Faridkot News: ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਕੈਂਸਰ, ਨਸ਼ਿਆਂ ਅਤੇ ਵਾਤਾਵਰਨ ਸਬੰਧੀ ਸੈਮੀਨਾਰ ਕਰਵਾਇਆ 

Faridkot News
Faridkot News: ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਕੈਂਸਰ, ਨਸ਼ਿਆਂ ਅਤੇ ਵਾਤਾਵਰਨ ਸਬੰਧੀ ਸੈਮੀਨਾਰ ਕਰਵਾਇਆ 

ਸੁਸਾਇਟੀ 2007 ਤੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੰਮ ਕਰ ਰਹੀ ਹੈ : ਹਰਵਿੰਦਰ ਸਿੰਘ, ਮੱਘਰ ਸਿੰਘ | Faridkot News

Faridkot News: (ਗੁਰਪ੍ਰੀਤ ਪੱਕਾ) ਫਰੀਦਕੋਟ। ਪਿੰਡ ਪੱਖੀ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਵਾਤਾਵਰਨ ਦੀ ਸੰਭਾਲ, ਨਸ਼ਿਆਂ ਖਿਲਾਫ ਜਾਗਰੂਕਤਾ ਅਤੇ ਕੈਂਸਰ ਦੀ ਬਿਮਾਰੀ ਸਬੰਧੀ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਫਰੀਦਕੋਟ ਨੇ ਸੈਮੀਨਾਰ ਕਰਵਾਇਆ । ਇਸ ਮੌਕੇ ਹਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਵੱਲੋਂ ਬੱਚਿਆਂ ਵਾਤਾਵਰਣ ਸਾਫ-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਬੱਚਿਆਂ ਨੂੰ ਆਪਣੇ ਜਨਮ ਦਿਨ ਦਾਦਾ-ਦਾਦੀ, ਮਾਤਾ-ਪਿਤਾ ਦੇ ਜਨਮ ਦਿਨ ਮੌਕੇ ਪੌਦੇ ਲਗਾਕੇ ਪੌਦਿਆ ਦਾ ਦਰੱਖਤ ਬਣਨ ਤੱਕ ਪਾਲਣ ਪੋਸ਼ਣ ਕਰਨ ਲਈ ਪ੍ਰੇਰਿਤ ਕੀਤਾ।

ਉਹਨਾਂ ਬੱਚਿਆ ਨੂੰ ਸੰਬੋਧਨ ਕਰਦਿਆਂ ਸਮਾਜਿਕ ਬੁਰਾਈਆਂ ਖਿਲਾਫ ਵੀ ਜਾਗਰੂਕ ਕੀਤਾ ਅਤੇ ਚੰਗਾ ਜੀਵਨ ਜਿਉਣ ਦੀ ਜਾਂਚ ਦੱਸੀ। ਇਸ ਮੌਕੇ ਉਹਨਾਂ ਕੈਂਸਰ ਦੀ ਬਿਮਾਰੀ ਤੋਂ ਬਚਣ ਲਈ ਸਾਦਾ ਤੇ ਸੰਤੁਲਿਤ ਭੋਜਣ ਖਾਣ ਲਈ ਪ੍ਰੇਰਿਤ ਕੀਤਾ ਅਤੇ ਆਪਣੀ ਸੁਖਮਈ ਤੇ ਤੰਦਰੁਸਤ ਜਿੰਦਗੀ ਲਈ ਫਾਸਟ ਫੂਡ ਨਾ ਖਾਣ ਲਈ ਪ੍ਰੇਰਿਤ ਕੀਤਾ। ਉਹਨਾਂ ਬੱਚਿਆਂ ਨੂੰ ਨਸ਼ੇ ਵਰਗੀ ਭਿਆਨਕ ਅਲਾਮਤ ਤੋਂ ਬਚਣ ਲਈ ਚੰਗੀਆਂ ਕਿਤਾਬਾਂ ਪੜ੍ਹਨ, ਬੁਰੀ ਸੰਗਤ ਤੋਂ ਬਚਣ ਲਈ ਅਤੇ ਖੁਸ਼ਹਾਲ ਤੇ ਸੁਖਮਈ ਜਿੰਦਗੀ ਜਿਉਣ ਦੇ ਗੁਰ ਦੱਸੇ।

