ਸਰਕਾਰੀ ਹਸਪਤਾਲ ’ਚ ਖ਼ੂਨ ਦੀ ਜ਼ਰੂਰਤ ਨੂੰ ਵੇਖਦਿਆਂ ਡੇਰਾ ਸ਼ਰਧਾਲੂਆਂ ਨੇ ਸੰਭਾਲਿਆ ਮੋਰਚਾ

Blood Donation Sachkahoon

ਚਾਰ ਡੇਰਾ ਸ਼ਰਧਾਲੂਆਂ ਨੇ ਕੀਤਾ ਖੂਨਦਾਨ Blood Donation

(ਸੱਚ ਕਹੂੰ ਨਿਊਜ਼) ਬੱਲੂਆਣਾ। ਸਿਵਲ ਹਸਪਤਾਲ ਅਬੋਹਰ ਵਿਖੇ ਖੂਨ ਦੀ ਕਮੀ ਦੇ ਚਲਦਿਆਂ ਖ਼ੂਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਡੇਰਾ ਸ਼ਰਧਾਲੂਆਂ ਨੇ ਮੋਰਚਾ ਸੰਭਾਲ ਲਿਆ ਹੈ ਕੱਲ੍ਹ ਡੇਰਾ ਸ਼ਰਧਾਲੂਆਂ ਵੱਲੋਂ ਖੂਨ ਦਾਨ (Blood Donation) ਕਰਨ ਤੋਂ ਬਾਅਦ ਅੱਜ ਫਿਰ ਡੇਰਾ ਸ਼ਰਧਾਲੂਆਂ ਵੱਲੋਂ ਖੂਨ ਦਾਨ ਕੀਤੇ ਜਾਣ ਦਾ ਸਮਾਚਾਰ ਹੈ ਅੱਜ ਖੂਨਦਾਨ ਕਰਨ ਵਿੱਚ ਵਿਸ਼ੇਸ਼ਤਾ ਇਹ ਰਹੀ ਕਿ ਬਲਾਕ ਬੱਲੂਆਣਾ ਦੀਆਂ ਡੇਰਾ ਸ਼ਰਧਾਲੂ ਭੈਣਾਂ ਵੱਲੋਂ ਵੀ ਇਸ ਵਿੱਚ ਯੋਗਦਾਨ ਪਾਇਆ ਗਿਆ ਇਸ ਸਬੰਧੀ ਬਲਾਕ ਬੱਲੂਆਣਾ ਦੀ ਜ਼ਿੰਮੇਵਾਰ ਐਡਵੋਕੇਟ ਵਿਵੇਕ ਇੰਸਾਂ ਨੇ ਦੱਸਿਆ ਕਿ ਅਬੋਹਰ ਦੇ ਸਿਵਲ ਹਸਪਤਾਲ ’ਚ ਖੂਨ ਦੀ ਕਮੀ ਦੇ ਚੱਲਦੇ ਹੋਏ ਡੇਰਾ ਸ਼ਰਧਾਲੂਆਂ ਵੱਲੋਂ ਕੱਲ੍ਹ ਖੂਨਦਾਨ ਕਰਨ ਤੋਂ ਬਾਅਦ ਅੱਜ ਫਿਰ ਖੂਨਦਾਨ ਕੀਤਾ ਗਿਆ। Blood Donation

ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਅਤੇ ਉਨ੍ਹਾਂ ਵੱਲੋਂ ਚਲਾਏ ਗਏ 138 ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ-ਸੰਗਤ ਲੱਗੀ ਹੋਈ ਹੈ ਅਤੇ ਖ਼ੂਨਦਾਨ ਕਰਨਾ ਮਾਨਵਤਾ ਭਲਾਈ ਦੇ ਮੁੱਖ ਕੰਮਾਂ ’ਚ ਆਉਦਾ ਹੈ । ਖੂਨ ਦਾਨ ਜੀਵਨ ਦਾਨ ਦੇ ਸਿਧਾਂਤ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਸਰਸਾ ਦਾ ਖੂਨਦਾਨ ਖੇਤਰ ਚ ਵੱਡਾ ਨਾਮ ਹੈ ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ’ਚ ਲਗਾਤਾਰ ਥੈਲੇਸੀਮੀਆ ਅਤੇ ਡਿਲਵਰੀ ਦੇ ਕੇਸ ਆ ਰਹੇ ਹਨ ਅਤੇ ਲਗਭਗ 10 ਤੋਂ 15 ਯੂਨਿਟ ਰੋਜ਼ ਦੀ ਜਰੂਰਤ ਹੈ ਕੱਲ੍ਹ ਖ਼ੂਨਦਾਨ ਕਰਨ ਤੋਂ ਬਾਅਦ ਬਲਾਕ ਬੱਲੂਆਣਾ ਦੇ ਸੇਵਾਦਾਰਾਂ ਵੱਲੋਂ ਅੱਜ ਫਿਰ ਚਾਰ ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕਰਨ ਵਾਲੇ ਡੇਰਾ ਸ਼ਰਧਾਲੂ ਸੇਵਾਦਾਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੂਨਦਾਨ ਕਰਨ ਵਾਲਿਆਂ ’ਚ ਤਿੰਨ ਸੇਵਾਦਾਰ ਸ਼ਰਧਾਲੂ ਭੈਣਾਂ ਅਤੇ ਇੱਕ ਭਾਈ ਸੀ, ਜਿਨ੍ਹਾਂ ਵਿੱਚ ਭੈਣ ਰੇਸ਼ਮਾ ਇੰਸਾਂ, ਗਗਨਦੀਪ ਇੰਸਾਂ, ਜਸਵਿੰਦਰ ਕੌਰ ਇੰਸਾਂ ਅਤੇ ਗੁਰਮੇਲ ਸਿੰਘ ਇੰਸਾਂ ਨੇ ਖੂਨਦਾਨ ਦੀ ਸੇਵਾ ਨਿਭਾਈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