ਸੈਮੀਨਾਰ : ਦੇਸ਼ ਭਰ ਦੇ ਉਰਦੂ ਕਵੀਆਂ ਤੇ ਲੇਖਕਾਂ ਨੇ ਕੀਤੀ ਸ਼ਮੂਲੀਅਤ

Seminar

ਭਾਸ਼ਾ ਵਿਭਾਗ ਪੰਜਾਬ ਵੱਲੋਂ ਕੁਲ ਹਿੰਦ ਮੁਸ਼ਾਇਰਾ ਅਤੇ ਸੈਮੀਨਾਰ ਕਰਵਾਇਆ ਗਿਆ

ਮਾਲੇਰਕੋਟਲਾ (ਗੁਰਤੇਜ ਜੋਸੀ)। ਪੰਜਾਬ ਵਿੱਚ ਉਰਦੂ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਵਡਮੁੱਲੀ ਸੇਵਾਵਾਂ ਨਿਭਾ ਰਹੀ ਭਾਸ਼ਾ ਵਿਭਾਗ ਪੰਜਾਬ ਜੋ ਕਿ ਸਮੇਂ-ਸਮੇਂ ‘ਤੇ ਉਰਦੂ ਸੈਮੀਨਾਰ (Seminar) ਅਤੇ ਮੁਸ਼ਾਇਰੇ ਕਰਵਾਕੇ ਉਰਦੂ ਦੋਸਤੀ ਦਾ ਸਬੂਤ ਦਿੰਦੀ ਹੈ, ਭਾਸ਼ਾ ਵਿਭਾਗ ਵੱਲੋਂ ਭਾਸ਼ਾ ਭਵਨ ਦੇ ਆਡੀਟੋਰੀਅਮ ਵਿਖੇ ਭਾਸ਼ਾ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ.ਵੀਰਪਾਲ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਕੁਲ ਹਿੰਦ ਮੁਸ਼ਾਇਰਾ ਅਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਸਮੇਤ ਦੇਸ਼ ਭਰ ਦੇ ਉਰਦੂ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪੰਜਾਬ ਦੇ ਉੱਘੇ ਉਰਦੂ ਸ਼ਾਇਰਾਂ ਅਤੇ ਲੇਖਕਾਂ ਨੇ ਵੀ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ। ਉਕਤ ਸਮਾਗਮ ਦੀ ਪ੍ਰਧਾਨਗੀ ਅਮਰੋਹਾ (ਯੂ.ਪੀ.) ਤੋਂ ਆਏ ਪ੍ਰਸਿੱਧ ਕਵੀ ਤੇ ਲੇਖਕ ਡਾ.ਨਾਸਿਰ ਨਕਵੀ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਸ਼ਾਇਰ ਸਰਦਾਰ ਪੰਛੀ ਅਤੇ ਅਫਜ਼ਲ ਮੰਗਲੋਰੀ ਤਸ਼ਰੀਫ ਲਿਆਏ।

ਭਾਸ਼ਾ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ.ਵੀਰਪਾਲ ਕੌਰ ਨੇ ਉਰਦੂ ਸਾਹਿਤ ਪ੍ਰਤੀ ਭਾਸ਼ਾ ਵਿਭਾਗ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਬਾਖੂਬੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਲੰਬੇ ਸਮੇਂ ਤੋਂ ਉਰਦੂ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਖ-ਵੱਖ ਸੇਵਾਵਾਂ ਨਿਭਾ ਰਿਹਾ ਹੈ। (Seminar) ਇਨ੍ਹਾਂ ਵਿੱਚ ਮੁਫ਼ਤ ਉਰਦੂ ਕਲਾਸਾਂ ਦਾ ਆਯੋਜਨ, ਕਿਤਾਬਾਂ ‘ਤੇ ਇਨਾਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਦੇ ਉਰਦੂ ਮੈਗਜ਼ੀਨ ‘ਪਰਵਾਜ਼-ਏ-ਅਦਬ’ ਨੇ ਪੂਰੇ ਦੇਸ਼ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ।

