ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਕੀਤਾ ਘੇਰਾਬੰਦੀ ਤਲਾਸ਼ੀ ਅਭਿਆਨ ਸ਼ੁਰੂ

Kashmir, Security, Forces, Launched, Siege, Search, Operation

ਲਗਭਗ ਛੇ ਪਿੰਡਾਂ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ

ਸ੍ਰੀਨਗਰ, ਏਜੰਸੀ। ਦੱਖਣੀ ਕਸ਼ਮੀਰ ‘ਚ ਸ਼ੋਪੀਆਂ ‘ਚ ਐਤਵਾਰ ਨੂੰ ਛੇ ਪਿੰਡਾਂ ‘ਚ ਸੁਰੱਖਿਆ ਬਲਾਂ ਨੇ ਜਬਰਦਸਤ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੌਜ ਦੇ ਜਵਾਨ, ਜੰਮੂ Kashmir ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸਓਜੀ) ਕਰਮੀ ਅਤੇ ਕੇਂਦਰੀ ਅਰਧ ਸੈਨਿਕ ਬਲਾਂ (ਸੀਪੀਐਮਐਫ) ਨੇ ਅੱਜ ਸਵੇਰੇ ਸ਼ੋਪੀਆਂ ਦੇ ਲਗਭਗ ਛੇ ਪਿੰਡਾਂ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ। ਪਿੰਡਾਂ ਤੋਂ ਬਾਹਰ ਜਾਣ ਦੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਹੋ ਗਿਆ ਹੈ, ਅਜੇ ਤੱਕ ਅੱਤਵਾਦੀਆਂ ਨਾਲ ਕੋਈ ਸੰਪਰਕ ਸਥਾਪਿਤ ਨਹੀਂ ਹੋ ਸਕਿਆ ਹੈ। ਉਹਨਾ ਕਿਹਾ ਕਿ ਅੱਗੇ ਦੀ ਵਿਸਥਾਰ ਨਾਲ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here