ਇਹ ਵੀ ਪੜ੍ਹੋ: 12th Results: ਸਕੂਲ ਆਫ਼ ਐਮੀਨੈਂਸ ਭਾਦਸੋਂ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਇਸ ਮੌਕੇ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਨੇ ਵੀ ਬੱਚਿਆਂ ਨੂੰ ਸੈਰ ਕਰਨ, ਵਾਤਾਵਰਣ ਲਈ ਕੰਮ ਕਰਨ ਤੇ ਸਖਤ ਮਿਹਨਤ ਕਰਕੇ ਕਲਾਸਾਂ ਵਿੱਚੋ ਚੰਗੇ ਅੰਕ ਲੈ ਕੇ ਪੜ੍ਹਾਈ ਕਰਨ ਲਈ ਜਾਗਰੂਕ ਕੀਤਾ। ਇਸ ਮੌਕੇ ਬੱਚਿਆਂ ਨੂੰ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਜਾਗਰੂਕਤਾ ਸਬੰਧੀ ਕਾਪੀਆਂ ਦਿੱਤੀਆਂ ਗਈਆਂ।  ਇਸ ਮੌਕੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਨੇ ਕੋਟਕਪੂਰਾ ਗਰੁੱਪ ਆਫ਼ ਫ਼ੈਮਿਲੀਸ ਕੈਨੇਡਾ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੰਸਥਾ ਵੱਲੋਂ ਸੁਸਾਇਟੀ ਨੂੰ ਕਾਪੀਆਂ ਦੀ ਸੇਵਾ ਕੀਤਾ ਜਾਂਦੀ ਹੈ ।

Faridkot News Faridkot News Faridkot News

ਉਹਨਾਂ ਦੱਸਿਆ ਕਿ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਫਰੀਦਕੋਟ 2007 ਤੋਂ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਹੀ ਹੈ । ਸੰਸਥਾ ਦੇ ਬਾਨੀ ਭਾਈ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਵਾਤਾਵਰਨ ਸਬੰਧੀ, ਕੈਂਸਰ ਸਬੰਧੀ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਆਵਾਜ਼ ਚੁੱਕਣ ਲਈ, ਧਰਤੀ, ਹਵਾ, ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਵੀ ਸੰਸਥਾ ਵਡਮੁੱਲਾ ਯੋਗਦਾਨ ਪਾ ਰਹੀ ਹੈ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਰੀਜ਼ਾ ਲਈ ਕੈਂਸਰ ਰਾਹਤ ਫੰਡ 150000 ਰੁਪਏ ਤੱਕ ਮੁਫ਼ਤ ਇਲਾਜ, ਕਾਲੇ ਪੀਲੀਏ ਦੇ ਮਰੀਜ਼ਾਣ ਲਈ ਮੁਫ਼ਤ ਇਲਾਜ ਦੀ ਸਹੂਲਤ, ਦਵਾਈਆਂ ਵਿੱਚ ਐਮ ਆਰ ਪੀ ਦੇ ਨਾਂਅ ’ਤੇ ਹੁੰਦੀ ਲੁੱਟ ਰੋਕਣ ਲਈ ਮਾਨਯੋਗ ਹਾਈ ਕੋਰਟ ਰਾਹੀਂ 150 ਦਵਾਈਆਂ ਦੇ ਰੇਟ ਨਿਰਧਾਰਤ ਕਰਵਾਏ, ਹਜ਼ਾਰਾਂ ਰੁੱਖਾਂ ਦਾ ਉਜਾੜਾ ਰੁਕਵਾਇਆ ਅਤੇ ਸਮੇਂ ਸਮੇਂ ਲੋੜਵੰਦ ਕੈਂਸਰ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਦੇ ਦਰਜਨਾਂ ਬੱਚਿਆਂ ਨੂੰ ਪੜ੍ਹਾਇਆ ਅਤੇ ਸੈਂਕੜੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਕੰਪਿਊਟਰ ਸਿੱਖਿਆ ਪ੍ਰਦਾਨ ਕੀਤੀ ਗਈ ।

ਉਹਨਾਂ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ ਮਾਨਵਤਾ ਭਲਾਈ ਲਈ ਕਾਰਜ ਜਾਰੀ ਰਹਿਣਗੇ । ਇਸ ਮੌਕੇ ਹਰੀਸ਼ ਵਰਮਾਂ, ਭਜਨ ਸਿੰਘ, ਮਦਨ ਲਾਲ ਅਤੇ ਸਕੂਲ ਦਾ ਸਟਾਫ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ,ਸੁਖਦੇਵ ਸਿੰਘ, ਰਾਜਦੀਪ ਕੋਰ, ਮਨਦੀਪ ਕੌਰ, ਬਲਜੀਤ ਸਿੰਘ, ਸੋਹਣ ਸਿੰਘ, ਅੰਜਨਾ ਜੈਨ, ਪਰਮਿੰਦਰ ਕੌਰ ਸਾਇੰਸ, ਕਵਲਜੀਤ ਸਿੰਘ, ਪਰਮਿੰਦਰ ਕੌਰ ਪੰਜਾਬੀ, ਮਨਪ੍ਰੀਤ ਕੌਰ, ਅਨੀਤਾ ਰਾਣੀ, ਮੋਨਕਾ ਕੁਮਾਰੀ, ਵੀਰਪਾਲ ਕੌਰ, ਸੀਮਾ ਰਾਣੀ, ਹਰਵਿੰਦਰ ਕੌਰ, ਸਰਬਜੀਤ ਕੌਰ ਤੇ ਵਿਦਿਆਰਥੀ ਹਾਜ਼ਰ ਸਨ । Faridkot News