ਅੱਤਵਾਦੀਆਂ ਖਿਲਾਫ਼ ਇਹ ਦੂਜੀ ਵੱਡੀ ਕਾਰਵਾਈ
- ਇੱਕ ਜਵਾਨ ਸ਼ਹੀਦ, ਇੱਕ ਨਾਗਰਿਕ ਦੀ ਮੌਤ
ਸ੍ਰੀਨਗਰ, (ਏਜੰਸੀ/ਸੱਚ ਕਹੂੰ ਨਿਊਜ਼) ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਅੱਜ ਨੂੰ ਸੁਰੱਖਿਆ ਬਲਾਂ ਦੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਹੋਏ ਮੁਕਾਬਲੇ ‘ਚ ਚਾਰ ਅੱਤਵਾਦੀ ਮਾਰੇ ਗਏ ਇਸ ਘਟਨਾ ‘ਚ ਪੁਲਿਸ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਤੇ ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਜਦੋਂਕਿ ਇੱਕ ਮਹਿਲਾ ਜ਼ਖਮੀ ਹੋਈ ਹੈ ਇਨ੍ਹਾਂ ‘ਚ ਆਈਐਸ ਜੰਮੂ-ਕਸ਼ਮੀਰ (ਆਈਐਸਜੇਕੇ) ਦਾ ਚੀਫ਼ ਦਾਉਦ ਵੀ ਸ਼ਾਮਲ ਹੈਜੰਮੂ-ਕਸ਼ਮੀਰ ਦੇ ਡੀਜੀਪੀ ਐਸ ਪੀ ਵੈਦ ਨੇ ਦੱਸਿਆ ਕਿ ਚਾਰੇ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਮੁਕਾਬਲੇ ‘ਚ ਸਾਡਾ ਇੱਕ ਜਵਾਨ ਸ਼ਹੀਦ ਹੋ ਗਿਆ ਜਦੋਂਕਿ ਇੱਕ ਨਾਗਰਿਕ ਵੀ ਮਾਰਿਆ ਗਿਆ ਹੈ।
ਤੇ ਇੱਕ ਔਰਤ ਜ਼ਖਮੀ ਹੋਈ ਹੈ ਵੈਦ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਚ ਤਿੰਨ ਤੋਂ ਚਾਰ ਅੱਤਵਾਦੀਆਂ ਦੀ ਮੌਜ਼ੂਦਗੀ ਦਾ ਪਤਾ ਚੱਲਿਆ ਇਸ ਤੋਂ ਬਾਅਦ ਫੌਜ, ਵਿਸ਼ੇਸ਼ ਅਭਿਆਨ ਬਲ, ਜੰਮੂ ਕਸ਼ਮੀਰ ਪੁਲਿਸ ਤੇ ਸੀਆਰਪੀਐਫ ਨੇ ਅਨੰਤਨਾਗ ਦੇ ਖਿਰਾਮ ‘ਚ ਅੱਜ ਸਵੇਰੇ ਸਾਂਝਾ ਤਲਾਸ਼ੀ ਅਭਿਆਨ ਲਈ ਜਦੋਂ ਇਲਾਕੇ ਨੂੰ ਸੀਲ ਕੀਤਾ ਜਾ ਰਿਹਾ ਸੀ, ਉਦੋਂ ਲੁਕੇ ਹੋਏ ਅੱਤਵਾਦੀਆਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, ਜਵਾਬ ‘ਚ ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਕੀਤੀ, ਜਿਸ ‘ਚ ਚਾਰ ਅੱਤਵਾਦੀ ਮਾਰੇ ਗਏ ਗੋਲੀਬਾਰੀ ਸਮਾਪਤ ਹੋਣ ਦੇ ਤੁਰੰਤ ਬਾਅਦ ਹੀ ਦੋ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਦੋ ਅੱਤਵਾਦੀਆਂ ਦੀਆਂ ਲਾਸ਼ਾਂ ਬਾਅਦ ‘ਚ ਮਿਲੀਆਂ।