ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਰਾਹੁਲ ਦੀ ਏਸ਼ੀਆ ਕੱਪ ਲਈ ਚੋਣ

Archery Asia Cup
ਬਠਿੰਡਾ: ਜੀਕੇਯੂ ਦਾ ਤੀਰਅੰਦਾਜ ਰਾਹੁਲ। ਤਸਵੀਰ: ਸੱਚ ਕਹੂੰ ਨਿਊਜ਼

(ਸੁਖਨਾਮ) ਬਠਿੰਡਾ। ਭਾਰਤੀ ਖੇਡ ਅਥਾਰਿਟੀ ਸੋਨੀਪਤ ਵੱਲੋਂ ਸੁਵੋਨ ਕੋਰੀਆ ਵਿਖੇ 2 ਜੂਨ ਤੋਂ 9 ਜੂਨ ਤੱਕ ਹੋਣ ਵਾਲੇ ਤੀਰਅੰਦਾਜ਼ੀ ਏਸ਼ੀਆ ਕੱਪ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਤੀਰਅੰਦਾਜ਼ ਰਾਹੁਲ ਦੀ ਚੋਣ ਰਿਕਰਵ ਟੀਮ ਲਈ ਕੀਤੀ ਗਈ ਹੈ। ਇਸ ਚੋਣ ’ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਤੀਰਅੰਦਾਜ਼ੀ ਦੀ ਖੇਡ ਨੂੰ ਹਰਮਨ ਪਿਆਰਾ ਬਣਾਉਣ ਲਈ ‘ਵਰਸਿਟੀ ਵੱਲੋਂ ਲੰਮੇ ਸਮੇਂ ਤੋਂ ਯਤਨ ਜਾਰੀ ਹਨ। Archery Asia Cup

ਕੋਚ ਸਾਹਿਬਾਨ ਦੀ ਉੱਤਮ ਕੋਚਿੰਗ, ਖਿਡਾਰੀਆਂ ਦੀ ਮਿਹਨਤ ਅਤੇ ਅਭਿਆਸ ਕਾਰਨ ਇਹ ਮਾਣਮੱਤੀ ਪ੍ਰਾਪਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਤੀਰਅੰਦਾਜ਼ੀ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਲਈ ’ਵਰਸਿਟੀ ਵੱਲੋਂ ਪਹਿਲਾਂ ਹੀ ਤੀਰਅੰਦਾਜ਼ੀ ਅਕਾਦਮੀ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਰਾਹੁਲ ਨੂੰ ਉਸ ਦੀ ਪ੍ਰਾਪਤੀ ’ਤੇ ਵਧਾਈ ਦਿੱਤੀ। Archery Asia Cup

Archery Asia Cup
ਬਠਿੰਡਾ: ਜੀਕੇਯੂ ਦਾ ਤੀਰਅੰਦਾਜ ਰਾਹੁਲ। ਤਸਵੀਰ: ਸੱਚ ਕਹੂੰ ਨਿਊਜ਼

ਇਹ ਵੀ ਪੜ੍ਹੋ: ਓਡੀਸ਼ਾ : ਭਿਆਨਕ ਗਰਮੀ ਨਾਲ ਦਸ ਮੌਤਾਂ

ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਖਿਡਾਰੀ, ਡਾਇਰੈਕਟਰ ਖੇਡਾਂ, ਕੋਚ ਸਾਹਿਬਾਨ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਉਜੱਵਲ ਭਵਿੱਖ ਲਈ ਸ਼ੁੱਭ-ਕਾਮਨਾਵਾਂ ਭੇਂਟ ਕੀਤੀਆਂ। ਨਿਰਦੇਸ਼ਕ ਖੇਡਾਂ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਚੋਣ ਮੁਕਾਬਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰਅੰਦਾਜ਼ੀ ਏਸ਼ੀਆ ਕੱਪ 2024 ਦੀ ਰਿਕਰਵ ਟੀਮ (ਲੜਕਿਆਂ) ਵਿੱਚ ਰਾਹੁਲ ਤੋਂ ਇਲਾਵਾ ਗੋਲਡੀ ਮਿਸ਼ਰਾ, ਰਾਹੁਲ ਕੁਮਾਰ ਨਾਗਰਵਾਲ ਅਤੇ ਅਮਿਤ ਦੀ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਏਸ਼ੀਆ ਕੱਪ ਦਾ ਪ੍ਰਦਰਸ਼ਨ ਖਿਡਾਰੀਆਂ ਨੂੰ ਵਿਸ਼ਵ ਰੈਂਕਿੰਗ ਵਿੱਚ ਸੁਧਾਰ ਕਰਨ ਦਾ ਮੌਕਾ ਦੇਵੇਗਾ। ਉਨ੍ਹਾਂ ਤੀਰਅੰਦਾਜ਼ੀ ਕੋਚ ਵਿਪਨ ਕੰਬੋਜ਼ ਨੂੰ ਵਧਾਈ ਦਿੱਤੀ ਤੇ ਵਰਸਿਟੀ ਪ੍ਰਬੰਧਕਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ।