ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪ੍ਰੇਮ ਦੇ ਅੱਖ਼ਰ ਢਾਈ ਹਨ ਪਰ ਅੱਲ੍ਹਾ, ਵਾਹਿਗੁਰੂ, ਰਾਮ ਨੇ ਸਾਰੀਆਂ ਬਹਾਰਾਂ, ਸਾਰੀਆਂ ਖੁਸ਼ੀਆਂ ਇਨ੍ਹਾਂ ਢਾਈ ਅੱਖ਼ਰਾਂ ‘ਚ ਹੀ ਲੁਕੋ ਰੱਖੀਆਂ ਹਨ ਪਿਆਰ ਦਾ ਮਤਲਬ, ਜਿਸਦੀ ਸਮਝ ‘ਚ ਆ ਜਾਵੇ, ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਜਹਾਨ ‘ਚ ਹਾਸਲ ਕਰ ਲਿਆ ਕਰਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇੱਥੇ ਜਿਸ ਪਿਆਰ ਦਾ ਜ਼ਿਕਰ ਹੈ, ਉਹ ਪਿਆਰ ਆਤਮਿਕ ਪਿਆਰ ਹੈ, ਰੂਹਾਨੀ ਪਿਆਰ ਹੈ, ਅਜਿਹਾ ਪਿਆਰ, ਜਿਸ ‘ਚ ਕੋਈ ਗਰਜ਼ ਨਹੀਂ ਗਰਜ਼ੀ ਪਿਆਰ ਹਮੇਸ਼ਾ ਕੱਚਾ ਹੁੰਦਾ ਹੈ ਜਦੋਂ ਤੱਕ ਕੋਈ ਤੁਹਾਡੀ ਗਰਜ਼ ਪੂਰੀ ਕਰਦਾ ਹੈ, ਜਦੋਂ ਤੱਕ ਹਾਂ ‘ਚ ਹਾਂ ਮਿਲਾਉਂਦੇ ਹੋ ਤਾਂ ਪਿਆਰ ਬਣਿਆ ਰਹਿੰਦਾ ਹੈ ਅਤੇ ਜਿਵੇਂ ਹੀ ਹਾਂ ‘ਚ ਹਾਂ ਮਿਲਾਉਣੀ ਬੰਦ ਕਰ ਦਿੱਤੀ, ਬੇਸ਼ੱਕ ਉਹ ਪਿਓ-ਪੁੱਤ ਹੋਣ, ਬੇਸ਼ੱਕ ਪਤੀ-ਪਤਨੀ ਹੇਣ, ਬੇਸ਼ੱਕ ਯਾਰ, ਦੋਸਤ-ਮਿੱਤਰ ਹੋਣ, ਰਿਸ਼ਤਾ-ਨਾਤਾ ਟੁੱਟਣ ‘ਚ ਜ਼ਿਆਦਾ ਦੇਰ ਨਹੀਂ ਲਗਦੀ। (Saint Dr MSG)
ਇਹ ਵੀ ਪੜ੍ਹੋ : ਮਾਲਕ ਦੇ ਪਿਆਰ ‘ਚ ਸਮਾਇਆ ਹੈ ਪਰਮਾਨੰਦ : Saint Dr MSG
ਚਾਪਲੂਸ ਲੋਕਾਂ ਤੋਂ ਸਾਵਧਾਨ ਰਹੋ | Saint Dr MSG
ਪਰ ਇੱਕ ਗੱਲ ਜ਼ਿਹਨ, ਦਿਮਾਗ ‘ਚ ਰੱਖੋ ਕਿ ਜੋ ਜ਼ਿਆਦਾ ਚਾਪਲੂਸ ਹੁੰਦੇ ਹਨ, ਉਨ੍ਹਾਂ ਦੀ ਬਜ਼ਾਇ ਉਹ ਲੋਕ ਬਿਹਤਰ ਹਨ, ਜੋ ਤੁਹਾਨੂੰ ਤੁਹਾਡੇ ਮੂੰਹ ‘ਤੇ ਤੁਹਾਡਾ ਸੱਚ ਦੱਸ ਦੇਣ, ਜੋ ਤੁਹਾਡੇ ਮੂੰਹ ‘ਤੇ ਤੁਹਾਡੀ ਕਮੀ ਦੱਸਦੇ ਹਨ ਕਈ ਚਾਪਲੂਸ ਦੋਸਤ ਹੁੰਦੇ ਹਨ, ਮਾਣ-ਵਡਿਆਈ ਦਿੰਦੇ ਰਹਿੰਦੇ ਹਨ ਅਤੇ ਆਦਮੀ ਸੋਚਦਾ ਹੈ ਕਿ ਮੇਰਾ ਦੋਸਤ ਇਹੀ ਹੈ ਪਰ ਉਹ ਤਾਂ ਇੱਕ ਚਾਪਲੂਸ ਹੈ ਉਸ ਨੇ ਤੁਹਾਡੇ ਤੋਂ ਕੋਈ ਕੰਮ ਲੈਣਾ ਹੈ ਜਾਂ ਤੁਹਾਡੇ ਪੈਸੇ ਜਾਂ ਤੁਹਾਡਾ ਫ਼ਾਇਦਾ ਉਠਾ ਰਿਹਾ ਹੈ।
ਸ਼ਾਇਦ ਇਸ ਲਈ ਉਹ ਤੁਹਾਡੀ ਵਾਹ-ਵਾਹ ਕਰ ਰਿਹਾ ਹੋਵੇ ਇਸ ਤੋਂ ਵਧੀਆ ਤਾਂ ਉਹ ਦੋਸਤ ਹੈ, ਜੋ ਜ਼ਿਆਦਾ ਤੁਹਾਡੀ ਵਾਹ-ਵਾਹ ਤਾਂ ਨਹੀਂ ਕਰਦੇ ਪਰ ਤੁਹਾਡੇ ‘ਚ ਜੇਕਰ ਕੋਈ ਕਮੀ ਹੈ ਤਾਂ ਤੁਹਾਡੇ ਮੂੰਹ ‘ਤੇ ਕਹਿ ਦਿੰਦੇ ਹਨ ਕਿ ਤੇਰੇ ‘ਚ ਇਹ ਗੰਦੀ ਆਦਤ ਹੈ, ਇਸ ਨੂੰ ਬਦਲ ਦੇ ਸੋ ਹਜ਼ਾਰਾਂ ਦੋਸਤਾਂ ਤੋਂ ਇੱਕ ਅਜਿਹਾ ਦੋਸਤ ਕਾਫ਼ੀ ਹੈ, ਜੋ ਤੁਹਾਨੂੰ ਤੁਹਾਡੀ ਕਮੀ ਦੱਸ ਦੇਵੇ ਇਸ ਲਈ ਚਾਪਲੂਸ ਲੋਕਾਂ ਤੋਂ ਸਾਵਧਾਨ ਰਹੋ। (Saint Dr MSG)