Poetry | Self-alien | ਆਪਣੇ-ਬੇਗਾਨੇ

Self-Alien

Self-alien | ਆਪਣੇ-ਬੇਗਾਨੇ

ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ ‘ਚ ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ
ਝੂਠ ਸੱਚ ਦਾ ਪਤਾ ਈ ਨਹੀਂ ਚੱਲਦਾ
ਨਾ ਮਾਪਣ ਨੂੰ ਕੋਈ ਪੈਮਾਨਾ ਏ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ ‘ਚ
ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ

Self-Alien

ਇੱਕ-ਦੂਜੇ ਨੂੰ ਮਿਲਣ ਦੀ ਤਾਂਘ ਹੁੰਦੀ ਸੀ
ਚਚੇਰਿਆਂ ‘ਚ ਵੀ ਸਾਂਝ ਹੁੰਦੀ ਸੀ
ਹੁਣ ਸਕੇ ਵੀ ਮਿਲਣੋਂ ਕਤਰਾਉਂਦੇ ਨੇ,
ਕਿੰਨਾ ਬਦਲ ਗਿਆ ਜ਼ਮਾਨਾ ਏ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ ‘ਚ,
ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ

ਹਰ ਦਿਨ ਯਾਰਾਂ ਨੂੰ ਮਿਲਦੇ ਸੀ,
ਦੁੱਖ-ਸੁੱਖ ਫੋਲਦੇ ਦਿਲ ਦੇ ਸੀ,
ਹੁਣ ਸਬੱਬੀਂ ਹੀ ਮਿਲਣਾ ਹੁੰਦਾ ਹੈ,
ਨਾ ਮਿਲਣੇ ਦਾ ਕੋਈ ਨਾ ਕੋਈ ਬਹਾਨਾ ਏ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ ‘ਚ,
ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ

ਪਹਿਲਾਂ ਇਤਮਿਨਾਨ ਦੀ ਹੱਦ ਅਵੱਲੀ ਸੀ
ਦੋ ਡੰਗ ਦੀ ਰੋਟੀ ਨਾਲ ਬੜੀ ਤਸੱਲੀ ਸੀ
ਹੁਣ ਰੱਜੇ-ਪੁੱਜੇ ਹੋ ਕੇ ਵੀ ਚਿੰਤਾ ਹੈ
ਕੀ ਦੂਜੇ ਕੋਲ ਕਿਹੜਾ ਖਜ਼ਾਨਾ ਏ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ ‘ਚ
ਕੌਣ ਆਪਦਾ ਹੈ ਤੇ ਕੌਣ ਬੇਗਾਨਾ ਏ

ਵਰੂਮੀ ਇੱਕ ਦਿਨ ਫੇਰ ਬਦਲਾਅ ਆਵੇਗਾ,
ਲੋਕਾਂ ‘ਚ ਪਿਆਰ-ਮੁਹੱਬਤ ਦਾ ਸੈਲਾਬ ਆਏਗਾ,
ਰੱਖ ਸਬਰ ਉਹਦੀ ਰਹਿਮਤ ਬਰਸੇਗੀ,
ਕਿਉਂ ਛੱਡ ਕੇ ਉਮੀਦ ਨੂੰ ਬਹਿ ਜਾਨਾ ਏ
ਕਿੰਝ ਦੱਸੀਏ ਅੱਜ-ਕੱਲ੍ਹ ਦੁਨੀਆ ‘ਚ
ਕੌਣ ਆਪਣਾ ਹੈ ਤੇ ਕੌਣ ਬੇਗਾਨਾ ਏ

ਵਰੁਨਦੀਪ ਮਿੱਤਲ, ਮਿਊਨਿਕ  ਸਿਟੀ, ਜਰਮਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.