
ਠੇਕੇਦਾਰ ਨੂੰ ਛੇਤੀ ਤੋਂ ਛੇਤੀ ਨਾਲੇ ਦੇ ’ਚ ਡਿੱਗੀਆਂ ਟਾਈਲਾਂ ਤੇ ਸਫਾਈ ਦੀ ਦਿੱਤੀ ਹਿਦਾਇਤ
- ਐੱਸਡੀਐੱਮ ਵੱਲੋਂ ਲੋਕਾਂ ਨੂੰ ਕੂੜਾ ਨਾਲਿਆਂ ‘ਚ ਨਾ ਸੁੱਟਣ ਦੀ ਅਪੀਲ
Sunam News: ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਐੱਸਡੀਐੱਮ ਪ੍ਰਮੋਦ ਸਿੰਗਲਾ ਵੱਲੋਂ ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ’ਚ ਬਰਸਾਤਾਂ ਦੇ ਮੌਸਮ ਦੇ ਚਲਦੇ ਮੌਕੇ ਦਾ ਜਾਇਜ਼ ਲਿਆ। ਇਸ ਮੌਕੇ ਉਨ੍ਹਾਂ ਵੱਲੋਂ ਕੱਲ੍ਹ ਅੰਡਰਬ੍ਰਿਜ ਦੇ ਨੇੜੇ ਪਟਿਆਲਾ ਰੋਡ ਦੇ ਫਾਟਕਾਂ ਕੋਲ ਸਫਾਈ ਦੇ ਪ੍ਰਬੰਧਾਂ ਲਈ ਨਿਰਦੇਸ਼ ਦਿੱਤੇ ਗਏ ਸੀ। ਜਿਸ ਨੂੰ ਲੈ ਕੇ ਉਹਨਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਨਗਰ ਕੌਂਸਲ ਦੇ ਕਰਮਚਾਰੀ ਮੌਕੇ ’ਤੇ ਸਫਾਈ ਕਰ ਰਹੇ ਸੀ ਤੇ ਉੱਥੇ ਉਹਨਾਂ ਨੇ ਕੰਮ ਕਰ ਰਹੇ ਠੇਕੇਦਾਰ ਨੂੰ ਬੁਲਾ ਕੇ ਤੁਰੰਤ ਨਾਲੇ ਦੇ ਵਿੱਚ ਡਿੱਗੀਆਂ ਟਾਈਲਾਂ ਦੀ ਸਫਾਈ ਕਰਵਾਉਣ ਦੇ ਨਿਰਦੇਸ਼ ਦਿੱਤੇ।
ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਦੀ ਤੁਰੰਤ ਸਫਾਈ ਨਾ ਹੋਈ ਤਾਂ ਬਣਦੀ ਕਾਰਵਾਈ ਕੀਤੀ ਜਾਏਗੀ। ਇਸ ਮੌਕੇ ਉਹਨਾਂ ਵੱਲੋਂ ਸ਼੍ਰੀ ਰਾਮ ਆਸ਼ਰਮ ਮੰਦਿਰ ਦੇ ਨੇੜੇ ਵੀ ਜਾ ਕੇ ਮੌਕਾ ਦੇਖਿਆ ਗਿਆ ਅਤੇ ਦੁਕਾਨਦਾਰਾਂ ਦੀਆਂ ਸਮੱਸਿਆ ਸੁਣੀਆਂ ਗਈਆਂ ਅਤੇ ਉਹਨਾਂ ਨੇ ਲੋਕਾਂ ਨੂੰ ਵੀ ਹਿਦਾਇਤ ਦਿੱਤੀ ਕਿ ਲੋਕ ਕੂੜਾ ਨਾਲਿਆਂ ਦੇ ਵਿੱਚ ਨਾ ਪਾਵੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਾਲ ਬਰਸਾਤਾਂ ਦੇ ਕਾਰਨ ਨਾਲੇ ਦੇ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ ਜਿਸ ਨਾਲ ਪਾਣੀ ਦੀ ਨਿਕਾਸੀ ਨਹੀਂ ਹੋਵੇਗੀ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਪਾਣੀ ਓਵਰਫਲੋਅ ਹੋ ਕੇ ਸੜਕਾਂ ਦੇ ਉੱਪਰ ਆ ਸਕਦਾ ਹੈ।

