ਅਭਿਸ਼ੇਕ ਸ਼ਰਮਾ ਜ਼ਖਮੀ, ਖੇਡਣ ਦੀ ਸੰਭਾਵਨਾ ਘੱਟ | IND vs ENG
IND vs ENG: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ 5 ਮੈਚਾਂ ਦੀ ਟੀ20 ਸੀਰੀਜ਼ ਖੇਡੀ ਜਾ ਰਹੀ ਹੈ। ਲੜੀ ਦਾ ਦੂਜਾ ਟੀ20 ਮੁਕਾਬਲਾ ਅੱਜ ਸ਼ਾਮ ਨੂੰ ਚੈੱਨਈ ਦੇ ਐੱਮ ਚਿੰਦਬਰਮ ਸਟੇਡੀਅਮ ’ਚ ਖੇਡਿਆ ਜਾਵੇਗਾ। ਸੀਰੀਜ਼ ਦਾ ਪਹਿਲਾ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨਸ ’ਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਸੀ, ਭਾਰਤ ਸੀਰੀਜ਼ ’ਚ 1-0 ਨਾਲ ਅੱਗੇ ਹੈ। ਅੱਜ ਵਾਲਾ ਮੁਕਾਬਲਾ ਚੈੱਨਈ ਦੇ ਚਿੰਦਬਰਮ ਸਟੇਡੀਅਮ ’ਚ ਖੇਡਿਆ ਜਾਵੇਗਾ। ਚੈੱਨਈ ’ਚ ਦੋਵੇਂ ਟੀਮਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਚੈੱਨਈ ਦੀ ਪਿੱਚ ਸਪਿੱਨ ਗੇਂਦਬਾਜ਼ਾਂ ਨੂੰ ਜਿਆਦਾ ਮੱਦਦ ਦਿੰਦੀ ਹੈ।
ਅਜਿਹੇ ’ਚ ਭਾਰਤ ਤਿੰਨ ਸਪਿਨਰਾਂ ਨਾਲ ਫਿਰ ਤੋਂ ਖੇਡਦਾ ਦਿਖਾਈ ਦੇ ਸਕਦਾ ਹੈ। ਮੁਹੰਮਦ ਸ਼ਮੀ ਦੇ ਖੇਡਣ ਦੀ ਉਮੀਦ ਅੱਜ ਵੀ ਕਾਫੀ ਘੱਟ ਦਿਖਾਈ ਦੇ ਰਹੀ ਹੈ। ਇਸ ਵਾਰ ਵੀ ਟੀਮ ਅਰਸ਼ਦੀਪ ਸਿੰਘ ਤੇ ਹਾਰਦਿਕ ਪੰਡਿਆ ਨਾਲ ਹੀ ਤੇਜ਼ ਗੇਂਦਬਾਜ਼ੀ ਦੇ ਰੂਪ ’ਚ ਉੱਤਰ ਸਕਦੀ ਹੈ। ਜੇਕਰ ਟੀਮ ਨੂੰ ਜ਼ਰੂਰਤ ਪਈ ਤਾਂ ਟੀਮ ਕੋਲ ਨੀਤੀਸ਼ ਕੁਮਾਰ ਰੈੱਡੀ ਦੇ ਰੂਪ ’ਚ ਵਿਕਲਪ ਹੈ। ਮੈਚ ਤੋਂ ਪਹਿਲਾਂ ਓਪਨਰ ਅਭਿਸ਼ੇਕ ਸ਼ਰਮਾ ਨੂੰ ਸੱਟ ਲੱਗੀ ਹੈ, ਉਹ ਜ਼ਖਮੀ ਹਨ। ਉਨ੍ਹਾਂ ਦੇ ਖੇਡਣ ਦੀ ਸੰਭਾਵਨਾ ਕਾਫੀ ਘੱਟ ਹੈ। ਦੱਸ ਦੇਈਏ ਕਿ ਅਭਿਸ਼ੇਕ ਸ਼ਰਮਾ ਨੇ ਪਹਿਲੇ ਟੀ20 ’ਚ 34 ਗੇਂਦਾਂ ’ਤੇ 79 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। IND vs ENG
ਮੈਚ ਸਬੰਧੀ ਜਾਣਕਾਰੀ | IND vs ENG
- ਟੂਰਨਾਮੈਂਟ : 5 ਮੈਚਾਂ ਦੀ ਟੀ20 ਸੀਰੀਜ਼
- ਟੀਮਾਂ : ਭਾਰਤ ਬਨਾਮ ਇੰਗਲੈਂਡ
- ਮੈਚ : ਦੂਜਾ ਟੀ20
- ਸਟੇਡੀਅਮ : ਐੱਮ ਚਿੰਦਬਰਮ ਸਟੇਡੀਅਮ, ਚੈੱਨਈ
- ਸਮਾਂ : ਟਾਸ ਸ਼ਾਮ 6:30 ਵਜੇ, ਮੈਚ ਸ਼ੁਰੂ : 7:00 ਵਜੇ
ਦੋਵੇਂ ਟੀਮਾਂ ਦਾ ਰਿਕਾਰਡ
