ਸੁਰੱਖਿਅਤ ਈਵੀਐਮ ਹੀ ਅਗਲੀ ਸਰਕਾਰ

Secure, EVM, Government

ਕੁਝ ਸੀਟਾਂ ਨੂੰ ਛੱਡ ਕੇ ਚੋਣਾਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਰਮਿਆਨ ਈਵੀਐਮ ਮਸ਼ੀਨ ਦੇ ਹੈਕ ਹੋ ਜਾਣ ਬਾਰੇ ਤਕਰਾਰ ਰਹੀ ਹੈ ਆਏ ਦਿਨ ਕੋਈ ਨਾ ਕੋਈ ਪਾਰਟੀ ਆਗੂ ਇਹ ਦਾਅਵਾ ਕਰਦਾ ਹੈ ਤੇ ਇਸ ਗੱਲ ‘ਚ ਨਾਕਾਮ ਹੁੰਦਾ ਹੈ ਕਿ ਈਵੀਐਮ ਹੈਕ ਕਰਕੇ ਕਿਸੇ ਪਾਰਟੀ ਜਾਂ ਉਮੀਦਵਾਰ ਨੂੰ ਮਨਮਰਜ਼ੀ ਨਾਲ ਵੋਟ ਦਿੱਤੀ ਜਾ ਸਕਦੀ ਹੈ, ਹੁਣ ਚੋਣਾਂ ਲਗਭਗ ਸਮਾਪਤ ਹੋ ਚੁੱਕੀਆਂ ਹਨ ਤੇ ਈਵੀਐਮ ਬਦਲੇ ਜਾਣ ਦਾ ਰੌਲਾ ਪੈਣ ਲੱਗਾ ਹੈ ਡੁਮਾਰੀਆਗੰਜ ਲੋਕ ਸਭਾ ਹਲਕੇ ਵਿਚ ਸਟ੍ਰਾਂਗ ਰੂਮ ਦੇ ਬਾਹਰ ਲੋਕਾਂ ਨੇ ਈਵੀਐਮ ਨਾਲ ਭਰੀਆਂ ਦੋ ਗੱਡੀਆਂ ਫੜ੍ਹੇ ਜਾਣ ਦਾ ਦਾਅਵਾ ਕੀਤਾ ਹੈ ਬਸਪਾ ਨੇ ਦੋਸ਼ ਲਾਇਆ ਕਿ ਈਵੀਐਮ ਨੂੰ ਬਦਲੇ ਜਾਣ ਦੇ ਯਤਨ ਹੋ ਰਹੇ ਹਨ ਇੱਧਰ ਹਰਿਆਣਾ ‘ਚ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਆਪਣੇ ਸਮੱਰਥਕਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਨੂੰ ਹੁਣ ਕਿਸੇ ਗੱਡੀ ਵਿਚ ਈਵੀਐਮ ਮਿਲਦੀ ਹੈ ਤਾਂ ਉਸਨੂੰ ਅੱਗ ਲਾ ਦਿੱਤੀ ਜਾਵੇ ਘੱਟ ਖਰਚੇ ‘ਚ ਛੇਤੀ ਪਾਰਦਰਸ਼ੀ ਚੋਣਾਂ ਲਈ ਸੂਚਨਾ ਤਕਨੀਕ ਦਾ ਸਹਾਰਾ ਲਿਆ ਗਿਆ ਬੈਲਟ ਪੇਪਰ ਦੀ ਥਾਂ ਈਵੀਐਮ ਮਸ਼ੀਨਾਂ ਲਾਈਆਂ ਗਈਆਂ ਪਰ ਇਨ੍ਹਾਂ ਮਸ਼ੀਨਾਂ ਬਾਰੇ ਵੀ ਵਿਵਾਦ ਬਣਿਆ ਹੋਇਆ ਹੈ ਕਦੇ ਕਿਹਾ ਜਾਂਦਾ ਹੈ ਕਿ ਇਹ ਹੈਕ ਹੋ ਜਾਂਦੀ ਹੈ, ਕਦੇ ਕੁਝ-ਕਦੇ ਕੁਝ ਹੁਣ ਤਾਂ ਹੱਦ ਹੋ ਗਈ ਕਿ ਚੋਣਾਂ ਹੋਣ ਤੋਂ ਬਾਅਦ ਈਵੀਐਮ ਮਸ਼ੀਨਾਂ ਬਦਲੇ ਜਾ ਸਕਣ ਦਾ ਵੀ ਡਰ ਖੜ੍ਹਾ ਹੋ ਗਿਆ ਹੈ ਜੋ ਕਿ ਵਾਜ਼ਿਬ ਵੀ ਹੈ ਚੋਣ ਕਮਿਸ਼ਨ ਕੋਲ ਪੂਰਾ ਸਰਕਾਰੀ ਤੰਤਰ ਹੈ ਇਸ ਲਈ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ਵਾਸੀਆਂ ਦੇ ਭਰੋਸੇ ਨੂੰ ਕਾਇਮ ਰੱਖੇ ਤੇ ਇਸ ਗੱਲ ਨੂੰ ਸਪੱਸ਼ਟ ਕਰੇ ਕਿ ਜਿੱਥੇ ਮਸ਼ੀਨਾਂ ਬਦਲੇ ਜਾਣ ਦੀਆਂ ਕੋਸ਼ਿਸ਼ਾਂ ਹੋਈਆਂ ਜਾਂ ਖ਼ਬਰਾਂ ਆਈਆਂ, ਚੋਣ ਕਮਿਸ਼ਨ ਨੇ ਕੀ ਐਕਸ਼ਨ ਲਿਆ ਭਾਰਤ ਵਰਗੇ ਵੱਡੀ ਅਬਾਦੀ ਵਾਲੇ ਦੇਸ਼ ‘ਚ ਚੋਣਾਂ ਕਰਵਾਉਣਾ ਯਕੀਨਨ ਹੀ ਬਹੁਤ ਵੱਡੀ ਚੁਣੌਤੀ ਹੈ ਪਰ ਇੱਥੋਂ ਦਾ ਤੰਤਰ ਵੀ ਬੇਹੱਦ ਮਜ਼ਬੂਤ ਤੇ ਚੁਸਤ ਹੋ ਚੁੱਕਾ ਹੈ, ਫਿਰ ਵੀ ਕਈ ਵਾਰ ਤੰਤਰ ਦੇ ਆਪਣੇ ਲੋਕ ਹੀ ਦੇਸ਼ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਜੇਕਰ ਭ੍ਰਿਸ਼ਟ ਲੋਕਾਂ ਦੀ ਜ਼ਰਾ ਜਿੰਨੀ ਵੀ ਕੋਸ਼ਿਸ਼ ਸਫ਼ਲ ਹੋ ਜਾਂਦੀ ਹੈ ਤਾਂ ਅਗਲੇ ਪੰਜ ਸਾਲਾਂ ਲਈ ਇੱਕ ਭ੍ਰਿਸ਼ਟ ਸਰਕਾਰ ਦੇਸ਼ ਦੇ ਮੋਢਿਆਂ ‘ਤੇ ਥੋਪੀ ਜਾ ਸਕਦੀ ਹੈ ਕਿਉਂਕਿ ਲੋਕਤੰਤਰ ਵਿਚ ਪਿੰਡ ਤੋਂ ਲੈ ਕੇ ਮਹਾਂਨਗਰ ਤੱਕ ਇੱਕ-ਇੱਕ ਵੋਟ ਦਾ ਬਹੁਤ ਜ਼ਿਆਦਾ ਮਹੱਤਵ ਹੈ, 1999 ‘ਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਿਰਫ਼ ਇੱਕ ਵੋਟ ਨਾਲ ਡਿੱਗ ਗਈ ਸੀ ਇੰਨਾ ਹੀ ਨਹੀਂ ਰਾਜਸਥਾਨ ਵਿਚ ਕਾਂਗਰਸ ਦੇ ਇੱਕ ਨੇਤਾ ਸੀਪੀ ਜੋਸ਼ੀ ਸਿਰਫ਼ ਇੱਕ ਵੋਟ ਨਾਲ ਹਾਰ ਗਏ ਸਨ, ਝਾਰਖੰਡ ਵਿਚ ਮਧੂ ਕੋੜਾ ਤੇ ਐਨਐਸ ਇੱਕਾ ਅਜਿਹੇ ਮੁੱਖ ਮੰਤਰੀ ਬਣੇ ਹਨ ਜੋ ਅਜ਼ਾਦ ਸਨ ਇਸ ਲਈ ਡੁਮਰੀਆਗੰਜ ਦੀ ਘਟਨਾ ਜਾਂ ਅਸ਼ੋਕ ਤੰਵਰ ਦੀ ਚਿੰਤਾ ਸਿਰਫ਼ ਇੱਕ ਸਿਆਸੀ ਬਿਆਨ ਜਾਂ ਦਾਅਵਾ ਨਹੀਂ ਮੰਨਿਆ ਜਾਣਾ ਚਾਹੀਦਾ ਇਹ ਦੇਸ਼ ਦੀ ਅਗਲੀ ਸੰਸਦ ਦਾ ਆਕਾਰ ਤੇ ਸਰਕਾਰ ਤੈਅ ਕਰਨ ਵਾਲੀਆਂ ਗੱਲਾਂ ਹਨ ਇਸ ਲਈ ਸੁਰੱਖਿਅਤ ਈਵੀਐਮ ਹੀ ਅਗਲੀ ਸਰਕਾਰ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।