ਕਾਨਪੁਰ ‘ਚ ਬਦਮਾਸ਼ਾਂ ਦਾ ਪੁਲਿਸ ‘ਤੇ ਹਮਲਾ

ਹਮਲੇ ‘ਚ ਡੀਐਸਪੀ ਸਮੇਤ ਅੱਠ ਪੁਲਿਸ ਮੁਲਾਜ਼ਮ ਸ਼ਹੀਦ

ਕਾਨਪੁਰ। ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਹਿਸਟ੍ਰੀਸ਼ੀਟਰ ਬਦਮਾਸ਼ ਨੂੰ ਫੜਨ ਗਈ ਪੁਲਿਸ ਟੀਮ ‘ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਜਿਸ ‘ਚ ਇੱਕ ਡੀਐਸਪੀ ਸਮੇਤ ਅੱਠ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਜਦੋਂਕਿ ਸੱਤ ਜ਼ਖਮੀ ਹਨ।

ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਪਰਾਧੀਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਪਰ ਪੁਲਿਸ ਜਨਰਲ ਡਾਇਰੈਕਟਰ ਜੈ ਨਾਰਾਇਣ ਸਿੰਘ ਨੇ ਅੱਜ ਸਵੇਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਨਪੁਰ ਦੇ ਚੌਬੇਪੁਰ ਖੇਤਰ ‘ਚ ਹਿਸਟ੍ਰੀਸ਼ੀਟਰ ਗੁਰੂਵਾਰ ਦੇਰ ਰਾਤ ਪੁਲਿਸ ਅਧਿਕਾਰੀ ਬਿਲਹੌਰ ਦੇਵੇਂਦਰ ਮਿਸ਼ਰਾ ਦੀ ਅਗਵਾਈ ‘ਚ ਬਿਠੂਰ, ਚੌਬੇਪੁਰ, ਸ਼ਿਵਰਾਜਪੁਰ ਥਾਣਿਆਂ ਦੀ ਪੁਲਿਸ ਟੀਮਾਂ ਅਪਰਾਧੀ ਵਿਕਾਸ ਦੁਬੇ ਨੂੰ ਫੜਨ ਵਿਕਰੂ ਪਿੰਡ ਪਹੁੰਚੀ ਸੀ। ਘੇਰਾਬੰਦੀ ਕਰਦਿਆਂ ਬਮਦਾਸ਼ ਦੀ ਗ੍ਰਿਫ਼ਤਾਰ ਲਈ ਜਾਲ ਵਿਛਾਇਆ ਗਿਆ।

ਇਸ ਦੌਰਾਨ ਬਦਮਾਸ਼ਾਂ ਨੇ ਛੱਤ ‘ਤੇ ਚੜ੍ਹ ਕੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ ਪੁਲਿਸ ਉਪਾਅਧਿਕਸ ਬਿਲਹੌਰ ਦੇਵੇਂਦਰ ਕੁਮਾਰ ਮਿਸ਼ਰ ਤੋਂ ਇਲਾਵਾ ਸ਼ਿਰਾਜਪੁਰ ਦੇ ਥਾਣਾ ਇੰਚਾਰਜ਼ ਮਹੇਸ਼ ਯਾਦਵ, ਮੰਧਨਾ ਚੌਂਕੀ ਇੰਚਾਰਜ਼ ਅਨੂਪ ਕੁਮਾਰ, ਸ਼ਿਵਕਰਾਜਪੁਰ ਥਾਣੇ ‘ਚ ਤਾਇਨਾਤ ਪੁਲਿਸ਼ ਮੁਲਾਜਮ ਨੇਬੂਲਾਲ, ਚੌਬੇਪੁਰ ਥਾਣੇ ‘ਚ ਤਾਇਨਾਤ ਕਾਂਸਟੇਬਲ ਸੁਲਤਾਨ ਸਿੰਘ, ਬਿਠੂਰ ਥਾਣੇ ‘ਚ ਤਾਇਨਾਤ ਕਾਂਸਟੇਬਲ ਰਾਹੁਲ, ਜਤਿੰਦਰ ਤੇ ਬਬਲੂ ਸ਼ਹੀਦ ਹੋ ਗਏ। ਇਸ ਘਟਨਾ ‘ਚ ਸੱਤ ਪੁਲਿਸ ਮੁਲਾਜ਼ਮ ਜ਼ਖਮੀ ਹੋਣ ਦੀ ਸੂਚਨਾ ਹੈ। ਸਭ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਦਮਾਸ਼ਾਂ ਨੂੰ ਫੜਨ ਲਈ ਐਸਟੀਐਫ ਨੂੰ ਲਾਇਆ ਗਿਆ ਹੈ। ਸੂਤਰਾਂ ਅਨੁਸਾਰ ਪੁਲਿਸ ਵੱਲੋਂ ਤਿੰਨ ਬਦਮਾਸ਼ਾਂ ਨੂੰ ਮਾਰ ਦਿੱਤਾ ਗਿਆ ਹੈ।

ਓਧਰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here