ਸਾਡੇ ਨਾਲ ਸ਼ਾਮਲ

Follow us

27 C
Chandigarh
Friday, February 20, 2026
More
    Home ਵਿਚਾਰ ਪ੍ਰੇਰਨਾ ਆਤਮ ਸਨਮਾਨ

    ਆਤਮ ਸਨਮਾਨ

    ਆਤਮ ਸਨਮਾਨ

    ਪ੍ਰਸਿੱਧ ਦਾਰਸ਼ਨਿਕ ਏਰਿਕ ਹਾਫਰ ਬਚਪਨ ਤੋਂ ਹੀ ਕਾਫ਼ੀ ਮਿਹਨਤੀ ਸੀ ਉਹ ਔਖੇ ਤੋਂ ਔਖੇ ਕੰਮ ਕਰਨ ਤੋਂ ਵੀ ਨਹੀਂ ਘਬਰਾਉਂਦੇ ਸਨ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਪਰਵਾਹ ਵੀ ਨਹੀਂ ਹੁੰਦੀ ਸੀ ਕਿ ਉਨ੍ਹਾਂ ਨੇ ਖਾਣਾ ਖਾਧਾ ਹੈ ਜਾਂ ਨਹੀਂ ਇੱਕ ਵਾਰ ਉਨ੍ਹਾਂ ਦਾ ਕੰਮ ਛੁੱਟ ਗਿਆ ਅਤੇ ਉਨ੍ਹਾਂ ਦੀ ਮਾਲੀ ਹਾਲਤ ਬੇਹੱਦ ਖ਼ਰਾਬ ਹੋ ਗਈ ਅਨੇਕ ਯਤਨਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਕਿਤੇ ਰੁਜ਼ਗਾਰ ਨਹੀਂ ਮਿਲਿਆ, ਪਰ ਪੇਟ ਤਾਂ ਭਰਨਾ ਹੀ ਸੀ

    ਤਿੰਨ-ਚਾਰ ਦਿਨ ਉਨ੍ਹਾਂ ਨੂੰ ਭੁੱਖੇ ਰਹਿੰਦਿਆਂ ਹੋ ਗਏ ਭੁੱਖ ਦੇ ਮਾਰੇ ਹਾਫ਼ਰ ਕੁਝ ਕੰਮ  ਦੀ ਆਸ ‘ਚ ਘੁੰਮ ਰਹੇ ਸਨ ਉਹ ਇੱਕ ਹੋਟਲ ਪਹੁੰਚੇ ਹੋਟਲ ਵਾਲਾ ਪਛਾਣ ਗਿਆ  ਉਹ ਉਨ੍ਹਾਂ ਦੀ ਲੇਖਣੀ ਤੋਂ ਜਾਣੂੰ ਸੀ ਉਨ੍ਹਾਂ ਦੇ ਅਨੇਕ ਲੇਖ ਪੜ੍ਹੇ ਸਨ ਤੇ ਉਨ੍ਹਾਂ ਦਾ ਪ੍ਰਸੰਸਕ ਵੀ ਸੀ ਉਨ੍ਹਾਂ ਨੇ ਉਨ੍ਹਾਂ ਨੂੰ ਬੜੇ ਪ੍ਰੇਮ ਨਾਲ ਪੁੱਛਿਆ ਕਿ ਉਹ ਭੋਜਨ ‘ਚ ਕੀ ਲੈਣਗੇ?

    ਏਰਿਕ ਹਾਫ਼ਰ ਨੇ ਕਿਹਾ ਕਿ ‘ਮੈਂ ਭੁੱਖਾ ਤਾਂ ਹਾਂ ਅਤੇ ਭੋਜਨ ਵੀ ਕਰਨਾ ਚਾਹੁੰਦਾ ਹਾਂ, ਪਰ ਉਸ ਲਈ ਮੇਰੀ ਇੱਕ ਸ਼ਰਤ ਹੈ’ ਇਹ ਸੁਣ ਕੇ ਹੋਟਲ ਮਾਲਕ ਕਹਿਣ ਲੱਗਾ ਦੱਸੋ, ” ਮੈਂ ਤੁਹਾਡੀ ਸ਼ਰਤ ਮੰਨਣ ਲਈ ਤਿਆਰ ਹਾਂ” ਹਾਫ਼ਰ ਕਹਿਣ ਲੱਗਾ, ਭੋਜਨ ਦੇ ਬਦਲੇ ਤੁਸੀਂ ਮੈਨੂੰ ਕੁਝ ਕੰਮ ਜ਼ਰੂਰ ਦਿਓਗੇ ਮੈਂ ਮੁਫ਼ਤ ਭੋਜਨ ਨਹੀਂ ਕਰਾਂਗਾ ਅਤੇ ਇਸ ਸਮੇਂ ਮੇਰੇ ਕੋਲ ਪੈਸੇ ਨਹੀਂ ਹਨ ਇਸ ਲਈ ਪੈਸੇ ਬਦਲੇ ਤੁਸੀਂ ਮੇਰੀ ਸੇਵਾ ਲੈ ਸਕਦੇ ਹੋ’

    ਹੋਟਲ ਮਾਲਕ ਇਹ ਸੁਣ ਕੇ ਹੈਰਾਨ ਹੋ ਗਿਆ ਉਸ ਨੇ ਉਨ੍ਹਾਂ ਦੀ ਗੱਲ ਦਾ ਸਨਮਾਨ ਕੀਤਾ ਤੇ ਉਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਖਵਾਇਆ ਉਸ ਤੋਂ ਬਾਅਦ ਹਾਫ਼ਰ ਨੇ ਹੋਟਲ ‘ਚ ਹੋਰ ਵੋਟਰਾਂ ਵਾਂਗ ਕੁਝ ਦੇਰ ਤੱਕ ਮਨ ਲਾ ਕੇ ਕੰਮ ਕੀਤਾ ਫ਼ਿਰ ਉਹ ਹੋਟਲ ਮਾਲਕ ਦਾ ਧੰਨਵਾਦ ਕਰਕੇ ਉੱਥੋਂ ਨਿੱਕਲੇ ਹੋਟਲ ਮਾਲਕ ਏਰਿਕ ਹਾਫਰ ਦੇ ਆਤਮਸਨਮਾਨ ਦਾ ਕਾਇਲ ਹੋ ਗਿਆ ਹਾਫ਼ਰ ਨੇ ਆਪਣੇ ਆਤਮਸਨਮਾਨ, ਸਖ਼ਤ ਮਿਹਨਤ ਅਤੇ ਤੇਜ਼ ਬੁੱਧੀ ਦੇ ਜ਼ੋਰ ‘ਤੇ ਆਪਣੀ ਵੱਖਰੀ ਪਛਾਣ ਬਣਾਈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.