ਪੁਲਿਸ ਪਾਰਟੀ ਨੂੰ ਦੇਖ ਕਾਰਾਂ ਛੱਡ ਭੱਜੇ ਕਾਰ ਚਾਲਕ

Nabha Police

ਨਾਭਾ ਪੁਲਿਸ ਨੇ ਚੋਰੀ ਦਾ ਮਾਮਲਾ ਦਰਜ ਕਰ ਪੜਤਾਲ ਸ਼ੁਰੂ ਕੀਤੀ

(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁਲਿਸ ਪਾਰਟੀ  (Nabha Police) ਉਸ ਸਮੇਂ ਹੱਕੀ-ਬੱਕੀ ਰਹਿ ਗਈ ਜਦੋਂ ਪੁਲਿਸ ਵੱਲੋਂ ਕੀਤੀ ਨਾਕਾਬੰਦੀ ਦੇਖ ਕੇ ਦੋ ਕਾਰਾਂ ਦੇ ਸਵਾਰ ਚਾਲਕ ਆਪਣੀਆਂ ਕਾਰਾਂ ਨੂੰ ਹੀ ਛੱਡ ਕੇ ਨੱਸ ਗਏ। ਦਿਲਚਸਪ ਹੈ ਕਿ ਦੋਵੇਂ ਕਾਰਾਂ ’ਚ ਕਾਰਾਂ ਦੀ ਮਾਲਕੀ ਸੰਬੰਧੀ ਕੋਈ ਦਸਤਾਵੇਜ਼ ਵੀ ਬਰਾਮਦ ਨਾ ਹੋਇਆ। ਜਾਣਕਾਰੀ ਅਨੁਸਾਰ ਐਸ.ਆਈ ਚਮਕੋਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ’ਤੇ ਸੀ ਤਾਂ ਰੇਲਵੇ ਸਟੇਸ਼ਨ ਸਾਇਡ ਤੋਂ ਆ ਰਹੀ ਇੱਕ ਬਿਨ੍ਹਾ ਨੰਬਰ ਮਾਰੂਤੀ ਕਾਰ (800) ਤੇ ਉਸਦੀ ਪਿੱਛੇ ਆ ਰਾਹੀ ਜੈਨ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਕਾਰ ਸਵਾਰ ਪੁਲਿਸ ਨੂੰ ਵੇਖ ਕੇ ਮਾਰੂਤੀ ਕਾਰ ਦਾ ਡਰਾਇਵਰ ਤੇ ਜੈਨ ਕਾਰ ਦਾ ਡਰਾਇਵਰ ਆਪਣੀਆਂ ਕਾਰਾਂ ਥਾਈਂ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : ਨੁਕਸਾਨੀ ਫ਼ਸਲ ਦਾ ਪੰਜਾਬ ਸਰਕਾਰ ਕਿਸਾਨਾਂ ਨੂੰ 40,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ : ਨਾਗਰਾ

ਕਾਰ ਚਾਲਕਾਂ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ (Nabha Police) ਨੇ ਗੱਡੀ ਦੀ ਤਲਾਸ਼ੀ ਲਈ ਤਾਂ ਮਾਰੂਤੀ ਕਾਰ ਵਿੱਚੋ 1 ਮੋਬਾਇਲ ਬਿਨਾ ਸਿੱਮ ਤੋਂ ਬਰਾਮਦ ਹੋਇਆ ਹੈ। ਕਾਰ ਦੀ ਮਾਲਕੀ ਜਾਂ ਚਾਲਕ ਦੀ ਪਹਿਚਾਣ ਸੰਬੰਧੀ ਕੋਈ ਕਾਗਜ਼ ਵਗੈਰਾ ਬਰਾਮਦ ਨਹੀਂ ਹੋਏ ਜਦੋਂਕਿ ਜੈਨ ਕਾਰ ਨੰ. -04-6007 ਵਿੱਚੋੰ ਕੋਈ ਵੀ ਕਾਗਜ/ਸਮਾਨ ਬ੍ਰਾਮਦ ਨਹੀਂ ਹੋਇਆ। ਪੁਲਿਸ ਨੇ ਇਨਾਂ ਇਨਾਂ ਗੱਡੀਆਂ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋ ਕਾਰਾਂ ਦੇ ਚੋਰੀ ਕੀਤੇ ਜਾਣ ਦੇ ਖਦਸ਼ੇ ਨੂੰ ਪ੍ਰਗਟਾਇਆ ਜਾ ਰਿਹਾ ਹੈ। ਲਿਹਾਜਾ ਨਾਭਾ ਸਦਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਆਈਪੀਸੀ ਧਾਰਾਵਾਂ 379, 411 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।