ਅਤੇ ਚੇਅਰ ਅੰਪਾਇਰ ਨਾਲ ਗਲਤ ਢੰਗ ਨਾਲ ਪੇਸ਼ ਆਉਣ ਤੋਂ ਬਾਅਦ ਅੰਪਾਇਰ ਨੇ ਸੇਰੇਨਾ ‘ਤੇ ਇੱਕ ਗੇਮ ਜੁਰਮਾਨੇ ਦੇ ਤੌਰ ‘ਤੇ ਓਸਾਕਾ ਨੂੰ ਦੇ ਦਿੱਤੀ ਸੀ ਸੇਰੇਨਾ ਨੇ ਇਸ ਨੂੰ ਬੇਈਮਾਨੀ ਕਿਹਾ ਸੀ ਅਤੇ ਕਿਹਾ ਸੀ ਕਿ ਅੰਪਾਇਰ ਨੇ ਉਸ ਨਾਲ ਭੇਦਭਾਵ ਕੀਤਾ ਨਿਯਮਾਂ ਮੁਤਾਬਕ ਸੇਰੇਨਾ ਦਾ ਮੈਚ ਦੌਰਾਨ ਰਵੱਈਆ ਠੀਕ ਨਹੀਂ ਸੀ ਸੇਰੇਨਾ ਦੇ ਕੋਚ ਨੇ ਮੰਨਿਆ ਸੀ ਮੈਚ ਦੌਰਾਨ ਉਹਨਾਂ ਸੇਰੇਨਾ ਨੂੰ ਕੁਝ ਇਸ਼ਾਰਾ ਕੀਤਾ ਸੀ ਨਿਯਮਾਂ ਮੁਤਾਬਕ ਗਰੈਂਡਸਲੈਮ ਟੂਰਨਾਮੈਂਟ ‘ਚ ਕੋਰਟ ‘ਤੇ ਕੋਚਿੰਗ ਦੇਣਾ ਪਾਬੰਦੀਸ਼ੁਦਾ ਹੈ ਹਾਲਾਂਕਿ ਹੋਰ ਸਾਰੇ ਮੈਚਾਂ ‘ਚ ਅਜਿਹਾ ਕਰਨਾ ਵਾਜ਼ਬ ਹੈ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।