ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਡੇ ਨੂੰ ਸੰਬੋਧਨ ਕੀਤਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਸੀਨੀਅਰ ਸਿਟੀਜ਼ਨ ਦੇਵਤਿਆਂ ਦੀ ਤਰ੍ਹਾਂ ਹਨ, ਇਨ੍ਹਾਂ ਦਾ ਸਤਿਕਾਰ ਕਰਨਾ ਤੇ ਸੁਰੱਖਿਆ ਕਰਨਾ ਹਰੇਕ ਨਾਗਰਿਕ ਦਾ ਫਰਜ਼ ਹੈ। ਇਹ ਗੱਲ ਇੱਥੇ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੇ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਸਮਾਗਮ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਆਖੀ। ਰਾਜਪਾਲ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਡਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਬਜ਼ੁਰਗ ਨਾਗਰਿਕਾਂ, ਅਨਾਥ ਬੱਚਿਆਂ ਤੇ ਔਰਤਾਂ ਨੂੰ ਬਿਹਤਰ ਜੀਵਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ਲਾਘਾਯੋਗ ਸਮਾਜ ਸੇਵਾ ਕਰ ਰਿਹਾ ਹੈ। Ludhiana News
Read This : School Holiday: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਇਸ ਇਲਾਕੇ ’ਚ 2 ਦਿਨ ਬੰਦ ਰਹਿਣਗੇ ਸਕੂਲ
ਉਨ੍ਹਾਂ ਕਿਹਾ ਕਿ ਮਾਨਵ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ। ਭਾਰਤ ਸਰਕਾਰ ਵੱਖ-ਵੱਖ ਵਿਭਾਗਾਂ ਰਾਹੀਂ ਸੀਨੀਅਰ ਨਾਗਰਿਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਤੇ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਅਹਿੰਸਾ ਵਿਸ਼ਵ ਭਾਰਤੀ ਵੱਲੋਂ ਸਥਾਪਿਤ ਵਿਸ਼ਵ ਸ਼ਾਂਤੀ ਕੇਂਦਰ ਦੇ ਪੋਸਟਰ ਦਾ ਉਦਘਾਟਨ ਕੀਤਾ। ਅਹਿੰਸਾ ਵਿਸ਼ਵ ਭਾਰਤੀ ਤੇ ਵਿਸ਼ਵ ਸ਼ਾਂਤੀ ਕੇਂਦਰ ਦੇ ਸੰਸਥਾਪਕ ਜੈਨ ਅਚਾਰੀਆ ਡਾ. ਲੋਕੇਸ਼ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਸਾਡੀ ਵਿਰਾਸਤ ਹਨ, ਉਹ ਪੁਰਾਤਨ ਸੱਭਿਆਚਾਰ ਦੇ ਪਹਿਰੇਦਾਰ ਹਨ। ਇਨ੍ਹਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਆਪਣੇ ਮਾਤਾ-ਪਿਤਾ ਤੇ ਬਜ਼ੁਰਗਾਂ ਦਾ ਖਿਆਲ ਰੱਖਣਾ ਹਰ ਇਕ ਦਾ ਫਰਜ਼ ਹੈ ਪਰ ਅਜੋਕੇ ਤੇਜ਼ ਰਫਤਾਰ ਜੀਵਨ ਸ਼ੈਲੀ ਵਿੱਚ ਨੌਜਵਾਨ ਪੀੜ੍ਹੀ ਇਸ ਫਰਜ਼ ਨੂੰ ਭੁੱਲਦੀ ਜਾ ਰਹੀ ਹੈ। Ludhiana News
ਟਰੱਸਟ ਦੇ ਸੰਸਥਾਪਕ ਤੇ ਚੇਅਰਮੈਨ ਅਨਿਲ ਮੋਂਗਾ ਨੇ ਕਿਹਾ ਕਿ ਉਹ ਪਛਲੇ 25 ਸਾਲਾਂ ਤੋਂ ਮਨੁੱਖਤਾ ਦੀ ਸੇਵਾ ’ਚ ਲੱਗੇ ਹੋਏ ਹਨ। ਵਿਸ਼ਵ ਸ਼ਾਂਤੀ ਅਤੇ ਸਦਭਾਵਨਾ, ਸਿੱਖਿਆ, ਬ੍ਰਹਮਭੋਗ ਪ੍ਰੋਗਰਾਮ ਦੁਆਰਾ ਲੋੜਵੰਦ ਲੋਕਾਂ ਲਈ ਭੋਜਨ ਪ੍ਰਦਾਨ ਕਰਨਾ, ਮਾਰਗਦਰਸ਼ਨ ਨੌਜਵਾਨਾਂ ਤੇ ਔਰਤਾਂ ਦੇ ਹੁਨਰ ਨੂੰ ਵਧਾਉਣ ਲਈ ਇੱਕ ਸਿੱਖਿਆ ਤੇ ਉਪਜੀਵਕਾ ਪ੍ਰੋਗਰਾਮ ਹੈ, ਕਰਮਾ ਹੈਲਥ ਕੇਅਰ ਗਰੀਬਾਂ ਅਤੇ ਲੋੜਵੰਦਾਂ ਨੂੰ ਡਾਕਟਰੀ ਦੇਖਭਾਲ ਅਤੇ ਦਵਾਈਆਂ ਪ੍ਰਦਾਨ ਕਰਦਾ ਹੈ। ਵਿਸ਼ਵ ਪੱਧਰੀ ਸਹੂਲਤਾਂ ਵਾਲੇ ਸੀਨੀਅਰ ਨਾਗਰਿਕਾਂ ਲਈ ਘਰ, ਹੇਵੇਨਲੀ ਏਂਜਲਸ ਅਨਾਥ ਬੱਚਿਆਂ ਲਈ ਘਰ ਹੈ। Ludhiana News