ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Cleanliness S...

    Cleanliness Seminar: ਸਰਕਾਰੀ ਸੀ.ਸੈ.ਸਕੂਲ ਪੱਖੀ ਕਲਾਂ ਵਿਖੇ ਸਵੱਛਤਾ ਸੇਵਾ ਹੀ ਸੇਵਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ 

    Cleanliness Seminar
    ਫਰੀਦਕੋਟ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਵਿਖੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਅਤੇ ਅਧਿਆਪਕ।

    Cleanliness Seminar: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਫ਼ਰੀਦਕੋਟ ਅਤੇ ਸਕੂਲ ਵੱਲੋਂ ਸਾਂਝੇ ਤੌਰ ’ਤੇ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਪਹਿਲੇ ਪੜਾਅ ’ਚ ਭਾਸ਼ਣ ਮੁਕਾਬਲੇ ਕਰਵਾਏ ਗਏ। ਦੂਜੇ ਪੜਾਅ ’ਚ ਪ੍ਰਦਰਸ਼ਨੀ ਲਗਾਈ ਗਈ। ਤੀਜੇ ਪੜਾਅ ’ਚ ਸਕੂਲ ਵਿਦਿਆਰਥੀਆਂ ਦਾ ਸੈਮੀਨਾਰ ਕਰਕੇ, ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਅਗਵਾਈ ਸਕੂਲ ਦੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੇ ਕੀਤੀ।

    ਇਸ ਮੌਕੇ ਪ੍ਰਿੰਸੀਪਲ ਗੋਪਾਲ ਕ੍ਰਿਸ਼ਨ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਸਵੱਛਤਾ ਅਤੇ ਵੇਸਟ ਟੂ ਆਰਟ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਅਗਵਾਈ ਦਿੱਤੀ। ਭਾਸ਼ਣ ਮੁਕਾਬਲੇ ’ਚ ਸੁਖਵੀਰ ਕੌਰ, ਮਨਪ੍ਰੀਤ ਕੌਰ ਅਤੇ ਸੰਦੀਪ ਸਿੰਘ ਨੇ ਵਧੀਆ ਭਾਸ਼ਣ ਰਾਹੀਂ ਸਭ ਨੂੰ ਪ੍ਰਭਾਵਿਤ ਕੀਤਾ। ਪ੍ਰਦਰਸ਼ਨੀ ’ਚ ਜੈਸਮੀਨ ਕੌਰ, ਸਿਮਰਤ ਕੌਰ ਅਤੇ ਗੁਲਸ਼ੇਰ ਸਿੰਘ ਨੇ ਘਰ ਵਿਚਲੇ ਵੇਸਟ ਸਮਾਨ ਤੋਂ ਬਹੁਤ ਵਧੀਆ ਫ਼ਲਾਵਰ ਕੇਸ, ਬੋਤਲਾਂ ’ਚ ਫ਼ੁੱਲ ਲਗਾਉਣ, ਗੁਲਦਸਤੇ ਅਤੇ ਹੋਰ ਵਰਤੋਂ ਚੀਜ਼ਾਂ ਤਿਆਰ ਕਰਕੇ ਸਭ ਦਾ ਧਿਆਨ ਖਿੱਚਿਆ। ਸੈਨੀਟੇਸ਼ਨ ਵਿਭਾਗ ਦੇ ਬੀ.ਆਰ.ਸੀ.ਵੱਲੋਂ ਸਬੰਧਿਤ ਵਿਸ਼ੇ ਤੇ ਪ੍ਰਭਾਵਿਤ ਕਰਨ ਵਾਲੇ ਵਿਚਾਰ ਪੇਸ਼ ਕੀਤੇ।

    ਇਹ ਵੀ ਪੜ੍ਹੋ: Jalandhar News: ਜਲੰਧਰ ’ਚ ਮੀਂਹ ਕਾਰਨ ਰਾਵਣ ਤੇ ਕੁੰਭਕਰਨ ਦੇ ਪੁੱਤਲੇ ਡਿੱਗੇ

    ਇਸ ਮੌਕੇ ਭਾਸ਼ਣ ਅਤੇ ਪ੍ਰਦਰਸ਼ਨੀ ਦੇ ਜੇਤੂ ਬੱਚਿਆਂ ਨੂੰ ਸੈਨੀਟੇਸ਼ਨ ਵਿਭਾਗ ਦੇ ਕੋਆਰਡੀਨੇਟਰ ਅਤੇ ਪ੍ਰਿੰਸੀਪਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਸਵੱਛਤਾ ਮੁਹਿੰਮ ਅਧੀਨ ਕੀਤੇ ਸਮਾਗਮ ਦੀ ਸਫ਼ਲਤਾ ਵਾਸਤੇ ਅਧਿਆਪਕ ਅੰਜਨਾ ਜੈਨ, ਅਨੀਤਾ ਰਾਣੀ, ਟਿੰਕੀ, ਸੁਖਦੇਵ ਸਿੰਘ, ਕੰਵਲਜੀਤ ਸਿੰਘ ਅਧਿਆਪਕਾਂ ਸਮੇਤ ਸਮੁੱਚਾ ਸਟਾਫ਼ ਹਾਜ਼ਰ ਸੀ। ਸੈਨੀਟੇਸ਼ਨ ਵਿਭਾਗ ਵੱਲੋਂ ਜਸਵੀਰ ਸਿੰਘ, ਗੁਰਭੇਜ ਸਿੰਘ, ਬਲਵਿੰਦਰ ਕੌਰ ਬੀ.ਆਰ.ਸੀ ਨੇ ਸਮਾਗਮ ਦੀ ਸਫ਼ਲਤਾ ’ਚ ਅਹਿਮ ਭੂਮਿਕਾ ਅਦਾ ਕੀਤੀ। ਇਹ ਪ੍ਰੋਗਰਾਮ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਨ ’ਚ ਬੇਹੱਦ ਸਹਾਈ ਹੋਇਆ। Cleanliness Seminar