ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 5 ਅੱਤਵਾਦੀ ਢੇਰ 

Terrorists

ਸ੍ਰੀਨਗਰ, ਏਜੰਸੀ।

ਦੱਖਣੀ ਕਸ਼ਮੀਰ ਦੇ ਕੁਲਗਾਮ ਜਿਲੇ ‘ਚ ਅੱਜ ਅੱਤਵਾਦੀਆਂ ਖਿਲਾਫ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 5 ਅੱਤਵਾਦੀ ਮਾਰੇ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ‘ਚ ਖੂਫੀਆ ਸੂਚਨਾ ਦੇ ਆਧਾਰ ‘ਤੇ ਕੌਮੀ ਰਾਈਫਲਸ, ਕੇਂਦਰੀ ਰਿਜਵ ਪੁਲਿਸ ਬਲ ਅਤੇ ਪੁਲਿਸ ਦੇ ਵਿਸ਼ੇਸ਼ ਮੁਹਿੰਮ ਦਸਤੇ ਨੇ ਕੁਲਗਾਮ ਜਿਲੇ ਦੇ ਚੋਵਗਾਮ ‘ਚ ਸਵੇਰੇ ਸੰਯੁਕਤ ਮੁਹਿੰਮ ਛੇੜੀ ਸੀ।

ਸੁਰੱਖਿਆ ਬਲਾਂ ਦੀ ਜਵਾਨ ਪਿੰਡ ‘ਚ ਉਸ ਇਲਾਕੇ ਵੱਲੋਂ ਵੱਧ ਰਹੇ ਸਨ, ਜਿੱਥੇ ਅੱਤਵਾਦੀ ਲੁਕੇ ਹੋਏ ਸਨ। ਇਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ। ਦੋਵਾਂ ਧਿਰਾਂ ਵਿਚਕਾਰ ਮੁਕਾਬਲੇ ‘ਚ 5 ਅੱਤਵਾਦੀ ਮਾਰੇ ਗਏ। ਆਖਰੀ ਰਿਪੋਰਟ ਮਿਲਣ ਤੱਕ ਮੁਹਿੰਮ ਜਾਰੀ ਸੀ।

ਇੱਕ ਪੁਲਿਸ ਬੁਲਾਰੇ ਨੇ ਟਵੀਟ ਕੀਤਾ, ਕੁਲਗਾਮ ਦੇ ਚੋਵਗਾਮ ‘ਚ ਮੁਕਾਬਲਾ ਜਾਰੀ। ਪੰਜ ਅੱਤਵਾਦੀਆਂ ਦਾ ਪਤਾ ਚੱਲਿਆ ਹੈ। ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਰਿਪੋਰਟ ਮਿਲੀ ਹੈ। ਬਾਰਾਮੁਲਾ-ਕਾਜੀਗੁੰਡ ਵਿਚਕਾਰ ਰੇਲ ਸੇਵਾਵਾਂ ਚਾਲੂ ਕੀਤੀਆਂ ਗਈਆਂ ਹਨ। ਪੁਲਿਸ ਅਤੇ ਸੁਰੱਖਿਆ ਬਲ ਅਲਰਟ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।