ਸਾਡੇ ਨਾਲ ਸ਼ਾਮਲ

Follow us

13.6 C
Chandigarh
Sunday, February 1, 2026
More
    Home Breaking News School Van Ac...

    School Van Accident in Punjab: ਸਕੂਲ ਵੈਨ ’ਤੇ ਕਾਲ ਬਣ ਵਰ੍ਹੀ ਤੇਜ਼ ਰਫ਼ਤਾਰ, ਵਿਦਿਆਰਥਣ ਦੀ ਮੌਤ

    School Van Accident in Punjab
    School Van Accident in Punjab: ਸਕੂਲ ਵੈਨ ’ਤੇ ਕਾਲ ਬਣ ਵਰ੍ਹੀ ਤੇਜ਼ ਰਫ਼ਤਾਰ, ਵਿਦਿਆਰਥਣ ਦੀ ਮੌਤ

    School Van Accident in Punjab: ਤਿੰਨ ਗੰਭੀਰ ਜ਼ਖਮੀ, ਡਰਾਈਵਰ ਵੀ ਬੁਰੀ ਤਰ੍ਹਾਂ ਜਖਮੀ | Faridkot News

    School Van Punjab: ਫਰੀਦਕੋਟ (ਗੁਰਪ੍ਰੀਤ ਪੱਕਾ)। ਅੱਜ ਤੜਕਸਾਰ ਫਰੀਦਕੋਟ ਦੇ ਨੈਸ਼ਨਲ ਹਾਈਵੇ 54 ’ਤੇ ਇੱਕ ਭਿਆਨਕ ਦਰਦਨਾਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਤੇਜ਼ ਰਫਤਾਰ ਨਿੱਜੀ ਕੰਪਨੀ ਦੀ ਬੱਸ ਵੱਲੋਂ ਇੱਕ ਸਕੂਲ ਵੈਨ ਨੂੰ ਸਿੱਧੀ ਟੱਕਰ ਮਾਰੀ ਜਿਸ ਟੱਕਰ ਦੇ ਦੌਰਾਨ ਸਕੂਲ ਵੈਨ ਵਿੱਚ ਸਵਾਰ ਛੇ ਬੱਚੇ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਮੌਤ ਹੋ ਗਈ ਜਦਕਿ ਤਿੰਨ ਬੱਚੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਇਸ ਟੱਕਰ ਦੇ ਦੌਰਾਨ ਵੈਨ ਚਾਲਕ ਡਰਾਈਵਰ ਨੂੰ ਵੀ ਬੁਰੀ ਤਰ੍ਹਾਂ ਸੱਟਾਂ ਵੱਜੀਆਂ। Faridkot News

    Read Also : Punjab Weather: ਕੜਾਕੇ ਦੀ ਠੰਢ ਵਿਚਕਾਰ ਮੌਸਮ ਵਿਭਾਗ ਦੀ ਇੱਕ ਹੋਰ ਚਿਤਾਵਨੀ

    ਮੌਕੇ ’ਤੇ ਪਹੁੰਚੇ ਸੜਕ ਸੁਰੱਖਿਆ ਦਸਤੇ ਅਤੇ ਪੁਲਿਸ ਅਧਿਕਾਰੀਆਂ ਅਤੇ ਲੋਕਾਂ ਵੱਲੋਂ ਬੱਚਿਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਹੈ। ਮੌਕੇ ’ਤੇ ਮੌਜ਼ੂਦ ਲੋਕਾਂ ਮੁਤਾਬਕ ਅੰਮ੍ਰਿਤਸਰ ਪਾਸੇ ਤੋਂ ਆ ਰਹੀ ਇੱਕ ਨਿੱਜੀ ਬੱਸ ਕੰਪਨੀ ਦੀ ਬੱਸ ਬਹੁਤ ਹੀ ਤੇਜ਼ ਰਫਤਾਰ ਨਾਲ ਜਾ ਰਹੀ ਸੀ ਜੋ ਇੱਕ ਨਿੱਜੀ ਸਕੂਲ ਦੀ ਵੈਨ ਜੋ ਬੱਚਿਆਂ ਨੂੰ ਲੈ ਕੇ ਜਾ ਰਹੀ ,ਉਸ ਨੂੰ ਸਾਹਮਣੇ ਟੱਕਰ ਮਾਰੀ। ਇਸ ਟੱਕਰ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਵੈਨ ਵਿੱਚ ਛੇ ਬੱਚੇ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਮੌਤ ਹੋ ਗਈ ਜਦਕਿ ਤਿੰਨ ਬੱਚੀਆਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ। School Van Punjab

    School Van Punjab

    ਦੋ ਬੱਚੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਫਸਟ ਏਡ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਜਦਕਿ ਜਖਮੀ ਬੱਚਿਆਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਇਆ ਗਿਆ। ਮੌਕੇ ’ਤੇ ਪਹੁੰਚੇ ਐਸਐਸਪੀ ਫਰੀਦਕੋਟ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਬੱਚਿਆਂ ਦਾ ਹਾਲ ਚਾਲ ਜਾਣਿਆ ਇਸ ਵਕਤ ਉਹਨਾਂ ਨਾਲ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਵੀ ਹਾਜ਼ਰ ਸਨ।

    ਬੱਚਿਆਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ : ਡਿਪਟੀ ਕਮਿਸ਼ਨਰ | School Van Punjab

    ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਦੱਸਿਆ ਕਿ ਬੱਚਿਆਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਹਰ ਕਿਸਮ ਦੀ ਜਿਹੜੀ ਸਹਾਇਤਾ ਉਹਨਾਂ ਨੂੰ ਪ੍ਰਦਾਨ ਕੀਤੀ ਜਾਏਗੀ। ਉਧਰ ਐਸਐਸਪੀ ਫਰੀਦਕੋਟ ਨੇ ਦੱਸਿਆ ਕਿ ਤੇਜ਼ ਰਫਤਾਰ ਬੱਸ ਵਾਲੇ ਡਰਾਈਵਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਤੇਜ਼ ਰਫਤਾਰ ਵਹੀਕਲ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਜਿਸ ਲਈ ਸਮੇਂ-ਸਮੇਂ ਤੇ ਫਰੀਦਕੋਟ ਪੁਲਿਸ ਉਨ੍ਹਾਂ ਵਾਹਨਾਂ ਦੇ ਚਲਾਨ ਕਰਨ ਦੀ ਡਰਾਈਵ ਚਲਾਉਂਦੀ ਹੈ।

    LEAVE A REPLY

    Please enter your comment!
    Please enter your name here