ਸੈਂਸੇਕਸ 56 ਹਜ਼ਾਰ ਤੋਂ ਪਾਰ, ਨਿਫਟੀ ਨਵੇਂ ਸਿਖ਼ਰ ’ਤੇ

ਸੈਂਸੇਕਸ 56ਹਜ਼ਾਰ ਤੋਂ ਪਾਰ, ਨਿਫਟੀ ਨਵੇਂ ਸਿਖ਼ਰ ’ਤੇ

ਮੁੰਬਈ (ਏਜੰਸੀ)। ਜ਼ਿਆਦਾਤਰ ਸਮੂਹਾਂ ’ਚ ਲਿਵਾਲੀ ਦੇ ਜ਼ੋਰ ’ਤੇ ਸ਼ੇਅਰ ਬਜ਼ਾਰ ਰੋਜ਼ਾਨਾ ਨਵਾਂ ਇਤਿਹਾਸ ਬਣਾ ਰਿਹਾ ਹੈ ਬੁੱਧਵਾਰ ਨੂੰ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੇਕਸ ਸ਼ੁਰੂਆਤੀ ਕਾਰੋਬਾਰ ’ਚ ਹੀ 56 ਹਜ਼ਾਰ ਅੰਕ ਦੇ ਪੱਧਰ ਨੂੰ ਪਾਰ ਕਰਦਿਆਂ 56073.31 ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 77 ਅੰਕਾਂ ਦੇ ਵਾਧੇ ਨਾਲ 16691.95 ਅੰਕ ’ਤੇ ਖੁੱਲ੍ਹਿਆ ਬੀਐਸਈ ਦਾ ਸੈਂਸੇਕਸ 56073.31 ਅੰਕ ’ਤੇ ਖੁੱਲ੍ਹਣ ਤੋਂ ਬਾਅਦ ਤੁਰੰਤ ਹੀ 55961.73 ਅੰਕ ਦੇ ਹੇਠਲੇ ਪੱਧਰ ਤੱਕ ਚਲਾ ਗਿਆ ਪਰ ਇਸ ਤੋਂ ਬਾਅਦ ਸ਼ੁਰੂ ਹੋਈ ਚਾਰੇ ਪਾਸੇ ਲਿਵਾਲੀ ਦੇ ਜ਼ੋਰ ’ਤੇ ਇਹ 56118.57 ਅੰਕ ਦੇ ਉੱਚ ਪੱਧਰ ’ਤੇ ਪਹੁੰਚ ਗਿਆ।

ਹਾਲੇ ਇਹ 0.38 ਫੀਸਦੀ ਭਾਵ 214.68 ਅੰਕ ਵਧ ਕੇ 56006.95 ਅੰਕ ’ਤੇ ਕਾਰੋਬਾਰ ਕਰ ਰਿਹਾ ਹੈ ਐਨਐਸਈ ਦਾ ਨਿਫਟੀ ਸ਼ੁਰੂਆਤ ’ਚ ਹੀ 16656.15 ਅੰਕ ਦੇ ਹੇਠਲੇ ਪੱਧਰ ਤੱਕ ਉਤਰਿਆ ਪਰ ਇਸ ਤੋਂ ਬਾਅਦ ਸ਼ੁਰੂ ਹੋਈ ਲਿਵਾਲੀ ਦੇ ਬਲ ’ਤੇ ਇਹ 16701.85 ਅੰਕ ਦੇ ਨਵੇਂ ਸਿਖ਼ਰ ’ਤੇ ਪਹੁੰਚ ਗਿਆ ਹਾਲੇ ਇਹ 54.90 ਅੰਕ ਦੇ ਮੁਕਾਬਲੇ 0.33 ਫੀਸਦੀ ਵਧ ਕੇ 16690.50 ਅੰਕ ’ਤੇ ਕਾਰੋਬਾਰ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