ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Mock Drill Pu...

    Mock Drill Punjab: ਪਟਿਆਲਾ ਦੇ ਪੋਲੋ ਗਰਾਊਂਡ ਵਿਖੇ “ਓਪਰੇਸ਼ਨ ਸ਼ੀਲਡ” ਤਹਿਤ ਹੋਵੇਗੀ ਦੂਸਰੀ ਮੌਕ ਡਰਿੱਲ

    Mock Drill Punjab
    Mock Drill Punjab: ਪਟਿਆਲਾ ਦੇ ਪੋਲੋ ਗਰਾਊਂਡ ਵਿਖੇ "ਓਪਰੇਸ਼ਨ ਸ਼ੀਲਡ" ਤਹਿਤ ਹੋਵੇਗੀ ਦੂਸਰੀ ਮੌਕ ਡਰਿੱਲ

    “ਓਪਰੇਸ਼ਨ ਸ਼ੀਲਡ” ਤਹਿਤ 31 ਮਈ ਸ਼ਾਮ 5 ਤੋਂ 8 ਵਜੇ ਤੱਕ ਹੋਵੇਗੀ ਦੂਸਰੀ ਮੌਕ ਡਰਿੱਲ

    Mock Drill Punjab: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਿਵਲ ਡਿਫੈਂਸ ਅਭਿਆਸ “ਓਪਰੇਸ਼ਨ ਸ਼ੀਲਡ” ਤਹਿਤ ਮਿਤੀ 31 ਮਈ ਸ਼ਾਮ 5 ਤੋਂ 8 ਵਜੇ ਤੱਕ ਰਾਜਾ ਭਲਿੰਦਰ ਸਿੰਘ ਖੇਡ ਸਟੇਡੀਅਮ ਪੋਲੋ ਗਰਾਊਂਡ ਵਿਖੇ ਦੂਸਰੀ ਮੌਕ ਡਰਿੱਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਨੇੜਲੀ ਕਲੋਨੀ ਲਾਲ ਬਾਗ਼ ਵਿਖੇ ਰਾਤ 8 ਤੋਂ 8:10 ਵਜੇ ਤੱਕ ਸੰਕੇਤ ਬਲੈਕ ਆਊਟ ਹੋਵੇਗਾ, ਜਿਸ ਲਈ ਇਸ ਕਲੋਨੀ ਵਾਸੀਆਂ ਨੂੰ ਅਪੀਲ ਇਹ ਕਿ ਉਹ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਸਗੋਂ ਇਸ ਦਾ ਸਾਥ ਦੇਣ।

    ਲਾਲ ਬਾਗ਼ ਕਲੋਨੀ ਵਿਖੇ ਰਾਤ 8 ਤੋਂ 8:10 ਵਜੇ ਤੱਕ ਕੀਤਾ ਜਾਵੇਗਾ ਸੰਕੇਤਕ ਬਲੈਕ ਆਊਟ

    ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ -ਕਮ- ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਵੱਲੋਂ ਕਰਵਾਈ ਜਾਣ ਵਾਲੀ ਮੌਕ ਡਰਿੱਲ ਵਿੱਚ ਸਿਵਲ ਡਿਫੈਂਸ ਵਲੰਟੀਅਰਜ਼, ਐਨ.ਸੀ.ਸੀ, ਐਨ.ਐਸ.ਐਸ, ਨਹਿਰੂ ਯੁਵਾ ਕੇਂਦਰ, ਸਕਾਊਟਸ ਐਂਡ ਗਾਈਡਜ਼ ਤੇ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਜ਼ ਵੱਲੋਂ ਹਿੱਸਾ ਲਿਆ ਜਾਵੇਗਾ।

    ਮੌਕ ਡਰਿੱਲ ਸਿਰਫ਼ ਅਭਿਆਸ, ਘਬਰਾਹਟ ’ਚ ਨਾ ਆਉਣ ਲੋਕ

    ਏ.ਡੀ.ਸੀ. ਨੇ ਪਟਿਆਲਾ ਵਾਸੀਆਂ ਖ਼ਾਸਕਰ ਲਾਲ ਬਾਗ਼ ਕਲੋਨੀ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ “ਓਪਰੇਸ਼ਨ ਸ਼ੀਲਡ” ਤਹਿਤ 31 ਮਈ ਨੂੰ ਕੀਤਾ ਜਾ ਰਿਹਾ ਇਹ ਸਿਵਲ ਡਿਫੈਂਸ ਅਭਿਆਸ ਹੈ, ਇਸ ਲਈ ਘਬਰਾਹਟ ਵਿੱਚ ਨਾ ਆਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਕੇਵਲ ਸੰਕਟ ਸਮੇਂ ਕਿਸ ਤਰ੍ਹਾਂ ਆਪਣਾ ਬਚਾਅ ਕਰਨਾ ਹੈ ਉਸ ਦੀ ਪ੍ਰੈਕਟਿਸ ਹੈ, ਜੋ ਮਾਹਰਾਂ ਵੱਲੋਂ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਅਭਿਆਸ ਦੀ ਨਾਗਰਿਕ ਸੁਰੱਖਿਆ ਦੇ ਲਈ ਬਹੁਤ ਅਹਿਮੀਅਤ ਹੁੰਦੀ ਹੈ, ਤਾਂ ਕਿ ਕਿਸੇ ਵੀ ਆਫ਼ਤ ਜਾਂ ਜੰਗ ਵਰਗੇ ਹਾਲਤ ਵਿੱਚ ਲੋਕ ਦੀ ਜਾਨ ਤੇ ਮਾਲ ਦੀ ਰਾਖੀ ਕੀਤੀ ਜਾ ਸਕੇ। Mock Drill Punjab