ਇਹ ਵੀ ਪੜ੍ਹੋ: Welfare Work: ਚਿੱਕੜ ਵਾਲੇ ਟੋਭੇ ‘ਚ ਫਸੀ ਗਾਂ ਨੂੰ ਗਰੀਨ ਐੱਸ ਦੇ ਸੇਵਾਦਾਰਾਂ ਨੇ ਕੱਢਿਆ ਬਾਹਰ
ਉਸ ਤੋਂ ਬਾਅਦ ਐੱਸਡੀਐੱਮ ਸੁਨਾਮ ਰੋਜ਼ਗਾਰਡਨ ਦੇ ਨੇੜੇ ਮੌਕੇ ’ਤੇ ਪਹੁੰਚੇ ਉੱਥੇ ਲੋਕਾਂ ਨੂੰ ਪਾਣੀ ਦੀ ਨਿਕਾਸੀ ਦੀ ਆ ਰਹੀ ਸਮੱਸਿਆ ਨੂੰ ਲੈ ਕੇ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਸਫਾਈ ਪ੍ਰਬੰਧਾਂ ਨੂੰ ਲੈ ਕੇ ਐੱਸਡੀਐੱਮ ਸੁਨਾਮ ਨੂੰ ਕਿਹਾ। ਇਸ ਮੌਕੇ ਤੁਰੰਤ ਐੱਸਡੀਐੱਮ ਸੁਨਾਮ ਪ੍ਰਮੋਦ ਸਿੰਗਲਾ ਵੱਲੋਂ ਸਫਾਈ ਸੇਵਕਾਂ ਨੂੰ ਵੱਧ ਤੋਂ ਵੱਧ ਇੱਥੇ ਸਫਾਈ ਪ੍ਰਬੰਧਾਂ ਬਾਰੇ ਕਿਹਾ ਗਿਆ ਅਤੇ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਨਾਂ ਦੇ ਪਾਣੀ ਦੇ ਕੁਨੈਕਸ਼ਨ ਅੰਡਰਗਰਾਊਂਡ ਜਾਂਦੇ ਹਨ ਅਤੇ ਸੀਵਰੇਜ਼ ਦੇ ਵਿੱਚੋਂ ਨਿਕਲਦੇ ਹਨ ਤਾਂ ਤੁਰੰਤ ਉਸ ਨੂੰ ਬਾਹਰ ਕਢਵਾਇਆ ਜਾਵੇ ਕਿਉਂਕਿ ਪਾਣੀ ਦੀ ਪਾਈਪਾਂ ਗਲਣ ਕਾਰਨ ਪਾਣੀ ਮਿਕਸ ਹੋ ਜਾਂਦਾ ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਡਰ ਰਹਿੰਦਾ ਹੈ। ਉਹਨਾਂ ਨੇ ਰੋਜ਼ ਗਾਰਡਨ ਦੇ ਨੇੜੇ ਵੀ ਲੋਕਾਂ ਨੂੰ ਗੰਦਗੀ ਨਾਲੇ ਵਿੱਚ ਨਾ ਸੁੱਟਣ ਲਈ ਕਿਹਾ ਅਤੇ ਉਹਨਾਂ ਨੇ ਸਫਾਈ ਕਰਮਚਾਰੀਆਂ ਨੂੰ ਵੀ ਸਫਾਈ ਦੇ ਲਈ ਹਦਾਇਤਾਂ ਦਿੱਤੀਆਂ। Sunam News
ਇਸ ਮੌਕੇ ਐੱਸਡੀਐੱਮ ਸਨਾਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਰਸਾਤਾਂ ਦੇ ਮੌਸਮ ਦੇ ਚੱਲਦੇ ਉਹਨਾਂ ਵੱਲੋਂ ਲਗਾਤਾਰ ਫੀਲਡ ਦੇ ਵਿੱਚ ਜਾ ਕੇ ਮੌਕੇ ਦੇ ਜਾਇਜ਼ੇ ਲਏ ਜਾ ਰਹੇ ਹਨ ਤਾਂ ਕਿ ਬਰਸਾਤਾਂ ਦੇ ਮੌਸਮ ਦੇ ਕਾਰਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਾ ਆਵੇ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਕਿਸੇ ਨੂੰ ਸਮੱਸਿਆ ਆਉਂਦੀ ਹੈ ਤਾਂ ਉਹ ਪ੍ਰਸ਼ਾਸਨ ਅਧਿਕਾਰੀਆਂ ਜਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਨ।