ਸੈਂਟਰਲ ਜ਼ੇਲ੍ਹ ਦੀ ਸੁਰੱਖਿਆ ਵਿਵਾਦਾਂ ’ਚ : ਤਲਾਸ਼ੀ ਮੁਹਿੰਮ ਦੌਰਾਨ ਮੁੜ ਮਿਲੇ 14 ਮੋਬਾਇਲ

Violating Jail Rules
Central Jail Ludhiana

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸੈਂਟਰਲ ਜੇਲ ਲੁਧਿਆਣਾ ‘ਸੁਧਾਰ ਘਰ’ (Ludhiana News) ਨਾ ਹੋ ਕੇ ਅੱਜ ਕੱਲ ਮੋਬਾਇਲਾਂ ਦੀ ਦੁਕਾਨ ਜ਼ਿਆਦਾ ਜਾਪ ਰਹੀ ਹੈ। ਜਿੱਥੋਂ ਆਏ ਹਫ਼ਤੇ ਮੋਬਾਇਲ ਮਿਲਣੇ ਆਮ ਜਿਹੀ ਗੱਲ ਹੋ ਗਈ ਹੈ। ਜਿਸ ਕਰਕੇ ਜ਼ੇਲ੍ਹ ਦੀ ਸੁਰੱਖਿਆ ਵਿਵਾਦਾਂ ’ਚ ਘਿਰਦੀ ਨਜ਼ਰ ਆ ਰਹੀ ਹੈ। ਕਰੜੀ ਸੁਰੱਖਿਆ ਦੇ ਬਾਵਜ਼ੂਦ ਸੈਂਟਰਲ ਜ਼ੇਲ੍ਹ ਅੰਦਰੋਂ ਲੰਘੇ ਦੋ ਦਿਨਾਂ ’ਚ 14 ਮੋਬਾਇਲ ਮਿਲੇ ਹਨ। ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਕਬਜੇ ’ਚ ਲੈ ਕੇ ਪੁਲਿਸ ਕੋਲ 4 ਨਾਮਜਦਾਂ ਸਮੇਤ ਨਾਮਲੂਮ ਬੰਦੀਆਂ ਵਿਰੁੱਧ ਮਾਮਲਾ ਦਰਜ਼ ਕਰਵਾ ਦਿੱਤਾ ਹੈ।

ਥਾਣਾ ਡਵੀਜਨ ਨੰਬਰ 7 ਦੇ ਸਹਾਇਕ ਥਾਣੇਦਾਰ ਬਿੰਦਰ ਸਿੰਘ ਨੇ ਦੱਸਿਆ ਕਿ ਜੇਲ ਦੇ ਸਹਾਇਕ ਸੁਪਰਡੈਂਟ ਸੂਰਜ ਮੱਲ ਵੱਲੋਂ ਮੌਸੂਲ ਹੋਇਆ ਕਿ 8 ਮਾਰਚ 2023 ਨੂੰ ਜ਼ੇਲ੍ਹ ਅੰਦਰ ਚਲਾਈ ਗਈ ਚੈਕਿੰਗ ਮੁਹਿੰਮ ਦੌਰਾਨ ਜੇਲ ਅਧਿਕਾਰੀਆਂ ਨੂੰ ਲਵਾਰਿਸ ਹਾਲਤ ’ਚ 10 ਮੋਬਾਇਲ ਬਰਾਮਦ ਹੋਏ ਹਨ, ਜਿਹੜੇ ਵੱਖ ਵੱਖ ਕੰਪਨੀਆਂ ਦੇ ਹਨ। ਉਨ੍ਹਾਂ ਦੱਸਿਆ ਕਿ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਸੂਰਜ ਮੱਲ ਮੁਤਾਬਕ ਨਿਯਮਾਂ ਅਨੁਸਾਰ ਜੇਲ ਅੰਦਰ ਮੋਬਾਇਲ ਫੋਨ ਵਰਜਿਤ ਹੈ। (Ludhiana News)

ਮਾਰਚ ਮਹੀਨੇ ਦੀ ਅਖੀਰਲੇ ਤਿੰਨ ਦਿਨਾਂ ’ਚ ਪਹਿਲਾਂ ਵੀ ਮਿਲ ਚੁੱਕੇ ਨੇ 19 ਮੋਬਾਇਲ ਤੇ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ

ਅਜਿਹਾ ਕਰਕੇ ਨਾਮਲੂਮ ਬੰਦੀਆਂ ਨੇ ਜੇਲ ਨਿਯਮਾਂ ਦੀ ਉਲੰਘਣਾ ਕੀਤੀ ਹੈ, ਜਿਸ ਦੇ ਦੋਸ਼ ’ਚ ਨਾਮਲੂਮ ਬੰਦੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੂਸਰੇ ਮਾਮਲੇ ਸਬੰਧੀ ਦੱਸਿਆ ਕਿ ਸੈਂਟਰਲ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਗਗਨਦੀਪ ਸ਼ਰਮਾ ਵੱਲੋਂ ਮੌਸੂਲ ਹੋਇਆ ਕਿ ਅਧਿਕਾਰੀਆਂ ਦੁਆਰਾ 7 ਅਪਰੈਲ 2023 ਨੂੰ ਜੇਲ੍ਹ ਅੰਦਰ ਚੈਕਿੰਗ ਮੁਹਿੰਮ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ, ਸਾਗਰ ਕੁਮਾਰ ਪੁੱਤਰ ਮੁਕੇਸ਼ ਕੁਮਾਰ, ਜਸ਼ਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਤੇ ਵਿਜੈ ਕੁਮਾਰ ਪੁੱਤਰ ਸੁਰੇਸ਼ ਕੁਮਾਰ ਹਵਾਲਾਤੀਆਂ ਪਾਸੋਂ 4 ਮੋਬਾਇਲ ਫੋਨ ਬਰਾਮਦ ਹੋਏ ਹਨ।

ਜਿੰਨਾਂ ਖਿਲਾਫ਼ ਥਾਣਾ ਡਵੀਜਨ ਨੰਬਰ 7 ਵਿਖੇ ਪੁਲਿਸ ਵੱਲੋਂ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ਼ ਕੀਤਾ ਗਿਆ ਹੈ। ਜ਼ੇਲ੍ਹ ਦੀ ਸੁਰੱਖਿਆ ਬੇਹੱਦ ਸਖ਼ਤ ਹੁੰਦੀ ਹੈ। ਬਾਵਜ਼ੂਦ ਇਸ ਦੇ ਜੇਲ੍ਹ ਅੰਦਰ ਮੋਬਾਇਲ ਪਹੁੰਚਣੇ ਆਖਿਰ ਕਿਸ ਦੀ ਮਿਲੀ ਭੁਗਤ ਹੋ ਸਕਦੀ ਹੈ। ਇਹ ਸਵਾਲ ਜੇਲ ’ਚੋਂ ਮੋਬਾਇਲ ਮਿਲਣ ਦੀ ਖ਼ਬਰ ਸੁਣਨ ’ਤੇ ਹਰ ਕਿਸੇ ਦੇ ਜਿਹਨ ’ਚ ਸ਼ਹਿਜੇ ਹੀ ਦਸਤਕ ਦਿੰਦਾ ਹੈ। ਹਰ ਮਹੀਨੇ ਏਨੀ ਵੱਡੀ ਮਾਤਰਾ ’ਚ ਜੇਲ੍ਹ ਅੰਦਰੋਂ ਮੋਬਾਇਲ ਮਿਲਣਾ ਜੇਲ੍ਹ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ ਹੈ। ਜਿਸ ਵੱਲ ਸਰਕਾਰ ਤੇ ਜੇਲ ਪ੍ਰਸਾਸ਼ਨ ਨੂੰ ਉਚੇਚੇ ਤੌਰ ’ਤੇ ਧਿਆਨ ਦੇਣ ਦੀ ਬੇਹੱਦ ਲੋੜ ਹੈ। (Ludhiana News)

ਜ਼ਿਕਰਯੋਗ ਹੈ ਕਿ 27 ਮਾਰਚ ਨੂੰ 8 ਅਤੇ 28 ਮਾਰਚ ਨੂੰ 1 ਮੋਬਾਇਲ ਬਰਾਮਦ ਹੋਇਆ ਸੀ। ਜਦਕਿ 29 ਮਾਰਚ ਨੂੰ ਜੇਲ੍ਹ ਅੰਦਰੋਂ ਵੱਖ ਵੱਖ ਕੰਪਨੀਆਂ ਦੇ 10 ਮੋਬਾਇਲ ਸਮੇਤ 149 ਪੈਕਟ ਤੰਬਾਕੂ, 10 ਪੈਕੇਟ ਬੀੜੀਆਂ ਅਤੇ ਇੱਕ ਮੋਬਾਇਲ ਚਾਰਜਰ ਲਵਾਰਿਸ ਹਾਲਤ ’ਚ ਮਿਲਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