ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News Dera Sacha Sa...

    Dera Sacha Sauda: ਦਿਆਲਤਾ ਦੇ ਸਮੁੰਦਰ

    ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਬਚਪਨ ਤੋਂ ਦਿਆਲਤਾ ਦੇ ਸਮੁੰਦਰ ਵਜੋਂ ਜਾਣੇ ਜਾਂਦੇ ਸਨ।ਇੱਕ ਦਿਨ ਸਵੇਰੇ ਪਿੰਡ ਦਾ ਚੌਂਕੀਦਾਰ ਕੋਈ ਸੁਨੇਹਾ ਲੈ ਕੇ ਆਪ ਜੀ ਦੇ ਘਰ (ਸ੍ਰੀ ਜਲਾਲਆਣਾ ਸਾਹਿਬ) ਆਇਆ। ਸਰਦੀ ਦਾ ਮੌਸਮ ਸੀ ਤੇ ਸੀਤ ਲਹਿਰ ਚੱਲ ਰਹੀ ਸੀ।ਉਸ ਚੌਂਕੀਦਾਰ ਦੇ ਸਰੀਰ ’ਤੇ ਇੱਕ ਵੀ ਗਰਮ ਕੱਪੜਾ ਨਹੀਂ ਸੀ ਅਤੇ ਉਹ ਸਰਦੀ ਤੋਂ ਕੰਬ ਰਿਹਾ ਸੀ।

    ਆਪ ਜੀ ਨੂੰ ਉਸ ਨੂੰ ਸਰਦੀ ’ਚ ਕੰਬਦਾ ਦੇਖ ਉਸ ਦੀ ਹਾਲਤ ’ਤੇ ਰਹਿਮ ਆ ਗਿਆ।ਉਸ ਸਮੇਂ ਆਪ ਜੀ ਨੇ ਸਵੈਟਰ ਤੇ ਕੋਟ ਪਹਿਨਿਆ ਹੋਇਆ ਸੀ ਅਤੇ ਕੰਬਲ ਵੀ ਲੈ ਰੱਖਿਆ ਸੀ।ਆਪ ਜੀ ਨੇ ਤੁਰੰਤ ਉਸ ਵਿਅਕਤੀ ਨੂੰ ਆਪਣੇ ਕੋਲ ਸੱਦ ਕੇ ਆਪਣਾ ਕੰਬਲ ਉਸ ਨੂੰ ਦੇ ਦਿੱਤਾ। ਇਸ ਉਪਕਾਰ ਦੇ ਬਦਲੇ ਉਸ ਚੌਂਕੀਦਾਰ ਨੇ ਆਪ ਜੀ ਦਾ ਕੋਟਿਨ-ਕੋਟਿ ਧੰਨਵਾਦ ਕੀਤਾ।

    Read Also : ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ’ਚ ਲੋੜਵੰਦਾਂ ਨੂੰ ਮਿਲ ਰਿਹੈ ਮੁਫ਼ਤ ਇਲਾਜ