ਇਸ ਸਮਾਗਮ ਵਿੱਚ ਆਪਣੇ ਖੋਜ ਪੱਤਰ ਪੇਸ਼ ਕਰਨ ਵਾਲੇ ਬੁੱਧੀਜੀਵੀਆਂ ਵਿੱਚ ਹਿਮਾਚਲ ਪ੍ਰਦੇਸ਼ ਤੋਂ ਆਏ ਜਨਾਬ ਜ਼ਾਹਿਦ ਅਬਰੋਲ ਨੇ ਕਲਾਮ-ਏ-ਬਾਬਾ ਫਰੀਦ ਦੇ ਭਾਸ਼ਾਈ ਅਤੇ ਅਧਿਆਤਮਿਕ ਪੱਖ ‘ਤੇ ਆਪਣਾ ਖੋਜ ਪੱਤਰ ਪੇਸ਼ ਕੀਤਾ। ਉਨ੍ਹਾਂ ਨੇ ਆਪਣੇ ਖੋਜ ਪੱਤਰ ਵਿੱਚ ਬਾਬਾ ਫ਼ਰੀਦ ਦੇ ਵੱਖ-ਵੱਖ ਭਾਸ਼ਾਈ ਅਤੇ ਅਧਿਆਤਮਿਕ ਪੱਖਾਂ ਨੂੰ ਖ਼ੂਬਸੂਰਤੀ ਨਾਲ ਉਜਾਗਰ ਕੀਤਾ ਅਤੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਹਜ਼ਰਤ ਬਾਬਾ ਫ਼ਰੀਦ ਦੀ ਬਾਣੀ ਉੱਚ ਅਧਿਆਤਮਿਕ ਅਤੇ ਭਾਸ਼ਾਈ ਹੈ। ਉਨ੍ਹਾਂ ਨੇ ਆਪਣੇ ਗਿਆਨ ਨਾਲ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ।

ਇਹ ਵੀ ਪੜ੍ਹੋ : ਸਰਤਾਂ ਪੂਰੀਆਂ ਨਾ ਕਰਨ ਵਾਲੇ ਤਿੰਨ ਆਈਲਟਸ ਇੰਸਟੀਚਿਊਟ ਕੀਤੇ ਸੀਲ

ਦੂਜੇ ਖੋਜ-ਪੱਤਰ ਵਿੱਚ ਡਾ. ਨਾਸਰ ਨਕਵੀ ਨੇ ”ਕਲਾਮ-ਏ-ਬਾਬਾ ਫ਼ਰੀਦ ਅਤੇ ਪੰਜਾਬੀ” ਵਿਸ਼ੇ ਉੱਤੇ ਪੇਸ਼ ਕੀਤਾ ਅਤੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਹਜ਼ਰਤ ਬਾਬਾ ਫ਼ਰੀਦ ਜੀ ਦੇ ਸ਼ਬਦਾਂ ਵਿੱਚ ਪੰਜਾਬੀ ਭਾਸ਼ਾ ਦੇ ਮੁੱਢਲੇ ਨਿਸ਼ਾਨ ਸਹਿਜੇ ਹੀ ਵੇਖੇ ਜਾ ਸਕਦੇ ਹਨ। ਹਜ਼ਰਤ ਬਾਬਾ ਫਰੀਦ ਜੀ ਦੀ ਬਾਣੀ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਇੱਕ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਜ ਦਰਿਆ ਵਗਦੇ ਹਨ ਅਤੇ ਛੇਵਾਂ ਦਰਿਆ ਬਾਬਾ ਫ਼ਰੀਦ ਜੀ ਦੀਆਂ ਅਧਿਆਤਮਿਕ ਸਿੱਖਿਆਵਾਂ ਦਾ ਦਰਿਆ ਹੈ। ਸ਼੍ਰੀ ਨਕਵੀ ਨੇ ਕਿਹਾ ਕਿ ਉਰਦੂ ਭਾਸ਼ਾ ਇੱਕ ਧਰਮ ਨਿਰਪੱਖ ਭਾਸ਼ਾ ਹੈ। ਉਨ੍ਹਾਂ ਨੇ ਆਪਣੇ ਖੋਜ ਪੱਤਰ ਨਾਲ ਨਵੀਂ ਜਾਣਕਾਰੀ ਦੇ ਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ।

Seminar

ਦੇਸ਼ ਭਰ ਦੇ ਨਾਮਵਰ ਕਵੀਆਂ ਨੇ ਆਪਣੇ ਕਲਾਮ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ (Seminar)

ਸਮਾਗਮ ਦੇ ਦੂਜੇ ਭਾਗ ਵਿੱਚ ਦੇਸ਼ ਭਰ ਦੇ ਨਾਮਵਰ ਕਵੀਆਂ ਨੇ ਆਪਣੇ ਕਲਾਮ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਇਨ੍ਹਾਂ ਕਵੀਆਂ ਵਿੱਚ ਅਪਜ਼ਲ ਮੰਗਲੂਰੀ (ਮੰਗਲੌਰ), ਮੋਈਨ ਸ਼ਾਦਾਬ (ਦਿੱਲੀ), ਸਰਦਾਰ ਪੰਛੀ (ਖੰਨਾ), ਨਾਸਰ ਨਕਵੀ ਅਮਰੋਹਾ (ਯੂ.ਪੀ), ਨਫ਼ਸ ਅਨਬਾਲਵੀ (ਅਮਬਾਲਾ), ਜ਼ਾਇਦ ਅਬਰੋਲ (ਊਨਾ ਹਿਮਾਚਲ ਪ੍ਰਦੇਸ਼), ਮੁਕੇਸ਼ ਆਲਮ (ਲੁਧਿਆਣਾ), ਡਾ.ਰੁਬੀਨਾ ਸ਼ਬਨਮ, ਡਾ.ਮੁਹੰਮਦ ਰਫ਼ੀ, ਡਾ.ਸਲੀਮ ਜ਼ੁਬੇਰੀ, ਅਬਦੁਲ ਵਹੀਦ ਆਜ਼ਿਜ਼ (ਚਾਰੋਂ ਮਾਲੇਰਕੋਟਲਾ), ਅਮਰਦੀਪ ਸਿੰਘ ਪਟਿਆਲਾ, ਕੌਰ ਫਲਕ (ਲੁਧਿਆਣਾ), ਖੁਸ਼ਬੋ ਰਾਮਪੁਰੀ, ਸਲੀਮ ਫਾਰੂਕੀ (ਮੰਗਲੌਰ), ਯਸ਼ ਨਿਕੋਦਰੀ (ਨਕੋਦਰ), ਸੁਤੰਤਰ ਦੀਪ ਆਰਿਫ (ਰਾਮਪੁਰਾ ਫੁਲ), ਅਮਮ੍ਰਿਤ ਪਾਲ ਸ਼ਦਿਾ (ਪਟਿਆਲਾ), ਅਮਰਦੀਪ ਸਿੰਘ (ਪਟਿਆਲਾ), ਪੂਨਮ ਕੌਸਰ (ਲੁਧਿਆਣਾ) ਦੇ ਨਾਂ ਸ਼ਾਮਲ ਹਨ।

Seminar

ਸਮਾਗਮ ਦੇ ਅੰਤ ਵਿੱਚ ਜਨਾਬ ਅਸਰਫ਼ ਮਹਿਮੂਦ ਨੰਦਨ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨੇ ਸਮਾਗਮ ਨੂੰ ਸਫ਼ਲ ਬਣਾਇਆ ਅਤੇ ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਦੇ ਉਰਦੂ ਬੁੱਧਜਿੀਵੀ ਅਤੇ ਉਰਦੂ ਪ੍ਰੇਮੀ ਭਵਿੱਖ ਵਿੱਚ ਵੀ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਰਹਾਂਗੇ। ਇਸ ਮੌਕੇ ਮੈਡਮ ਹਰਪ੍ਰੀਤ ਕੌਰ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਸਤਨਾਮ ਸਿੰਘ ਸਟੇਟ ਡਾਇਰੈਕਟਰ ਵੀ ਹਾਜ਼ਰ ਸਨ।