ਇੱਕ ਵਾਰ ਜਗਦੀਸ਼ ਚੰਦਰ ਬੋਸ ਪੌਦਿਆਂ ਦੀ ਸੰਵੇਦਨਸ਼ੀਲਤਾ (Self Confidence) ਸਿੱਧ ਕਰਨ ਲਈ ਇੰਗਲੈਂਡ ਗਏ। ਉਨ੍ਹਾਂ ਦਾ ਇਹ ਪ੍ਰਦਰਸ਼ਨ ਵਿਗਿਆਨੀਆਂ ਦੀ ਇੱਕ ਸਭਾ ’ਚ ਹੋਣ ਵਾਲਾ ਸੀ। ਉਹ ਇੱਕ ਪੌਦੇ ਨੂੰ ਜ਼ਹਿਰ ਦਾ ਟੀਕਾ ਲਾ ਕੇ ਪੌਦੇ ’ਤੇ ਹੋਣ ਵਾਲੀ ਪ੍ਰਤੀਕਿਰਿਆ ਸਭ ਨੂੰ ਦਿਖਾ ਕੇ ਆਪਣੀ ਗੱਲ ਸਿੱਧ ਕਰਨਾ ਚਾਹੁੰਦੇ ਸਨ। ਇੱਕ ਪੌਦੇ ਨੂੰ ਟੀਕਾ ਲਾਇਆ ਗਿਆ ਪਰ ਪੌਦੇ ਨੂੰ ਕੁਝ ਨਹੀਂ ਹੋਇਆ। ਉਹ ਉਵੇਂ ਦਾ ਉਵੇਂ ਹੀ ਰਿਹਾ ਕੋਈ ਫ਼ਰਕ ਨਹੀਂ ਪਿਆ।
‘‘ਜੇਕਰ ਪੌਦੇ ’ਤੇ ਜ਼ਹਿਰ ਕੰਮ ਨਹੀਂ ਕਰ ਸਕਦਾ ਤਾਂ ਮੇਰੇ ’ਤੇ ਵੀ ਨਹੀਂ ਕਰੇਗਾ।’’ ਇਹ ਕਹਿ ਕੇ ਉਨ੍ਹਾਂ ਨੇ ਉਸੇ ਜ਼ਹਿਰ ਦੀ ਦੂਜੀ ਸੂਈ ਆਪਣੀ ਬਾਂਹ ’ਚ ਲਾ ਲਈ। ਸਾਰੇ ਵਿਗਿਆਨੀ ਹੈਰਾਨ ਰਹਿ ਗਏ। ਜ਼ਹਿਰ ਦਾ ਟੀਕਾ ਲਾਉਣ ਨਾਲ ਕੀ ਹੋ ਸਕਦਾ ਹੈ ਇਹ ਸਾਰੇ ਜਾਣਦੇ ਸਨ। ਪਰ ਉਸ ਨੂੰ ਕੁਝ ਨਹੀਂ ਸੀ ਹੋਇਆ। ਇਸ ’ਤੇ ਟੀਕੇ ਦੀ ਜਾਂਚ-ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਗਲਤੀ ਨਾਲ ਜ਼ਹਿਰ ਦੀ ਥਾਂ ’ਤੇ ਕਿਸੇ ਹੋਰ ਦਵਾਈ ਦੀ ਵਰਤੋਂ ਹੋ ਗਈ ਹੈ। ਦੂਜੀ ਵਾਰ ਸਹੀ ਸੂਈ ਲਾਈ ਗਈ ਤਾਂ ਪੌਦੇ ’ਤੇ ਤੁਰੰਤ ਹੀ ਅਸਰ ਹੋਇਆ। ਇਸ ਤਰ੍ਹਾਂ ਆਤਮ-ਵਿਸ਼ਵਾਸੀ ਸਨ ਜਗਦੀਸ਼ ਚੰਦਰ ਬੋਸ। ਭਾਵ ਉਨ੍ਹਾਂ ਦਾ ਆਤਮ-ਵਿਸ਼ਵਾਸ ਇਹ ਸੀ ਕਿ ਪੌਦੇ ਨੂੰ ਟੀਕਾ ਲਾਇਆ ਗਿਆ ਸੀ, ਉਸ ਵਿੱਚ ਜ਼ਹਿਰ ਹੈ ਹੀ ਨਹੀਂ ਸੀ।