Science Exhibition: ਸੈਂਟ ਜੇਵੀਅਸ ਇੰਟਰਨੈਸ਼ਨਲ ਸਕੂਲ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ, ਬੱਚਿਆਂ ਨੇ ਉਤਸ਼ਾਹ ਨਾਲ ਲਿਆ ਭਾਗ

Science Exhibition
ਸਾਇੰਸ ਐਗਜੀਬਿਸ਼ਨ ’ਚ ਮਾਡਲਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਸਕੂਲੀ ਬੱਚੇ l ਤਸਵੀਰ: ਮਨੋਜ ਗੋਇਲ

Science Exhibition: (ਮਨੋਜ ਗੋਇਲ) ਘੱਗਾ। ਸੇਂਟ ਜੇਵੀਅਰਸ ਇੰਟਰਨੈਸ਼ਨਲ ਸਕੂਲ, ਅੱਤਾਲਾਂ ਵਿੱਚ ਸਾਇੰਸ ਐਗਜ਼ਿਬੀਸ਼ਨ ਕਰਵਾਇਆ ਗਿਆ। ਇਸ ਮੌਕੇ ਖੇਤੀਬਾੜੀ, ਖੁਰਾਕ ਸੁਰੱਖਿਆ, ਊਰਜਾ ਦੇ ਸਰੋਤ, ਵਾਤਾਵਰਣ ਸੁਰੱਖਿਆ, ਸੂਰਜੀ ਊਰਜਾ, ਪੌਣ ਊਰਜਾ, ਰੋਜ਼ਾਨਾ ਜੀਵਨ ਕੁਦਰਤੀ ਆਫ਼ਤਾਂ ਆਦਿ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਵਿਗਿਆਨ ਪ੍ਰਦਰਸ਼ਨੀ ਵਿੱਚ 250 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਅਤੇ ਆਪਣੇ ਮਾਡਲ ਪੇਸ਼ ਕੀਤੇ। ਪ੍ਰਦਰਸ਼ਨੀ ਨੂੰ ਵੇਖਣ ਲਈ ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਮਾਪੇ ਵੀ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਅਰਨਬ ਸਰਕਾਰ ਨੇ ਦੱਸਿਆ ਕਿ ਵਿਗਿਆਨ ਪ੍ਰਦਰਸ਼ਨੀ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ । ਉਹਨਾਂ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ ਅਤੇ ਉਹਨਾਂ ਨੇ ਬੱਚਿਆ ਦੇ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: Priyanka Gandhi ਦਾ ਸੰਸਦ ‘ਚ ਪਹਿਲਾ ਸੰਬੋਧਨ, ਜਾਣੋ ਕਿਹੜੇ-ਕਿਹੜੇ ਮੁੱਦਿਆਂ ‘ਤੇ ਬੋਲੇ

Science Exhibition
ਸਾਇੰਸ ਐਗਜੀਬਿਸ਼ਨ ’ਚ ਮਾਡਲਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਸਕੂਲੀ ਬੱਚੇ l ਤਸਵੀਰ: ਮਨੋਜ ਗੋਇਲ
Science Exhibition
ਸਾਇੰਸ ਐਗਜੀਬਿਸ਼ਨ ’ਚ ਮਾਡਲਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਸਕੂਲੀ ਬੱਚੇ l ਤਸਵੀਰ: ਮਨੋਜ ਗੋਇਲ

ਇਸ ਮੌਕੇ ਚੇਅਰਮੈਨ ਅਨਿੰਦਯਾ ਕਾਂਤੀ ਸਰਕਾਰ ਨੇ ਵੀ ਸਾਰੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਉਹਨਾਂ ਦੀ ਸ਼ਲਾਘਾ ਕੀਤੀ। ਇਸ ਨਾਲ ਹੀ ਸੀ. ਬੀ. ਐੱਸ. ਸੀ. ਦੇ ਨਿਰਦੇਸ਼ਾਂ ਅਨੁਸਾਰ ਪੋਸ਼ਣ ਮਾਂ ਦਿਵਸ ਵੀ ਮਨਾਇਆ ਜਾ ਰਿਹਾ ਹੈ ਜਿਸਦਾ ਮਕਸਦ ਹੈ ਕਿ ਬੱਚੇ ਹਾਨੀਕਾਰਕ ਭੋਜਨ ਜਿਵੇਂ ਕਿ ਕੁਰਕੁਰੇ, ਚਿਪਸ ਆਦਿ ਪੈਕਿੰਗ ਵਾਲੇ ਖਾਣੇ ਨੂੰ ਛੱਡ ਕੇ ਘਰ ਦਾ ਬਣਿਆ ਹੋਇਆ ਪੌਸ਼ਟਿਕ ਭੋਜਨ ਖਾਣ। ਇਸ ਮੌਕੇ ਪ੍ਰਿੰਸੀਪਲ ਸਰ ਅਰਨਬ ਸਰਕਾਰ ਜੀ ਨੇ ਬੱਚਿਆਂ ਨੂੰ ਘਰ ਦੇ ਬਣੇ ਹੋਏ ਪੌਸ਼ਟਿਕ ਭੋਜਨ (ਬਾਜਰਾ, ਮੱਕੀ , ਜਵਾਰ, ਰਾਗੀ ਨਾਲ ਬਣਿਆ ਹੋਇਆ ਖਾਣਾ) ਦੇ ਫਾਇਦੇ ਦੱਸਦੇ ਹੋਏ ਘਰ ਦਾ ਭੋਜਨ ਖਾਣ ਲਈ ਬੱਚਿਆਂ ਨੂੰ ਉਤਸ਼ਹਿਤ ਕੀਤਾ। Science Exhibition

LEAVE A REPLY

Please enter your comment!
Please enter your name here