ਹੜ੍ਹ ਪੀੜਤਾਂ ਲਈ ਆਮ ਆਦਮੀ ਪਾਰਟੀ ਸਰਕਲ ਬਾਦਸ਼ਾਹਪੁਰ ਦੇ ਸੀਨੀਅਰ ਆਗੂ ਅੱਗੇ 

Badshahpu-Flood
ਹੜ੍ਹ ਪੀੜਤਾਂ ਦੀ ਮੱਦਦ ਕਰਦੇ ਹੋਏ ਡਾਕਟਰ ਨਾਹਰ ਸਿੰਘ ਉੱਗੋਕੇ। ਤਸਵੀਰ : ਮਨੋਜ ਗੋਇਲ

(ਮਨੋਜ ਗੋਇਲ) ਬਾਦਸ਼ਾਹਪੁਰ । ਹੜ੍ਹ ਪੀੜਤਾਂ ਦੀ ਮੱਦਦ ਲਈ ਆਮ ਆਦਮੀ ਪਾਰਟੀ ਸਰਕਲ ਬਾਦਸ਼ਾਹਪੁਰ ਵੱਲੋਂ ਐਲਾਨ ਕਰਦਿਆਂ ਕਿਹਾ ਕਿ ਉਹਨਾਂ ਦਾ ਦਫ਼ਤਰ ਹਰ ਸਮੇਂ ਖੁੱਲ੍ਹਾ ਰਹੇਗਾ। (Badshahpu Flood) ਜਿੱਥੇ ਕਿ ਹਰ ਜ਼ਰੂਰਤਮੰਦ ਦੀ ਮੱਦਦ ਕੀਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਆਗੂ ਡਾਕਟਰ ਨਾਹਰ ਸਿੰਘ ਉੱਗੋਕੇ, ਲਖਵਿੰਦਰ ਸਿੰਘ ਜੰਮੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੀ ਰਹਿਨੁਮਾਈ ਹੇਠ ਜ਼ਰੂਰਤਮੰਦਾਂ ਦੀ ਮਦਦ ਲਈ ਹਰ ਸਮੇਂ ਦਫ਼ਤਰ ਵਿੱਚ ਮੌਜੂਦ ਰਹਿਣਗੇ।

ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਨਿਲ ਵਿੱਜ ਦੇ ਘਰ ‘ਚ ਵੜਿਆ ਪਾਣੀ, ਵੇਖੋ ਤਸਵੀਰਾਂ

ਨਾਹਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਜਿਹੜੇ ਪਿੰਡਾਂ ਦੀ ਜਿਸ ਤਰ੍ਹਾਂ ਦੀ ਜ਼ਰੂਰਤ ਹੈ। ਉਨਾਂ ਅਨੁਸਾਰ ਹੀ ਅਸੀਂ ਸਮਾਨ ਮੁਹੱਈਆ ਕਰਵਾ ਰਹੇ ਹਾਂ ਉਹਨਾਂ ਦੱਸਿਆ ਕਿ ਜਲਾਲਪੁਰ ਪਿੰਡ ਵਿੱਚ ਅਸੀਂ ਡਾਕਟਰੀ ਟੀਮ ਭੇਜ ਚੁੱਕੇ, ਸਧਾਰਨਪੁਰ ਪਿੰਡ ਵਿੱਚ ਪਾਣੀ ਦਾ ਟੈਂਕ ਭੇਜਿਆ ਜਾ ਚੁੱਕਾ ਹੈ। ਪਿੰਡ ਸਿਉਨਾ ਵਿਖੇ ਰਾਸ਼ਨ ਅਤੇ ਪਾਣੀ ਭੇਜਿਆਂ ਜਾ ਚੁੱਕਿਆ ਹੈ ਅਤੇ ਪਾੜੇ ਦੇ ਡੇਰੇ ਵਿਚ ਤਰਪਾਲਾਂ ਭੇਜੀਆਂ। ਜਾ ਰਹੀਆ ਹਨ l ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਜਾਂ ਕਿਸੇ ਵੀ ਸਮਾਨ ਦੀ ਜ਼ਰੂਰਤ ਹੈ। ਤਾਂ ਸਾਨੂੰ ਦਫ਼ਤਰ ਵਿੱਚ ਆ ਕੇ ਮਿਲ ਸਕਦੇ ਹਨ। ਜਾਂ ਸਾਡੇ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹਨ। ਆਮ ਆਮ ਆਦਮੀ ਬਾਦਸ਼ਾਹਪੁਰ ਦਾ ਸੰਪਰਕ ਨੰਬਰ 9915083488

LEAVE A REPLY

Please enter your comment!
Please enter your name here