ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਕੀਤਾ ਹਮਲਾ
ਸ੍ਰੀਨਗਰ, ਏਜੰਸੀ।
ਉਤਰੀ ਕਸ਼ਮੀਰ ‘ਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ‘ਚ ਵੀਰਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜ਼ਦੂਗੀ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜਰਵ ਪੁਲਿਸ ਬਲ ਅਤੇ ਪੁਲਿਸ ਦੇ ਵਿਸ਼ੇਸ਼ ਅਭਿਆਨ ਦਸਤੇ ਨੇ ਸਵੇਰੇ ਸੋਪੋਰ ਦੇ ਤਾਨਕੀਪੋਰਾ ਇਲਾਕੇ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਛੇੜਿਆ। ਇਸੇ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬੀਰੀ ਕੀਤੀ, ਜਿਸ ਦੇ ਜਵਾਬ ‘ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ। ਅੰਤਿਮ ਰਿਪੋਰਟ ਮਿਲਣ ‘ਤੇ ਮੁਕਾਬਲਾ ਜਾਰੀ ਸੀ। ਆਸਪਾਸ ਦੇ ਇਲਾਕੇ ‘ਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।