ਸੇਂਸੇਕਸ ਦਾ ਨਵਾਂ ਰਿਕਾਰਡ, ਪਹੁੰਚਿਆ 31,000 ਅੰਕ ਤੋਂ ਪਾਰ

(ਏਜੰਸੀ) ਮੁੰਬਈ। ਬੰਬਈ ਸ਼ੇਅਰ ਬਜ਼ਾਰ ਦਾ ਸੇਂਸੇਕਸ ਅੱਜ ਕਾਰੋਬਾਰ ਦੌਰਾਨ ਨਵਾਂ ਰਿਕਾਰਡ ਬਣਾਉਂਦੇ ਹੋਏ ਪਹਿਲੀ ਵਾਰ 31,000 ਅੰਕਾਂ ਤੋਂ ਪਾਰ ਨਿਕਲ ਗਿਆ ਕੰਪਨੀਆਂ ਦੇ ਬਿਹਤਰ ਤਿਮਾਹੀ ਨਤੀਜਿਆਂ ਤੇ ਫੰਡਾਂ ਦੇ ਮਜ਼ਬੂਤ ਪ੍ਰਵਾਹ ਦਰਮਿਆਨ ਬਜ਼ਾਰ ‘ਚ ਤੇਜ਼ੀ ਜਾਰੀ ਰਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 81.55 ਅੰਕ ਜਾਂ 0.85 ਫੀਸਦੀ ਦੇ ਵਾਧੇ ਨਾਲ ਨਵੇਂ ਰਿਕਾਰਡ ਪੱਧਰ 9,591.30 ਅੰਕ ‘ਤੇ ਪਹੁੰਚ ਗਿਆ ਦੁਪਹਿਰ ਦੇ ਕਾਰੋਬਾਰ ‘ਚ ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ ਵਾਲਾ ਸੇਂਸੇਕਸ 284.27 ਅੰਕ ਜਾਂ 0.92 ਫੀਸਦੀ ਦੇ ਲਾਭ ਨਾਲ 31,034.30 ਅੰਕ ‘ਤੇ ਪਹੁੰਚ ਗਿਆ।

ਇਸ ਤੋਂ ਪਿਛਲੇ ਸੈਸ਼ਨ ‘ਚ ਸੇਂਸੇਕਸ 448.39 ਅੰਕ ਚੜ੍ਹਿਆ ਸੀ ਧਾਤੂ, ਪੂੰਜੀਗਤ ਸਮਾਨ, ਵਾਹਨ ਤੇ ਬਿਜਲੀ ਸਮੇਤ ਸਾਰੇ ਵਰਗਾਂ ਦੇ ਸੂਚਕਾਂਕ 3.53 ਫੀਸਦੀ ਤੱਕ ਚੜ੍ਹ ਗਏ ਮਈ, 2014 ‘ਚ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਨਤਾਂਤਰਿਕ ਗਠਜੋੜ ਰਾਜਗ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਸੇਂਸੇਕਸ ਲਗਭਗ 26 ਫੀਸਦੀ ਚੜ੍ਹਿਆ ਹੈ  ਏਸ਼ੀਆਈ ਬਜ਼ਾਰਾਂ ਦੇ ਮਿਲੇ ਜੁਲੇ ਰੁਖ਼ ਤੇ ਯੂਰਪੀ ਬਜ਼ਾਰਾਂ ਦੀ ਮਜ਼ਬੂਤ ਸ਼ੁਰੂਆਤ ‘ਚ ਵੀ ਇੱਥੇ ਧਾਰਨਾ ਮਜ਼ਬੂਤ ਹੋਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