IND vs BAN: ਚੈੱਨਈ ਟੈਸਟ, ਦੂਜੇ ਦਿਨ ਦੀ ਖੇਡ ਭਾਰਤੀ ਟੀਮ ਦੇ ਨਾਂਅ, ਭਾਰਤ ਮਜ਼ਬੂਤ

IND vs BAN
IND vs BAN: ਚੈੱਨਈ ਟੈਸਟ, ਦੂਜੇ ਦਿਨ ਦੀ ਖੇਡ ਭਾਰਤੀ ਟੀਮ ਦੇ ਨਾਂਅ, ਭਾਰਤ ਮਜ਼ਬੂਤ

ਦੂਜੀ ਪਾਰੀ ’ਚ ਭਾਰਤੀ ਟੀਮ ਦਾ ਸਕੋਰ 81-3 | IND vs BAN

  • ਸ਼ੁਭਮਨ ਤੇ ਰਿਸ਼ਭ ਪੰਤ ਦੂਜੀ ਪਾਰੀ ’ਚ ਨਾਬਾਦ

ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਚੈੱਨਈ ’ਚ ਖੇਡਿਆ ਜਾ ਰਿਹਾ ਹੈ। ਜਿਸ ਵਿੱਚ ਭਾਰਤੀ ਟੀਮ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਦੂਜੀ ਪਾਰੀ ’ਚ 81/3 ਦਾ ਸਕੋਰ ਬਣਾ ਲਿਆ ਹੈ। ਭਾਰਤੀ ਟੀਮ ਦੀ ਦੂਜੀ ਪਾਰੀ ’ਚ ਕੁੱਲ ਬੜ੍ਹਤ 308 ਦੌੜਾਂ ਦੀ ਹੋ ਗਈ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਨਾਬਾਦ ਵਾਪਸ ਪਰਤੇ ਹਨ। ਸ਼ੁਭਮਨ ਗਿੱਲ 33 ਜਦਕਿ ਰਿਸ਼ਭ ਪੰਤ 12 ਦੌੜਾਂ ਬਣਾ ਕੇ ਨਾਬਾਦ ਹਨ।

Read This : IND vs BAN: ਬੰਗਲਾਦੇਸ਼ ਨੂੰ ਹਰਾ ਭਾਰਤ ਦਾ ਸੁਪਰ-8 ‘ਚ ਜਿੱਤ ਦਾ ਸਿਲਸਿਲਾ ਬਰਕਰਾਰ

ਭਾਰਤੀ ਟੀਮ ਨੇ ਦੂਜੀ ਪਾਰੀ ’ਚ ਆਪਣੀਆਂ 3 ਵੱਡੀਆਂ ਵਿਕਟਾਂ ਗੁਆਈਆਂ। ਪਹਿਲਾਂ ਕਪਤਾਨ ਰੋਹਿਤ ਸ਼ਰਮਾ, ਫਿਰ ਯਸ਼ਸਵੀ ਜਾਇਸਵਾਲ ਤੇ ਬਾਅਦ ਵੱਡੀ ਵਿਕਟ ਵਿਰਾਟ ਕੋਹਲੀ ਦੇ ਰੂਪ ’ਚ ਗੁਆਈ। ਕਪਤਾਨ ਰੋਹਿਤ ਸ਼ਰਮਾ ਨੇ (5), ਯਸ਼ਸਵੀ ਜਾਇਸਵਾਲ ਨੇ (10), ਜਦਕਿ ਵਿਰਾਟ ਕੋਹਲੀ ਨੇ (17) ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਦੂਜੇ ਦਿਨ ਭਾਰਤੀ ਟੀਮ ਦੀ ਪਹਿਲੀ ਪਾਰੀ ’ਚ 376 ਦੌੜਾਂ ’ਤੇ ਆਲਆਊਟ ਹੋ ਗਈ ਸੀ। ਪਹਿਲੀ ਪਾਰੀ ’ਚ ਭਾਰਤੀ ਟੀਮ ਵੱਲੋਂ ਰਵਿਚੰਦਰਨ ਅਸ਼ਵਿਨ ਨੇ (113), ਰਵਿੰਦਰ ਜਡੇਜਾ ਨੇ (86), ਜਦਕਿ ਯਸ਼ਸਵੀ ਜਾਇਸਵਾਲ ਨੇ (57) ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। IND vs BAN

ਬੰਗਲਾਦੇਸ਼ ਵੱਲੋਂ ਹਸਨ ਮਹਿਮੂਦ ਨੇ (5), ਤਸਕੀਨ ਅਹਿਮਦ ਨੇ (3) ਜਦਕਿ ਨਾਹੀਦ ਰਾਣਾ ਤੇ ਮੈਹਦੀ ਹਸਨ ਨੂੰ 1-1 ਵਿਕਟ ਮਿਲੀ। ਪਹਿਲੀ ਪਾਰੀ ’ਚ ਖੇਡਣ ਆਈ ਬੰਗਲਾਦੇਸ਼ੀ ਟੀਮ ਸਿਰਫ 149 ਦੌੜਾਂ ਬਣਾ ਕੇ ਆਲਆਊਟ ਹੋ ਗਈ। ਜਿਸ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ (4 ਵਿਕਟਾਂ), ਮੁਹੰਮਦ ਸਿਰਾਜ਼, ਆਕਾਸ਼ ਦੀਪ ਤੇ ਰਵਿੰਦਰ ਜਡੇਜ਼ਾ ਨੇ 2-2 ਵਿਕਟਾਂ ਲਈਆਂ। ਬੰਗਲਾਦੇਸ਼ ਵੱਲੋਂ ਸਭ ਤੋਂ ਜ਼ਿਆਦਾ ਸ਼ਾਕਿਬ ਅਲ ਹਸਨ ਨੇ 32 ਦੌੜਾਂ ਦੀ ਪਾਰੀ ਖੇਡੀ, ਜਦਕਿ ਮੈਹਦੀ ਹਸਨ ਨੇ 27 ਦੌੜਾਂ ਬਣਾਈਆਂ। ਹੁਣ ਦੂਜੀ ਪਾਰੀ ’ਚ ਭਾਰਤ ਟੀਮ ਦੀ ਕੁੱਲ ਬੜ੍ਹਤ 308 ਦੌੜਾਂ ਦੀ ਹੋ ਗਈ ਹੈ। IND vs BAN

IND vs BAN