ਮੁੰਬਈ (ਏਜੰਸੀ)। ਬੀਐਸਈ ਦਾ ਸੈਂਸੇਕਸ ਪਹਿਲੀ ਵਾਰ 35 ਹਜ਼ਾਰ ਅੰਕ ਦੇ ਅੰਕੜੇ ਨੂੰ ਪਾਰ ਕਰਕੇ 310.77 ਅੰਕ ਦੇ ਵਾਧੇ ‘ਚ 35,081.82 ਅੰਕ ‘ਤੇ ਪਹੁੰਚ ਗਿਆ। ਸਰਕਾਰ ਦੇ ਬਜ਼ਾਰ ਤੋਂ ਵਾਧੂ ਕਰਜ਼ਾ ਲੈਣ ‘ਚ ਕਟੌਤੀ ਦੇ ਐਲਾਨ ਤੋਂ ਬਾਅਦ ਅਰਥਵਿਵਸਥਾ ਲੈ ਕੇ ਸਕਾਰਾਤਮਕ ਮਾਹੌਲ ਬਣਨ ਨਾਲ ਘਰੇਲੂ ਸ਼ੇਅਰ ਬਜ਼ਾਰ ‘ਚ ਤੇਜ਼ੀ ਰਹੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ ਵਿਚਾਲੇ ਕਾਰੋਬਾਰ ‘ਚ 10,800 ਅੰਕ ਦੇ ਮਨੋਵਿਗਿਆਨਿਕ ਪੱਧਰ ਦੇ ਪਾਰ ਪਹੁੰਚਾਉਣ ਤੋਂ ਬਾਅਦ ਬੀਤੇ ਦਿਵਸ ਦੇ ਮੁਕਾਬਲੇ 88.10 ਅੰਕ ਉੱਪਰ 10,788.55 ਅੰਕ ‘ਤੇ ਬੰਦ ਹੋਇਆ। ਸੈਂਸੇਕਸ ਸਵੇਰੇ 17.25 ਅੰਕ ਦੀ ਗਿਰਾਵਟ ‘ਚ 34,753.80 ਅੰਕ ‘ਤੇ ਖੁੱਲ੍ਹਿਆ ਹਾਲਾਂਕਿ ਚਾਰੇ ਪਾਸੇ ਲਿਵਾਲੀ ਵਿਚਾਲੇ ਖੁੱਲ੍ਹਦੇ ਹੀ ਇਹ ਹਰੇ ਨਿਸ਼ਾਨ ‘ਚ ਪਹੁੰਚ ਗਿਆ।
ਇੱਕਦਮ ਸ਼ੁਰੂਆਤੀ ਕਾਰੋਬਾਰ ‘ਚ ਕੁਝ ਦੇਰ ਲਈ ਇਹ ਲਾਲ ਨਿਸ਼ਾਨ ‘ਚ ਜ਼ਰੂਰ ਰਿਹਾ ਤੇ 34,700.82 ਅੰਕ ਦੇ ਦਿਵਸ ਦੇ ਹੇਠਲੇ ਪੱਧਰ ਤੱਕ ਉਤਰ ਗਿਆ। ਇਸ ਤੋਂ ਬਾਅਦ ਬਜ਼ਾਰ ‘ਚ ਲਿਵਾਲੀ ਦਾ ਜ਼ੋਰ ਰਿਹਾ ਤੇ ਸੈਂਸੇਕਸ ਦਾ ਗ੍ਰਾਫ਼ ਲਗਾਤਾਰ ਉੱਪਰ ਵੱਲ ਵਧਦਾ ਗਿਆ।