School Holidays: ਇਨ੍ਹਾਂ ਤਰੀਕਾਂ ਨੂੰ ਬੰਦ ਰਹਿਣਗੇ ਸਕੂਲ, ਬੱਚਿਆਂ ਨੂੰ ਬਣੀ ਮੌਜ਼

School Holidays

School Holidays list July 2024 : ਨਵੀਂ ਦਿੱਲੀ (ਏਜੰਸੀ)। ਸਕੂਲ ਤੇ ਕਾਲਜ਼ ਦੇ ਵਿਦਿਆਰਥੀਆਂ ਲਈ ਜੁਲਾਈ ਨਵੀਂ ਸ਼ੁਰੂਆਤ ਦਾ ਮਹੀਨਾ ਹੁੰਦਾ ਹੈ। ਆਮ ਤੌਰ ’ਤੇ ਜੂਨ ’ਚ ਖਤਮ ਹੋਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਵਿਦਿਆਰਥੀ ਸਕੂਲ ਵਾਪਸ ਆਉਂਦੇ ਹਨ, ਇੱਕ ਨਵੀਂ ਵਿੱਦਿਅਕ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੁੰਦੇ ਹਨ। ਇਹ ਸਮਾਂ ਕਈ ਭਾਰਤੀ ਸੂਬਿਆਂ ’ਚ ਮਾਨਸੂਨ ਦੇ ਮੌਸਮ ਦੀ ਸ਼ੁਰੂਆਤ ਨਾਲ ਵੀ ਮੇਲ ਖਾਂਦਾ ਹੈ। ਛੁੱਟੀਆਂ ਦਾ ਮਾਮਲੇ ’ਚ, ਜੁਲਾਈ ’ਚ ਮੁਕਾਬਲਤਨ ਘੱਟ ਸਕੂਲ ਬੰਦ ਹੁੰਦੇ ਹਨ। ਸਕੂਲ ਵਿਸ਼ੇਸ਼ ਮੌਕਿਆਂ ’ਤੇ ਛੁੱਟੀਆਂ ਦਾ ਐਲਾਨ ਕਰ ਸਕਦੇ ਹਨ, ਜਿਸ ਵਿੱਚ ਮੁਹੱਰਮ ਇੱਕ ਮਹੱਤਵਪੂਰਨ ਮੌਕਾ ਹੈ। ਵੀਕਐਂਡ ਸਮੇਤ, ਜੁਲਾਈ ’ਚ ਵਿਦਿਆਰਥੀਆਂ ਨੂੰ ਪੰਜ ਦਿਨਾਂ ਦੀ ਛੁੱਟੀ ਮਿਲ ਸਕਦੀ ਹੈ। (School Holidays)

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

School Holidays

ਪੰਜਾਬ ’ਚ 10 ਜੁਲਾਈ ਤੱਕ ਬੰਦ ਰਹਿਣਗੇ ਸਕੂਲ | School Holidays

ਪੰਜਾਬ ’ਚ ਜੁਲਾਈ ਦੇ ਦੂਜੇ ਹਫਤੇ ’ਚ ਇੱਕ ਵਾਰ ਫਿਰ ਛੁੱਟੀਆਂ ਦੇ ਦਿਨ ਆ ਗਏ ਹਨ। ਇਹ ਛੁੱਟੀਆਂ ਸਿਰਫ ਇੱਕ ਜ਼ਿਲ੍ਹੇ ’ਚ ਹੋਣਗੀਆਂ। ਪੰਜਾਬ ਸਰਕਾਰ ਨੇ ਆਮ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਖੇਤਰ ਜਲੰਧਰ ਪੱਛਮੀ ਦੇ ਵੋਟਰਾਂ, ਜਿਹੜੇ ਦੁਕਾਨਾ ਤੇ ਵਪਾਰਕ ਅਦਾਰਿਆਂ ’ਚ ਕੰਮ ਕਰਦੇ ਹਨ ਤੇ ਫੈਕਟਰੀ ਵਰਕਰਾਂ ਲਈ ਬੁੱਧਵਾਰ 10 ਜੁਲਾਈ 2024 ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧ ’ਚ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਇਨ੍ਹਾਂ ਨੋਟੀਫਿਕੇਸ਼ਨਾਂ ਅਨੁਸਾਰ, ਪੰਜਾਬ ਦੇ ਰਾਜਪਾਲ ਨੇ ਬੁੱਧਵਾਰ, 10 ਜੁਲਾਈ, 2024 ਨੂੰ 34-ਜਲੰਧਰ ਪੱਛਮੀ ਹਲਕੇ ’ਚ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਸਾਰੇ ਵੋਟਰਾਂ ਲਈ 7 ਜੁਲਾਈ, 2024 ਤੋਂ 13 ਜੁਲਾਈ ਤੱਕ ਅਦਾਇਗੀਸੁਦਾ ਛੁੱਟੀ ਦਾ ਐਲਾਨ ਕਰ ਦਿੱਤਾ ਹੈ।

LEAVE A REPLY

Please enter your comment!
Please enter your name here