ਫਾਜਿਲਕਾ (ਰਜਨੀਸ਼ ਰਵੀ)। ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜਰ ਰੱਖਦੇ ਹੋਏ ਫਾਜਿਲਕਾ ਪੁਲਿਸ ਵੱਲੋਂ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਤੇ ਸ੍ਰੀ ਕਰਨਵੀਰ ਸਿੰਘ, ਐਸ.ਪੀ (ਓਪਰੇਸ਼ਨ) ਦੀ ਨਿਗਰਾਨੀ ਹੇਠ ਸਮੂਹ ਹਲਕਾ ਅਫ਼ਸਰਾਂ ਤੇ ਮੁੱਖ ਅਫ਼ਸਰਾਂ ਵੱਲੋਂ ਜਿਲ੍ਹਾ ਫਾਜਿਲਕਾ ਦੀਆਂ ਚਾਰੋ ਸਬ ਡਵੀਜਨਾਂ ਵਿੱਚ ਕਾਰਡਨ ਐਂਡ ਸਰਚ ਅਪ੍ਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਫਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਸ਼ਹਿਰਾਂ ਦੇ ਭੀੜ ਭੜੱਕੇ ਵਾਲੇ ਕਰੀਬ 15 ਬਜ਼ਾਰਾਂ ਦੀ ਚੈਕਿੰਗ ਕੀਤੀ ਗਈ। (Fazilka Police)
ਸਬ ਡਵੀਜਨ ਜਲਾਲਾਬਾਦ ਵਿੱਚ ਇਸ ਸਰਚ ਅਪ੍ਰੇਸ਼ਨ ਦੀ ਅਗਵਾਈ ਸ੍ਰੀ ਅੱਛਰੂ ਰਾਮ ਡੀ.ਐਸ.ਪੀ ਸਬ ਡਵੀਜਨ ਜਲਾਲਾਬਾਦ ਵੱਲੋਂ ਕੀਤੀ ਗਈ। ਜਿਸ ਦੌਰਾਨ ਮੁੱਖ ਅਫਸਰ ਥਾਣਾ ਅਮੀਰ ਖਾਸ, ਸਿਟੀ ਜਲਾਲਾਬਾਦ, ਸਦਰ ਜਲਾਲਾਬਾਦ, ਅਰਨੀਵਾਲਾ ਅਤੇ ਵੈਰੋਕਾ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਪਾਰਟੀਆਂ ਗਠਿਤ ਕਰਕੇ ਸਬ ਜਲਾਲਾਬਾਦ ਸ਼ਹਿਰ ਦੇ ਬਜ਼ਾਰਾਂ ਦੀ ਚੈਕਿੰਗ ਕੀਤੀ ਗਈ। (Fazilka Police)
Also Read : ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਦਿੱਤੀ ਸਖਤ ਚਿਤਾਵਨੀ
ਸਬ ਡਵੀਜਨ ਫਾਜਿਲਕਾ ਵਿੱਚ ਸ੍ਰੀ ਸ਼ੁਬੇਗ ਸਿੰਘ ਡੀਐਸਪੀ ਫਾਜਿਲਕਾ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ ਫਾਜਿਲਕਾ, ਸਦਰ ਫਾਜਿਲਕਾ ਅਤੇ ਖੂਈ ਖੇੜਾ ਵੱਲੋਂ ਵੱਖ ਵੱਖ ਪੁਲਿਸ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਫਾਜ਼ਿਲਕਾ ਸ਼ਹਿਰ ਦੇ ਬਜ਼ਾਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸੇ ਤਰ੍ਹਾਂ ਸਬ ਡਵੀਜਨ ਅਬੋਹਰ ਵਿਖੇ ਅਰੁਣ ਮੁੰਡਨ ਡੀ.ਐਸ.ਪੀ ਅਬੋਹਰ ਸ਼ਹਿਰੀ ਅਤੇ ਸ੍ਰੀ ਸੁਖਵਿੰਦਰ ਸਿੰਘ ਡੀ.ਐਸ.ਪੀ. ਅਬੋਹਰ ਦਿਹਾਤੀ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ, ਸਿਟੀ-2 ਅਬੋਹਰ ਅਤੇ ਖੂਈਆਂ ਸਰਵਰ, ਸਦਰ ਅਬੋਹਰ ਅਤੇ ਬਹਾਵ ਵਾਲਾ ਵੱਲੋਂ ਅਬੋਹਰ ਸ਼ਹਿਰ ਦੇ ਭੀੜ ਭੜੱਕੇ ਵਾਲੇ ਬਜ਼ਾਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ।
ਸ਼ੱਕੀ ਵਿਅਕਤੀਆਂ ਨੂੰ ਚੈਕ ਕੀਤਾ | Fazilka Police
ਇਸ ਅਪ੍ਰੇਸ਼ਨ ਦੌਰਾਨ ਫਾਜ਼ਿਲਕਾ ਦੀਆਂ ਚਾਰੋ ਸਬ ਡਵੀਜ਼ਨਾਂ ਵਿੱਚ ਕਰੀਬ 140 ਪੁਲਿਸ ਜਵਾਨਾਂ ਦੀਆਂ ਪੁਲਿਸ ਪਾਰਟੀਆਂ ਬਣਾ ਕੇ ਸ਼ੱਕੀ ਵਿਅਕਤੀਆਂ ਨੂੰ ਚੈਕ ਕੀਤਾ ਗਿਆ, ਜਿਹਨਾਂ ਵਿੱਚੋਂ 15 ਵਿਅਕਤੀਆਂ ਨੂੰ ਰਾਊਂਡਅੱਪ ਕਰਕੇ ਬਾਅਦ ਪੁੱਛਗਿੱਛ ਛੱਡਿਆ ਗਿਆ। ਇਸੇ ਤਰਾਂ 187 ਵਹੀਕਲ ਚੈਕ ਕੀਤੇ ਜਿਹਨਾਂ ਵਿੱਚੋਂ 20 ਵਹੀਕਲਾਂ ਦੇ ਚਲਾਨ ਕੀਤੇ ਗਏ।
ਇਸ ਅਪ੍ਰੇਸ਼ਨ ਬਾਰੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਾਜਿਲਕਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਤੇ ਨੱਥ ਪਾਉਣ ਲਈ ਜ਼ਿਲ੍ਹਾ ਫਾਜਿਲਕਾ ਦੀਆਂ ਚਾਰੋ ਸਬ-ਡਵੀਜਨਾਂ ਵਿੱਚ ਕਾਰਡਨ ਐਂਡ ਸਰਚ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਕੰਮ ਕਰਨ ਵਾਲਿਆਂ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਫਾਜ਼ਿਲਕਾ ਪੁਲਿਸ ਲੋਕ ਸਭਾ ਚੋਣਾਂ 2024 ਅਮਨ ਅਮਾਨ ਨਾਲ ਕਰਾਉਣ ਲਈ ਪੂਰੀ ਵਚਨਬੱਧ ਹੈ।