IND vs NZ: ਭਾਰਤ-ਨਿਊਜੀਲੈਂਡ ਦੂਜਾ ਟੈਸਟ, ਮੈਚ ਦਾ ਪਹਿਲਾ ਦਿਨ ਰਿਹਾ ਭਾਰਤੀ ਸਪਿਨਰਾਂ ਦੇ ਨਾਂਅ

IND vs NZ
IND vs NZ: ਭਾਰਤ-ਨਿਊਜੀਲੈਂਡ ਦੂਜਾ ਟੈਸਟ, ਮੈਚ ਦਾ ਪਹਿਲਾ ਦਿਨ ਰਿਹਾ ਭਾਰਤੀ ਸਪਿਨਰਾਂ ਦੇ ਨਾਂਅ

3 ਵਿਕਟਾਂ ਅਸ਼ਵਿਨ ਨੂੰ | IND vs NZ

  • ਸੁੰਦਰ ਨੇ ਰਚਿਨ ਤੇ ਟਾਮ ਬਲੰਡਨ ਨੁੰ ਬੋਲਡ ਕੀਤਾ | IND vs NZ
  • ਸਾਰੀਆਂ ਵਿਕਟਾਂ ਸਪਿਨਰਾਂ ਨੇ ਲਈਆਂ, 7 ਸੁੰਦਰ ਨੂੰ ਤੇ 3 ਵਿਕਟਾਂ ਅਸ਼ਵਿਨ ਨੁੰ

ਸਪੋਰਟਸ ਡੈਸਕ। IND vs NZ: ਭਾਰਤ ਨੇ ਨਿਊਜੀਲੈਂਡ ਨੂੰ ਦੂਜੇ ਟੈਸਟ ਦੀ ਪਹਿਲੀ ਪਾਰੀ ’ਚ 259 ਦੌੜਾਂ ’ਤੇ ਸਮੇਟ ਦਿੱਤਾ। ਪੁਣੇ ਦੇ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ’ਚ ਵੀਰਵਾਰ ਨੂੰ ਨਿਊਜੀਲੈਂਡ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਦਾ ਪਹਿਲਾ ਦਿਨ ਭਾਰਤੀ ਸਪਿਨਰਾਂ ਦੇ ਨਾਂਅ ਰਿਹਾ। ਦੂਜੇ ਮੈਚ ’ਚ ਵਾਸ਼ਿੰਗਟਨ ਸੁੰਦਰ ਨੇ ਨਿਊਜੀਲੈਂਡ ਦੇ 7 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। 3 ਬੱਲੇਬਾਜ਼ਾਂ ਦੀਆਂ ਵਿਕਟਾਂ ਅਸ਼ਵਿਨ ਨੇ ਲਈਆਂ। ਜਿਸ ਕਰਕੇ ਨਿਊਜੀਲੈਂਡ ਦੀ ਪਹਿਲੀ ਪਾਰੀ 259 ਦੌੜਾਂ ’ਤੇ ਆਲਆਊਟ ਹੋ ਗਈ। ਜਵਾਬ ’ਚ ਪਹਿਲੀ ਪਾਰੀ ’ਚ ਪਹਿਲੇ ਦਿਨ ਭਾਰਤੀ ਟੀਮ ਨੇ 1 ਵਿਕਟ ਦੇ ਨੁਕਸਾਨ ’ਤੇ ਦਿਨ ਦੀ ਖੇਡ ਖਤਮ ਹੋਣ ਤੱਕ 16 ਦੌੜਾਂ ਬਣਾ ਲਈਆਂ ਹਨ। ਸ਼ੁਭਮਨ ਗਿੱਲ ਤੇ ਯਸ਼ਸਵੀ ਜਾਇਸਵਾਲ ਨਾਬਾਦ ਵਾਪਸ ਪੈਵੇਲੀਅਨ ਪਰਤੇ। 16:44 PM

ਭਾਰਤੀ ਟੀਮ ਦੀ ਇੱਕ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ’ਚ ਡਿੱਗੀ। ਰੋਹਿਤ ਸ਼ਰਮਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਰੋਹਿਤ ਨੂੰ ਟਿਮ ਸਾਊਦੀ ਨੇ ਪੈਵੇਲੀਅਨ ਭੇਜਿਆ। ਨਿਊਜੀਲੈਂਡ ਵੱਲੋਂ ਪਹਿਲੀ ਪਾਰੀ ’ਚ ਡੇਵੋਨ ਕਾਨਵੇ ਤੇ ਰਚਿਨ ਰਵਿੰਦਰਾ ਨੇ ਅਰਧਸੈਂਕੜੇ ਜੜੇ। ਮਿਸ਼ੇਲ ਸੈਂਟਨਰ ਨੇ 33, ਡੈਰਿਲ ਮਿਸ਼ੇਲ ਤੇ ਵਿਲ ਯੰਗ ਨੇ 18-18 ਦੌੜਾਂ ਦਾ ਯੋਗਦਾਨ ਦਿੱਤਾ। ਜਦਕਿ ਕਪਤਾਨ ਟਾਮ ਨੇ 15 ਦੌੜਾਂ ਬਣਾਈਆਂ। ਪੰਜ ਬੱਲੇਬਾਜ਼ ਤਾਂ ਦਹਾਈ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। 16:44 PM