ਭਾਰਤ ਤੇ ਇੰਗਲੈਂਡ ਵਿਚਕਾਰ ਹੁਣ ਤੱਕ 25 ਟੀ20 ਮੈਚ ਖੇਡੇ ਗਏ ਹਨ। ਜਿਸ ਵਿੱਚ ਭਾਰਤ ਨੇ 14 ਜਿੱਤੇ ਤੇ ਇੰਗਲੈਂਡ ਨੂੰ 11 ਮੈਚਾਂ ’ਚ ਜਿੱਤ ਹਾਸਲ ਹੋਈ ਹੈ। ਭਾਰਤ ’ਚ ਦੋਵੇਂ ਟੀਮਾਂ ਵਿਚਕਾਰ 12 ਮੈਚ ਹੋਏ ਹਨ, ਜਿਸ ਵਿੱਚ ਵੀ ਭਾਰਤ ਅੱਗੇ ਹੈ, ਭਾਰਤ ਨੇ 7 ਤੇ ਇੰਗਲੈਂਡ ਨੇ 5 ਜਿੱਤੇ ਹਨ।
ਪਿੱਚ ਸਬੰਧੀ ਜਾਣਕਾਰੀ | IND vs ENG
ਚੈੱਨਈ ਦਾ ਐੱਮਏ ਚਿੰਦਬਰਮ ਸਟੇਡੀਅਮ ਦੀ ਪਿੱਚ ਨੂੰ ਸਪਿਨ ਲਈ ਮੱਦਦਗਾਰ ਮੰਨਿਆਂ ਜਾਦਾ ਹੈ। ਪਰ ਟੀ20 ’ਚ ਇਸ ਮੈਦਾਨ ’ਤੇ ਬੱਲੇਬਾਜ਼ਾਂ ਨੂੰ ਵੀ ਮੱਦਦ ਮਿਲਦੀ ਹੈ। ਟਾਸ ਜਿੱਤਣ ਵਾਲੀਆਂ ਟੀਮਾਂ ਇਹ ਮੈਦਾਨ ’ਤੇ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰਦੀਆਂ ਹਨ। ਇਹ ਮੈਦਾਨ ’ਤੇ ਅੱਜ ਤੱਕ 2 ਹੀ ਕੌਮਾਂਤਰੀ ਟੀ20 ਹੋਏ ਹਨ, ਜਿਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 1 ਜਿੱਤਿਆ ਹੈ ਤੇ ਬਾਅਦ ’ਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਵੀ 1 ਜਿੱਤਿਆ ਹੈ। ਇਸ ਮੈਦਾਨ ਦਾ ਸਭ ਤੋਂ ਵੱਡਾ ਸਕੋਰ 182/4 ਦਾ ਹੈ, ਜਿਹੜਾ ਭਾਰਤ ਨੇ ਵੈੱਸਟਇੰਡੀਜ਼ ਖਿਲਾਫ਼ ਬਣਾਇਆ ਸੀ 2018 ਵਿੱਚ।
ਮੌਸਮ ਸਬੰਧੀ ਜਾਣਕਾਰੀ | IND vs ENG
ਸ਼ਨਿੱਚਰਵਾਰ ਨੂੰ ਚੈੱਨਈ ਦਾ ਮੌਸਮ ਕਾਫੀ ਗਰਮ ਰਹੇਗਾ। ਮੀਂਹ ਦੀ ਬਿਲਕੁਲ ਸੰਭਾਵਨਾ ਨਹੀਂ ਹੈ। ਇਸ ਦਿਨ ਇਸ ਮੈਦਾਨ ’ਤੇ ਤਾਪਮਾਨ 30 ਤੋਂ 22 ਡਿੱਗਰੀ ਰਹੇਗਾ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ ਦੀ ਸੰਭਾਵਿਤ ਪਲੇਇੰਗ-11 : ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਓਪਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ/ਵਾਸ਼ਿੰਗਟਨ ਸੁੰਦਰ, ਤਿਲਕ ਵਰਗਾ, ਰਿੰਕੂ ਸਿੰਘ, ਹਾਰਦਿਕ ਪਾਂਡਿਆ, ਨੀਤੀਸ਼ ਕੁਮਾਰ ਰੈੱਡੀ, ਵਰੂਣ ਚਕਰਵਰਤੀ, ਅਰਸ਼ਦੀਪ ਸਿੰਘ ਤੇ ਰਵਿ ਬਿਸ਼ਨੋਈ।
ਇੰਗਲੈਂਡ ਦੀ ਪਲੇਇੰਗ-11 : ਜੋਸ ਬਟਲਰ (ਕਪਤਾਨ), ਬੇਨ ਡਕੇਟ, ਫਿਲ ਸਾਲਟ (ਵਿਕਟਕੀਪਰ), ਹੈਰੀ ਬਰੂਕ, ਲਿਆਮ ਲਿਵਿੰਗਸਟੋਨ, ਜੈਕਬ ਬੈਥਲ, ਜੈਮੀ ਓਵਰਟਨ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ ਤੇ ਮਾਰਕ ਵੁੱਡ।