IND vs NZ
ਨਿਊਜੀਲੈਂਡ ਦੀ ਪਹਿਲੀ ਪਾਰੀ 259 ਦੌੜਾਂ ‘ਤੇ ਆਲਆਊਟ ਹੋ ਗਈ ਹੈ।

ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਟੈਸਟ ਸੀਰੀਜ਼ ਦਾ ਦੂਜਾ ਮੈਚ ਪੁਣੇ ’ਚ ਖੇਡਿਆ ਜਾ ਰਿਹਾ ਹੈ। ਵੀਰਵਾਰ ਨੂੰ ਨਿਊਜ਼ੀਲੈਂਡ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪੂਰੀ ਟੀਮ 259 ਦੌੜਾਂ ‘ਤੇ ਆਲਆਊਟ ਹੋ ਗਈ ਹੈ। ਵਾਸਿ਼ੰਗਟਨ ਸੁੰਦਰ ਨੇ 7 ਵਿਕਟਾਂ ਹਾਸਲ ਕੀਤੀਆਂ। ਡੇਏਜਾਜ਼ ਪਟੇਲ 4 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਵਾਸ਼ਿੰਗਟਨ ਸੁੰਦਰ ਨੇ ਬੋਲਡ ਕੀਤਾ। ਸੁੰਦਰ ਨੇ ਟਿਮ ਸਾਊਥੀ (5), ਗਲੇਨ ਫਿਲਿਪਸ (9), ਡੇਰਿਲ ਮਿਸ਼ੇਲ (18), ਟਾਮ ਬਲੰਡਲ (3 ਦੌੜਾਂ) ਅਤੇ ਰਚਿਨ ਰਵਿੰਦਰਾ (65 ਦੌੜਾਂ) ਨੂੰ ਵੀ ਆਊਟ ਕੀਤਾ। 15:43 PM

ਰਵੀਚੰਦਰਨ ਅਸ਼ਵਿਨ ਨੇ ਡੇਵੋਨ ਕੋਨਵੇ (76 ਦੌੜਾਂ), ਵਿਲ ਯੰਗ (18 ਦੌੜਾਂ) ਅਤੇ ਟਾਮ ਲੈਥਮ (15 ਦੌੜਾਂ) ਨੂੰ ਆਊਟ ਕੀਤਾ। ਉਹ ਡਬਲਯੂ.ਟੀ.ਸੀ. ਦੇ ਚੋਟੀ ਦੇ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਭਾਰਤੀ ਟੀਮ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ’ਚ 0-1 ਨਾਲ ਪਿੱਛੇ ਹੈ। ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾ ਟੈਸਟ ਮੈਚ 8 ਵਿਕਟਾਂ ਨਾਲ ਜਿੱਤਿਆ ਸੀ। ਭਾਰਤੀ ਟੀਮ ਨੇ ਇਸ ਮੈਚ ‘ਚ 3 ਬਦਲਾਅ ਕੀਤੇ ਹਨ, ਟੀਮ ਨੇ ਸ਼ੁਭਮਨ ਗਿੱਲ ਤੇ ਆਕਾਸ਼ ਦੀਪ ਤੋਂ ਇਲਾਵਾ ਵਾਸਿ਼ੰਗਟਨ ਸੁੰਦਰ ਨੂੰ ਮੌਕਾ ਦਿੱਤਾ ਹੈ, ਤੇ ਕੇਐੱਲ ਰਾਹੁਲ, ਮੁਹੰਮਦ ਸਿਰਾਜ ਤੇ ਸਪਿਨਰ ਕੁਲਦੀਪ ਯਾਦਵ ਨੂੰ ਬਾਹਰ ਰੱਖਿਆ ਹੈ। IND vs NZ

ਇਹ ਵੀ ਪੜ੍ਹੋ : Rishabh Pant: ICC ਟੈਸਟ ਰੈਂਕਿੰਗ ’ਚ ਰਿਸ਼ਭ ਪੰਤ ਨੂੰ ਹੋਇਆ ਵੱਡਾ ਫਾਇਦਾ

ਦੋਵਾਂ ਟੀਮਾਂ ਦੀ ਪਲੇਇੰਗ-11 | IND vs NZ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ ਤੇ ਆਕਾਸ਼ ਦੀਪ।

ਨਿਊਜ਼ੀਲੈਂਡ : ਟੌਮ ਲੈਥਮ (ਕਪਤਾਨ), ਡਵੇਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟਾਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਟਿਮ ਸਾਊਦੀ, ਮਿਸ਼ੇਲ ਸੈਂਟਨਰ, ਏਜਾਜ਼ ਪਟੇਲ, ਵਿਲੀਅਮ ਓਰੂਰਕੇ।